ਪੰਜਾਬੀ ਪਰਿਵਾਰ ਦੇ ਕਤਲ ਮਾਮਲੇ ‘ਚ ਘਿਰੇ ਗੁਰਪ੍ਰੀਤ ਸਿੰਘ ਨੇ ਬਚਾਅ ਲਈ ਚੁੱਕਿਆ ਕਦਮ

Prabhjot Kaur
2 Min Read

ਓਹਾਇਓ: ਅਮਰੀਕਾ ਦੇ ਸਨਸਨੀਖੇਜ਼ ਕਤਲਕਾਂਡ ‘ਚ ਨਾਮਜ਼ਦ ਗੁਰਪ੍ਰੀਤ ਸਿੰਘ ਨੇ ਆਪਣੇ ਬਚਾਅ ਲਈ ਨਵੇਂ ਵਕੀਲਾਂ ਦੀ ਟੀਮ ਚੁਣੀ ਹੈ ਜੋ 2024 ‘ਚ ਮੁਕੱਦਮੇ ਦੀ ਨਵੇਂ ਸਿਰੇ ਤੋਂ ਹੋਣ ਵਾਲੀ ਸੁਣਵਾਈ ‘ਚ ਉਸ ਨੂੰ ਬੇਗੁਨਾਹ ਸਾਬਤ ਕਰਨ ਦਾ ਯਤਨ ਕਰੇਗੀ। ਪਤਨੀ ਤੇ ਸੱਸ-ਸਹੁਰੇ ਸਣੇ ਚਾਰ ਜੀਆਂ ਦਾ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਗੁਰਪ੍ਰੀਤ ਸਿੰਘ ਨੂੰ ਬੀਤੀ 9 ਮਈ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਜੋ ਇਸ ਵੇਲੇ ਜੇਲ੍ਹ ‘ਚ ਬੰਦ ਹੈ।

ਦੱਸਣਯੋਗ ਹੈ ਕਿ 28 ਅਪ੍ਰੈਲ 2019 ਨੂੰ ਗੁਰਪ੍ਰੀਤ ਸਿੰਘ ਦੀ ਪਤਨੀ ਸ਼ਲਿੰਦਰਜੀਤ ਕੌਰ ਅਤੇ ਸੱਸ-ਸਹੁਰਾ ਹਕੀਕਤ ਸਿੰਘ ਪਨਾਗ ਤੇ ਪਰਮਜੀਤ ਕੌਰ ਸਣੇ ਚਾਰ ਜਣਿਆਂ ਦੀਆਂ ਲਾਸ਼ਾਂ ਓਹਾਇਓ ਸੂਬੇ ਦੇ ਵੈਸਟ ਚੈਸਟਰ ਸ਼ਹਿਰ ਦੇ ਇੱਕ ਅਪਾਰਟਮੈਂਟ ‘ਚੋਂ ਮਿਲੀਆਂ ਸਨ। ਸਰਕਾਰੀ ਵਕੀਲਾਂ ਮੁਤਾਬਕ ਗੁਰਪ੍ਰੀਤ ਸਿੰਘ ਨੇ ਕਿਸੇ ਔਰਤ ਨਾਲ ਪ੍ਰੇਮ ਸਬੰਧਾਂ ਅਤੇ ਜ਼ਮੀਨ ਦੇ ਰੌਲੇ ਕਾਰਨ ਸਹੁਰਾ ਪਰਿਵਾਰ ਨਾਲ ਰਿਸ਼ਤਿਆਂ ‘ਚ ਆਈ ਕੁੜੱਤਣ ਕਰ ਕੇ ਹੌਲਨਾਕ ਵਾਰਦਾਤ ਨੂੰ ਅੰਜਾਮ ਦਿੱਤਾ।

- Advertisement -

ਉੱਧਰ ਬਚਾਅ ਪੱਖ ਦੇ ਵਕੀਲ ਆਪਣੇ ਮੁਵੱਕਲ ਨੂੰ ਬੇਕਸੂਰ ਦੱਸਦੇ ਰਹੇ ਅਤੇ ਦਾਅਵਾ ਕੀਤਾ ਕਿ ਹਕੀਕਤ ਸਿੰਘ ਦੀਆਂ ਵਿੱਤੀ ਸਮੱਸਿਆਵਾਂ ਅਤੇ ਪੰਜਾਬ ‘ਚ ਲੈਂਡ ਮਾਫ਼ੀਆ ਨਾਲ ਸਬੰਧਾਂ ਕਾਰਨ ਇਹ ਵਾਰਦਾਤ ਸਾਹਮਣੇ ਆਈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਨਕਾਬਪੋਸ਼ ਸਨ ਅਤੇ ਗੁਰਪ੍ਰੀਤ ਸਿੰਘ ਦਾ ਇਨ੍ਹਾਂ ਕਤਲਾਂ ਨਾਲ ਕੋਈ ਵਾਹ-ਵਾਸਤਾ ਨਹੀਂ। ਗੁਰਪ੍ਰੀਤ ਸਿੰਘ ਦੇ ਪੁਰਾਣੇ ਵਕੀਲਾਂ ਨੇ ਇਹ ਕਹਿ ਕੇ ਮੁਕੱਦਮਾ ਛੱਡਣ ਦੀ ਇਜਾਜ਼ਤ ਮੰਗੀ ਕਿ ਉਨ੍ਹਾਂ ਦਾ ਮੁਵੱਕਲ ਫੀਸ ਅਦਾ ਕਰਨ ਦੇ ਸਮਰੱਥ ਨਹੀਂ ਰਿਹਾ। ਇਸ ਤੋਂ ਬਾਅਧ ਸੁਣਵਾਈ ਜੱਜ ਵੱਲੋਂ ਦ ਵਕੀਲਾਂ ਦੀ ਨਿਯੁਕਤੀ ਕੀਤੀ ਗਈ ਪਰ ਹੁਣ ਮੁਕੱਦਮੇ ਦੀ ਨਵੇਂ ਸਿਰੇ ਤੋਂ ਸੁਣਵਾਈ ਦੌਰਾਨ ਨਵੇਂ ਵਕੀਲ ਮਾਰਕ ਵੀਕਜ਼ੋਰਕ ਅਤੇ ਅਲੈਗਜ਼ੈਂਡਰੀਆ ਡੀਅਰਡੋਰਫ, ਗੁਰਪ੍ਰੀਤ ਸਿੰਘ ਵੱਲੋਂ ਪੇਸ਼ ਹੋਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment