ਨਿਊਜ਼ ਡੈਸਕ: ਭਗਵਾਨ ਬੁੱਧ ਅਤੇ ਉਨ੍ਹਾਂ ਦੇ ਕਰੀਬੀ ਚੇਲਿਆਂ ਦੀਆਂ ਅਵਸ਼ੇਸ਼ਾਂ ਨੂੰ ਥਾਈਲੈਂਡ ਦੀ ਪਵਿੱਤਰ ਯਾਤਰਾ ‘ਤੇ ਲਿਜਾਇਆ ਜਾਵੇਗਾ। ਥਾਈਲੈਂਡ ਵਿੱਚ ਭਾਰਤੀ ਰਾਜਦੂਤ ਨਾਗੇਸ਼ ਸਿੰਘ ਨੇ ਇਸ ਨੂੰ ਦੋਵਾਂ ਦੇਸ਼ਾਂ ਦਰਮਿਆਨ ਇੱਕ ਬੰਧਨ ਵਜੋਂ ਰੇਖਾਂਕਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ-ਥਾਈਲੈਂਡ ਸਬੰਧਾਂ ਲਈ ਇਤਿਹਾਸਕ ਘਟਨਾ ਹੈ। ਥਾਈਲੈਂਡ ਬੁੱਧ ਧਰਮ, ਹਿੰਦੂ ਧਰਮ ਅਤੇ ਭਾਸ਼ਾ ਦੇ ਵਿਚਕਾਰ ਸਬੰਧਾਂ ਨੂੰ ਦੇਖਦੇ ਹੋਏ ਇੱਕ ਨਜ਼ਦੀਕੀ ਦੇਸ਼ ਹੈ। ਜ਼ਿਕਰਯੋਗ ਹੈ ਕਿ ਥਾਈਲੈਂਡ ਦੀ 90 ਫੀਸਦੀ ਆਬਾਦੀ ਬੋਧੀ ਹੈ।
ਥਾਈਲੈਂਡ ਵਿੱਚ ਭਾਰਤੀ ਰਾਜਦੂਤ ਨਾਗੇਸ਼ ਸਿੰਘ ਨੇ ਕਿਹਾ ਕਿ ਇਹ ਅਵਸ਼ੇਸ਼ ਭਗਵਾਨ ਬੁੱਧ ਦੇ ਜੀਵਤ ਅਵਤਾਰ ਹਨ। ਇਹ ਇੱਕ ਵੱਡੀ ਘਟਨਾ ਹੈ। ਅਵਸ਼ੇਸ਼ 22 ਫਰਵਰੀ ਨੂੰ ਥਾਈਲੈਂਡ ਪਹੁੰਚ ਜਾਣਗੇ। ਇਹ ਥਾਈਲੈਂਡ ਦੇ ਪ੍ਰਧਾਨ ਮੰਤਰੀ ਦੁਆਰਾ ਸ਼ਾਹੀ ਮਹਿਲ ਦੇ ਮੈਦਾਨ ਵਿੱਚ 23 ਫਰਵਰੀ ਨੂੰ ਸਥਾਪਿਤ ਕੀਤੇ ਜਾਣਗੇ ਜੋ ਕਿ 3 ਮਾਰਚ ਤੱਕ ਬੈਂਕਾਕ ਵਿੱਚ ਰਹਿਣਗੇ। ਜਿਸ ਤੋਂ ਬਾਅਦ ਯਾਤਰਾ ਉੱਤਰੀ ਸ਼ਹਿਰ ਚਿਆਂਗ ਮਾਈ ਦਾ ਦੋਰਾ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਲਾਓਸ, ਕੰਬੋਡੀਆ, ਮਿਆਂਮਾਰ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਰਧਾਂਜਲੀ ਦੇਣ ਲਈ ਥਾਈਲੈਂਡ ਪਹੁੰਚਣਗੇ। ਸੰਸਕ੍ਰਿਤੀ ਮੰਤਰਾਲੇ ਦੇ ਸਕੱਤਰ ਗੋਵਿੰਦ ਮੋਹਨ ਨੇ ਦੱਸਿਆ ਕਿ ਬਿਹਾਰ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਅਤੇ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਵਰਿੰਦਰ ਕੁਮਾਰ ਦੀ ਅਗਵਾਈ ਹੇਠ 22 ਮੈਂਬਰੀ ਵਫ਼ਦ ਭਾਰਤ ਤੋਂ ਪਵਿੱਤਰ ਅਵਸ਼ੇਸ਼ਾਂ ਦੇ ਨਾਲ ਥਾਈਲੈਂਡ ਜਾਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।