ਓਂਟਾਰੀਓ ‘ਚ ਤਿੰਨ ਪੰਜਾਬੀ ਨੌਜਵਾਨ ਗ੍ਰਿਫਤਾਰ, 3 ਮਿਲੀਅਮ ਡਾਲਰ ਦੇ ਕਰੀਬ ਚੋਰੀ ਹੋਏ ਵਾਹਨ ਬਰਾਮਦ

Rajneet Kaur
2 Min Read

ਓਂਟਾਰੀਓ: ਓਨਟਾਰੀਓ ਪੁਲਿਸ ਨੇ ਦਸਿਆ ਕਿ ਉਨ੍ਹਾਂ ਨੇ ਜਾਂਚ ਦੌਰਾਨ 3 ਮਿਲੀਅਨ ਡਾਲਰ ਦੇ ਚੋਰੀ ਹੋਏ ਵਾਹਨਾਂ ਸਮੇਤ 3 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਯੋਰਕ ਓਨਟਾਰੀਓ ਦੇ ਖੇਤਰ ‘ਚ ਚੋਰੀਆਂ ਕਰਨ ਵਾਲੇ ਗੈਂਗ ਨੂੰ ਖਤਮ ਕਰਨ ‘ਚ ਕਾਮਯਾਬੀ ਹਾਸਿਲ ਕੀਤੀ ਹੈ ।ਦਸ ਦਈਏ ਕਿ ਲਗਭਗ 3 ਮਿਲੀਅਮ ਡਾਲਰ ਦੇ ਕਰੀਬ ਚੋਰੀ ਹੋਏ ਵਾਹਨ ਬਰਾਮਦ ਕੀਤੇ ਗਏ ਹਨ ਅਤੇ ਦੋਸ਼ੀਆਂ ‘ਤੇ 80 ਤੋਂ ਵਧ ਦੋਸ਼ ਲਗਾਏ ਗਏ ਹਨ।

ਅਧਿਕਾਰੀਆਂ ਨੇ ਦਸਿਆ ਕਿ ਚੋਈ ਹੋਏ ਵਾਹਨਾਂ ਦੀ ਜਾਂਚ  ਮਈ ਮਹੀਨੇ ‘ਚ ਸ਼ੁਰੂ ਕੀਤੀ ਗਈ ਸੀ ਜਿੰਨ੍ਹਾਂ ਦੀ ਪਛਾਣ ਕਰਨ ਮਗਰੋਂ 8 ਸਰਚ  ਵੱਰੰਟ ਜਾਰੀ ਕੀਤੇ ਗਏ ਸਨ ਅਤੇ ਇਸ ਮਾਮਲੇ ‘ਚ ਹੁਣ ਪੰਜਾਬੀ  ਮੂਲ ਦੇ 3 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜਿੰਨਹਾਂ ਦੀ ਪਛਾਣ ਰਿਚਮੰਡ ਹਿੱਲ ਦੇ 24 ਸਾਲਾ ਨਿਵਾਸੀ ਰਣਵੀਰ ਸੈਫੀ, 23 ਸਾਲਾ ਕੁਲਜੀਤ ਸਿੰਘ ਅਤਟ ਬਰੈਂਪਟਨ ਦੇ 21 ਸਾਲਾ ਜਸਮਨ ਪੰਨੂ ਵਜੋਂਹੋਈ ਹੈ।

ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਲਗਭਗ 30,000 ਡਾਲਰ ਦੀ ਨਕਦੀ ਦੇ ਨਾਲ ਨਾਲ ਗੈਰਾਜ ‘ਚ ਰਖੇ ਪੁਲਿਸ ਸਕੈਨਰ ਯੰਤਰ ਅਤੇ 100 ਤੋਂ ਵਧ ਦੇ ਕਰੀਬ ਮਾਸਟਰ ਚਾਬੀਆਂ ਜ਼ਬਤ ਕੀਤੀਆਂ ਹਨ।ਇੰਨ੍ਹਾਂ ਤਿੰਨ੍ਹਾਂ ਸ਼ੱਕੀਆਂ ‘ਤੇ ਕਰੀਬ 83 ਦੋਸ਼ ਆਇਦ ਕੀਤੇ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment