ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਸ਼ਹਿਰ ‘ਚ ਵੀ ਖੁਲ੍ਹਿਆ ‘ਗੁਰੂ ਨਾਨਕ ਫੂਡ ਬੈਂਕ’

TeamGlobalPunjab
2 Min Read

ਸਰੀ: ਕੈਨੇਡਾ ਦੇ ਸੂਬੇ ਸਰੀ ਤੋਂ ਬਾਅਦ ਹੁਣ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਸ਼ਹਿਰ ਵਿੱਚ ਵੀ ਗੁਰੂ ਨਾਨਕ ਫੂਡ ਬੈਂਕ ਖੁੱਲ ਗਿਆ ਹੈ। ਇਹ ਗੁਰੂ ਨਾਨਕ ਫੂਡ ਬੈਂਕ ਐਬਟਸਫੋਰਡ ਦੇ 31877 ਸਾਊਥ ਫਰੇਜ਼ਰ ਵੇਅ ‘ਤੇ ਸਥਿਤ ਹੈ। ਇਹ ਫ਼ੂਡ ਬੈਂਕ ਹਰ ਰੋਜ਼ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਲੋੜਵੰਦਾਂ ਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਜ਼ਰੂਰੀ ਸਾਮਾਨ ਸਣੇ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਏਗਾ। ਇਹ ਫੂਡ ਬੈਂਕ ‘ਗੁਰੂ ਨਾਨਕ ਮੋਦੀ ਖਾਨਾ ਫੂਡ ਬੈਂਕ ਸੋਸਾਇਟੀ ਵੱਲੋਂ ਚਲਾਇਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਸਰੀ ਦੇ 15299 68 ਐਵੇਨਿਊ ਵਿਖੇ ਵੀ ਗੁਰੂ ਨਾਨਕ ਫੂਡ ਬੈਂਕ ਵੱਲੋਂ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਦੱਸਨਯੋਗ ਹੈ ਕਿ ਫੂਡ ਬੈਂਕ ਵੱਲੋਂ ਦੇਸ਼ ਆਏ ਨਵੇਂ ਕੌਮਾਂਤਰੀ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਉਨਾਂ ਨੂੰ ਸਪੈਸ਼ਲ ਕੈਨੇਡਾ ਪੈਕੇਜ ਮੁਹੱਈਆ ਕਰਵਾਇਆ ਜਾਂਦਾ ਹੈ, ਜਿਸ ਵਿੱਚ ਗੱਦੇ, ਕੰਬਲ, ਸਿਰਹਾਣੇ ਅਤੇ ਚਾਦਰ ਸ਼ਾਮਲ ਹੁੰਦੀ ਹੈ। ਸਰੀ ਵਿੱਚ 1 ਜੁਲਾਈ 2020 ਨੂੰ ਇਹ ਪਹਿਲਾ ‘ਗੁਰੂ ਨਾਨਕ ਫੂਡ ਬੈਂਕ’ ਖੋਲਿਆ ਗਿਆ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਸਿੱਖ ਵਲੰਟੀਅਰ ਸੈਂਕੜੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਆ ਰਹੇ ਹਨ।

- Advertisement -

ਕੋਰੋਨਾ ਕਾਲ ਦੌਰਾਨ ਲੱਗਿਆ ਲਾਕਡਾਊਨ ਦੌਰਾਨ ਗੁਰਦੁਆਰਾ ਸਾਹਿਬ ਵੱਲੋਂ ਫਰੰਟਲਾਈਨ ਵਰਕਰਜ਼, ਟਰੱਕ ਡਰਾਈਵਰਾਂ ਅਤੇ ਹੋਰ ਲੋੜਵੰਦਾਂ ਸਣੇ ਉਨ੍ਹਾਂ ਲੋਕਾਂ ਨੂੰ ਵੀ ਲੰਗਰ ਮੁਹੱਈਆ ਕਰਵਾਇਆ ਗਿਆ, ਜਿਹੜੇ ਆਇਸੋਲੇਸ਼ਨ ਵਿੱਚ ਸਨ।

ਇਸ ਤੋਂ ਇਲਾਵਾ ਇਸ ਸੰਗਠਨ ਵਲੋਂ ਸ਼ੈਲਟਰਸ ਵਿੱਚ ਰਹਿ ਰਹੇ ਲੋੜਵੰਦਾਂ ਅਤੇ ਬੀਤੇ ਸਾਲ ਨਵੰਬਰ ਮਹੀਨੇ ਵਿੱਚ ਬੀ.ਸੀ. ਦੇ ਹੜ੍ਹਾਂ ਦੀ ਲਪੇਟ ‘ਚ ਆਏ ਲੋਕਾਂ ਦੀ ਵੀ ਮਦਦ ਕੀਤੀ ਗਈ ਸੀ। ਜੇਕਰ ਕੋਈ ਲੋੜਵੰਦ ਗੁਰੂ ਨਾਨਕ ਫੂਡ ਬੈਂਕ ਤੱਕ ਪਹੁੰਚ ਕਰਨਾ ਚਾਹੁੰਦਾ ਤਾਂ 604-580-1313 ‘ਤੇ ਸੰਪਰਕ ਕਰ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -
Share this Article
Leave a comment