ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਨੂੰ ਕੀਤਾ ਸੰਸਦ ਦੀਆਂ ਪ੍ਰਮੁੱਖ ਕਮੇਟੀਆਂ ‘ਚ ਸ਼ਾਮਲ

TeamGlobalPunjab
2 Min Read

 ਵਾਸ਼ਿੰਗਟਨ: ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਪ੍ਰਮਿਲਾ ਜੈਪਾਲ ਤੇ ਰਾਜਾ ਕ੍ਰਿਸ਼ਨਮੂਰਤੀ ਨੂੰ ਹਾਊਸ ਸਪੀਕਰ ਨੈਂਸੀ ਪੇਲੋਸੀ ਨੇ ਬਜਟ ਤੇ ਕੋਰੋਨਾ ਮਹਾਮਾਰੀ ‘ਤੇ ਅਮਰੀਕੀ ਸੰਸਦ ਦੀਆਂ ਪ੍ਰਮੁੱਖ ਕਮੇਟੀਆਂ ‘ਚ ਸ਼ਾਮਲ ਕੀਤਾ ਹੈ। ਸੰਸਦ ਮੈਂਬਰ ਜੈਪਾਲ ਨੂੰ ਸ਼ਕਤੀਸ਼ਾਲੀ ਬਜਟ ਕਮੇਟੀ ‘ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਕ੍ਰਿਸ਼ਨਮੂਰਤੀ ਕੋਰੋਨਾ ਵਾਇਰਸ ਸੰਕਟ ਦਾ ਮੁਕਾਬਲਾ ਕਰਨ ਲਈ ਬਣਾਈ ਗਈ ਕਮੇਟੀ ‘ਚ ਹਨ। ਕੋਰੋਨਾ ਸੰਕਟ ‘ਤੇ ਗਠਿਤ ਕਮੇਟੀ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਬਣਾਈਆਂ ਗਈਆਂ ਯੋਜਨਾਵਾਂ ਦੀ ਨਿਗਰਾਨੀ ਕਰੇਗੀ।

ਕ੍ਰਿਸ਼ਨਮੂਰਤੀ ਨੇ ਕਿਹਾ, ‘ਮੈਂ ਇਸ ਕਮੇਟੀ ‘ਚ ਚੇਅਰਮੈਨ ਕਲਾਬਰਨ ਤੇ ਆਪਣੇ ਸਹਿਯੋਗੀਆਂ ਨਾਲ ਜੁੜ ਕੇ ਖੁਸ਼ ਹਾਂ, ਕਿਉਂਕਿ ਇਸ ਕਮੇਟੀ ਰਾਹੀਂ ਅਸੀਂ ਅਮਰੀਕੀ ਲੋਕਾਂ ਦੀ ਸਿਹਤ ਤੇ ਸੁਰੱਖਿਆ ਲਈ ਸੰਘੀ ਕੋਰੋਨਾ ਵਾਇਰਸ ਪ੍ਰਤੀਕ੍ਰਿਆ ਦਾ ਨਿਰੀਖਣ ਕਰਾਂਗੇ।’ ਕ੍ਰਿਸ਼ਨਮੂਰਤੀ ਕਿਹਾ, ‘ਅਸੀਂ ਇਹ ਯਕੀਨੀ ਬਣਾਵਾਂਗੇ ਕਿ ਮਹਾਮਾਰੀ ਤੇ ਇਸ ਦੇ ਆਰਥਿਕ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਕਰਦਾਤਿਆਂ ਦੇ ਖਰਬਾਂ ਡਾਲਰ ਦਾ ਇਸਤੇਮਾਲ ਸਹੀ ਤਰੀਕੇ ਨਾਲ ਪਾਰਦਰਸ਼ੀ ਤੇ ਅਸਰਦਾਰ ਤਰੀਕੇ ਨਾਲ ਕੀਤਾ ਜਾਵੇ।’

ਇਸਤੋਂ ਇਲਾਵਾ ਪ੍ਰਮਿਲਾ ਜੈਪਾਲ ਨੂੰ ਬਜਟ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਿਹੜਾ ਬਜਟ ਪਾਸ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਪ੍ਰਮਿਲਾ ਅਮਰੀਕੀ ਪ੍ਰਤੀਨਿਧ ਸਭਾ ਲਈ ਚੁਣੀ ਜਾਣ ਵਾਲੀ ਪਹਿਲੀ ਭਾਰਤੀ-ਅਮਰੀਕੀ ਔਰਤ ਹੈ ਤੇ ਉਹ ਘੱਟੋ-ਘੱਟ ਮਜ਼ਦੂਰੀ ਵਜੋਂ ਪ੍ਰਤੀ ਘੰਟੇ 15 ਡਾਲਰ ਮਿਹਨਤਾਨਾ ਦਿੱਤੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ।

TAGGED: ,
Share this Article
Leave a comment