ਕੋਰੋਨਾ ਵਾਇਰਸ : ਭਾਰਤੀ ਮੂਲ ਦੇ ਵਿਅਕਤੀ ‘ਤੇ ਹੋਇਆ ਹਮਲਾ, ਗੰਭੀਰ ਜ਼ਖਮੀ!

TeamGlobalPunjab
2 Min Read

ਟਾਈਬਿਰੀਅਜ਼ : ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਹਰ ਦੇਸ਼ ਦੀ ਸਰਕਾਰ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਉੱਥੇ ਹੀ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਵੀ ਇਸ ਨੂੰ ਮਹਾਂਮਾਰੀ ਐਲਾਨ ਦਿੱਤਾ ਗਿਆ ਹੈ। ਇਸ ਦੌਰਾਨ ਹੀ ਹੇਟ ਕਰਾਇਮ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਰਅਸਲ ਇਹ ਮਾਮਲਾ ਹੈ ਇਜ਼ਰਾਇਲ ਦੇ ਸ਼ਹਿਰ ਟਾਈਬਿਰੀਅਜ਼ ਦਾ। ਜਿੱਥੇ ਇੱਕ 28 ਸਾਲਾ ਭਾਰਤੀ ਵਿਅਕਤੀ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ ।

https://www.facebook.com/photo.php?fbid=10156831596476630&set=a.10151695739546630&type=3&eid=ARBzABIuUkvttHG3_n4cq2J9RBrsKZkpcYGSFmfGVqwVl4PzuV3AXT7nlq4Wag3Pt6LCmNrAnPbNHR0Q&__xts__%5B0%5D=68.ARCv7IoBODXbZzHCoWOEKyNYc1jMOl3t0OxOv3RFJZ1osTyioEsNERKTTCSM2x9EaTSEvugzaam28UC5JqqSjP_B911QFaJohcYwKoFPgH2YwrcOF5bADs1rOPGecvAFTssXXvBxYPDHkpgeQUtiki1Xow2JTjy2m3dfUG-4nmge3CMcXj037682tp3q2ytA2Qlas4Oucv5WM7dbMRjatMjO55PYZJxm_CPeoEALMpX0XmmiHePTR2CheTb_AvMzU9ojYNhPD6o5NnJzr0v0PDYVQ56fF8JizD4mp_GaGJBMVBG45Q2IE-z8SW-z&__tn__=EEHH-R

ਰਿਪੋਰਟਾਂ ਮੁਤਾਬਿਕ ਉਸ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਚੀਨੀ ਵਿਅਕਤੀ ਸਮਝ ਕੇ ਕੁੱਟਿਆ ਗਿਆ ਹੈ ਕਿਉਂਕਿ ਕੋਰੋਨਾ ਵਾਇਰਸ ਲਈ ਕਈ ਥਾਂਈ ਚੀਨੀ ਵਿਅਕਤੀਆਂ ਨੂੰ ਜ਼ਿੰਮੇਵਾਰ ਸਮਝਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਿਕ ਭਾਰਤੀ ਮੂਲ ਦੇ ਇਸ ਵਿਅਕਤੀ ਦਾ ਨਾਲ ਜਾਅ ਅਮ ਸ਼ਾਲੀਮ ਸਿੰਗਾਸਨ ਹੈ ਅਤੇ ਉਹ ਗੰਭੀਰ ਰੂਪ ‘ਚ ਜ਼ਖਮੀ ਹੈ । ਸ਼ਾਲੀਮ ਨੂੰ ਦੋ ਵਿਅਕਤੀ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਕੋਰੋਨਾ ਕੋਰੋਨਾ ਦੇ ਨਾਅਰੇ ਵੀ ਲਗਾਏ। ਸਿੰਗਾਸਨ ਨੂੰ ਪੋਰੀਆ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਹ ਸਾਲ 2017 ‘ਚ ਇਜ਼ਰਾਇਲ ਗਿਆ ਸੀ।

- Advertisement -

ਰਿਪੋਰਟਾਂ ਮੁਤਾਬਿਕ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੀੜਤ ਨੇ ਦੱਸਿਆ ਕਿ ਉਸ ਨੇ ਮੁਲਜ਼ਮਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਉਹ ਚੀਨੀ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਨੇ ਹਮਲਾ ਕਰ ਦਿੱਤਾ।

Share this Article
Leave a comment