ਨਿਊਜ਼ ਡੈਸਕ: ਦੇਸ਼ ਦੇ ਕਈ ਸੂਬਿਆਂ ਵਿੱਚ ਹੁਣ ਤੋਂ ਹੀ ਸੂਰਜ ਨੇ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ ਹੈ। ਮੁੰਬਈ ਸਣੇ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿੱਚ ਗਰਮੀ ਆਪਣਾ ਭਿਆਨਕ ਰੂਪ ਧਾਰ ਰਹੀ ਹੈ। ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ ਕੀਤੀ ਹੈ। ਮਾਰਚ ਦਾ ਮਹੀਨਾ ਹਾਲੇ ਅੱਧਾ ਹੀ ਲੰਘਿਆ ਹੈ ਕਿ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸਿਅਸ ਤੋਂ ਪਾਰ ਚਲੇ ਗਿਆ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਪਾਲਘਰ, ਠਾਣੇ, ਮੁੰਬਈ, ਰਾਇਗੜ, ਰਤਨਾਗਿਰੀ ਅਤੇ ਸਿੰਧੁਦੁਰਗ ਜ਼ਿਲ੍ਹਿਆਂ ‘ਚ 16 ਮਾਰਚ ਤੱਕ ਲੂ ਚੱਲ ਸਕਦੀ ਹੈ।
ਉੱਥੇ ਹੀ ਬੀਐੱਮਸੀ ਨੇ ਭਿਆਨਕ ਗਰਮੀ ਦੀ ਹਾਲਤ ਦੇ ਮੱਦੇਨਜਰ ਆਮ ਨਾਗਰਿਕਾਂ ਨੂੰ ਸੁਰੱਖਿਅਤ ਰਹਿਣ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਨਾਂ ਹੋਣ ਦੇਣ ਅਤੇ ਦੁਪਹਿਰ ਨੂੰ ਬਾਹਰ ਨਿਕਲਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਮੰਗਲਵਾਰ ਲਈ ‘ਆਰੇਂਜ ਅਲਰਟ’ ਅਤੇ ਬੁੱਧਵਾਰ ਲਈ ‘ਯੇਲੋ ਅਲਰਟ’ ਜਾਰੀ ਕੀਤਾ ਹੈ।
ਦੱਸ ਦਈਏ ਕਿ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 7 ਡਿਗਰੀ ਉਪਰ ਚਲਾ ਗਿਆ ਹੈ ਅਤੇ ਅਗਲੇ ਕੁੱਝ ਦਿਨਾਂ ਲਈ ਚਿਤਾਵਨੀ ਹੈ ਕਿ ਤਾਪਮਾਨ 39 ਡਿਗਰੀ ਸੈਲਸਿਅਸ ਪਾਰ ਰਹਿ ਸਕਦਾ ਹੈ। ਉੱਥੇ ਹੀ ਲੋਕ ਗਰਮੀ ਤੋਂ ਬਹੁਤ ਪਰੇਸ਼ਾਨ ਹਨ ਤੇ
ਜਲਵਾਯੂ ਤਬਦੀਲੀ ਮੁੰਬਈ ਲਈ ਹੁਣ ਚਿੰਤਾ ਦਾ ਮੁੱਦਾ ਬਣ ਗਿਆ ਹੈ।
ਉੱਥੇ ਹੀ ਰਾਜਧਾਨੀ ‘ਚ ਦਿਨ ਵਿੱਚ ਆਸਮਾਨ ਸਾਫ਼ ਰਹੇਗਾ। ਸ਼ਹਿਰ ਵਿੱਚ ਤੇਜ ਹਵਾਵਾਂ ਚੱਲਣਗੀਆਂ ਅਤੇ ਹਵਾ ਦੀ ਰਫ਼ਤਾਰ 25 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੇ ਵਿੱਚ ਰਹੇਗੀ।