ਹਰਜੋਤ ਸਿੰਘ ਦਿਓ ਨੂੰ ਕੈਨੇਡਾ ‘ਚ 7 ਸਾਲ ਦੀ ਕੈਦ

Prabhjot Kaur
3 Min Read

ਸਰੀ: ਕੈਨੇਡਾ `ਚ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਭਵਕਿਰਨ ਢੇਸੀ ਕਤਲ ਮਾਮਲੇ ਵਿੱਚ ਸਰੀ ਦੇ ਹਰਜੋਤ ਸਿੰਘ ਦਿਓ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪ੍ਰੇਮਿਕਾ ਦੇ ਕਤਲ ਮਾਮਲੇ ਵਿੱਚ ਹਰਜੋਤ ਨੇ ਬੀਤੇ ਫਰਵਰੀ ਮਹੀਨੇ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਸੀ। ਇਸ ਤੋਂ ਬਾਅਦ ਹੁਣ ਕੋਰਟ ਨੇ ਸਜ਼ਾ ਦਾ ਐਲਾਨ ਕੀਤਾ।

ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਦੇ ਜੱਜ ਜੀਨ ਵੋਚਕ ਨੇ ਹਰਜੋਤ ਸਿੰਘ ਦਿਓ ਨੂੰ ਕਤਲ ਮਾਮਲੇ ਵਿੱਚ ਪੰਜ ਸਾਲ ਅਤੇ ਲਾਸ਼ ਨੂੰ ਸਾੜਨ ਦਾ ਯਤਨ ਕਰਨ ਦੇ ਦੋਸ਼ ਤਹਿਤ 2 ਸਾਲ ਕੈਦ ਕੱਟਣ ਦੇ ਹੁਕਮ ਦਿੱਤੇ। ਦੱਸਣਯੋਗ ਹੈ ਕਿ 19 ਸਾਲ ਦੀ ਭਵਕਿਰਨ ਦੇਸੀ ਦੀ ਅਗਸਤ 2017 ਨੂੰ ਅਚਾਲਕ ਗਲੀ ਲੱਗਣ ਕਾਰਨ ਮੌਤ ਹੋ ਗਈ ਸੀ।

ਅਦਾਲਤ ਵਿੱਚ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਮੁਤਾਬਕ ਹਰਜੋਤ ਸਿੰਘ ਦਿਓ ਅਤੇ ਭਵਕਿਰਨ ਦੇਸੀ ਸਰੀ ਸਥਿਤ ਆਪਣੇ ਘਰ ਦੇ ਬੈੱਡਰੂਮ ਵਿੱਚ ਸਨ। ਇਸੇ ਦੌਰਾਨ ਹਰਜੋਤ ਸਿੰਘ ਜਦੋਂ ਆਪਣੀ ਜੇਬ ਵਿੱਚੋਂ ਪਸਤੌਲ ਕੱਢਣ ਲੱਗਿਆ ਤਾਂ ਉਸ ‘ਚੋਂ ਅਚਾਨਕ ਗੋਲੀ ਚੱਲ ਗਈ। ਇਹ ਗੋਲੀ ਭਵਕਿਰਨ ਢੇਸੀ ਨੂੰ ਲੱਗੀ, ਜਿਸ ਕਾਰਨ ਉਹ ਉੱਥੇ ਹੀ ਬੈੱਡ ‘ਤੇ ਡਿੱਗ ਗਈ ਤੇ ਉਸ ਦੀ ਮੌਤ ਹੋ ਗਈ। ਇਸ ‘ਤੇ ਹਰਜੋਤ ਐਮਰਜੈਂਸੀ ਮਦਦ ਲੈਣ ਦੀ ਬਜਾਏ ਉਸ ਦੀ ਲਾਸ਼ ਨੂੰ ਆਪਣੀ ਗੱਡੀ ਵਿੱਚ ਰੱਖਕੇ ਇੱਕ ਸੁੰਨਸਾਨ ਸੜਕ ‘ਤੇ ਲੈ ਗਿਆ ਅਤੇ ਉਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਅੱਗ ਬੁਝਾਊਨ ਅਮਲਾ ‘ਤੇ ਪਹੁੰਚ ਗਿਆ, ਜਿਸ ਨੇ ਢੇਸੀ ਦੀ ਲਾਸ਼ ਗੱਡੀ ਵਿੱਚੋਂ ਬਾਹਰ ਕੱਢੀ। ਹਾਲੇ ਗੱਡੀ ਦੇ ਸਿਰਫ਼ ਅਗਲੇ ਹਿੱਸੇ ਵਿੱਚ ਅੱਗ ਲੱਗੀ ਸੀ, ਜਦਕਿ ਪਿਛਲਾ ਹਿੱਸਾ ਠੀਕ ਸੀ, ਜਿੱਥੇ ਢੇਸੀ ਦੀ ਮ੍ਰਿਤਕ ਦੇਹ ਪਈ ਸੀ।

ਹੁਣ 25 ਸਾਲ ਦੇ ਹੋ ਚੁੱਕੇ ਹਰਜੋਤ ਦਿਓ ‘ਤੇ ਮਈ 2019 ਵਿੱਚ ਸੈਕਿੰਡ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਗਏ ਸੀ। ਬਾਅਦ ਵਿੱਚ ਲਾਸ਼ ਨੂੰ ਸਾੜਨ ਦਾ ਯਤਨ ਕਰਨ ਸਣੇ ਕਈ ਹਰ ਦੋਸ਼ ਵੀ ਲਾਏ ਗਏ। ਬੀ.ਸੀ. ਸੁਪਰੀਮ ਕੋਰਟ ਦੇ ਜੱਜ ਜੀਨ ਨੇ ਕਿਹਾ ਕਿ ਕਤਲ ਮਾਮਲੇ ਵਿੱਚ ਕਿਸੇ ਵਿਅਕਤੀ ਨੂੰ ਵੱਧ ਤੋਂ ਵੱਧ ਉਮਰਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ, ਪਰ ਢੇਸੀ ਦੇ ਕੇਸ ਵਿੱਚ ਹਰਜੋਤ ਨੂੰ 7 ਸਾਲ ਕੈਦ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ ਜਾਂਦਾ ਹੈ। ਉੱਧਰ ਭਵਕਿਰਨ ਢੇਸੀ ਦੇ ਪਰਿਵਾਰਕ ਮੈਂਬਰਾਂ ਨੇ 7 ਸਾਲ ਕੈਦ ਦੇ ਫ਼ੈਸਲੇ ‘ਤੇ ਨਾ-ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਮੁਲਜ਼ਮ ਲਈ ਇਹ ਸਜ਼ਾ ਬਹੁਤ ਘੱਟ ਹੈ।

- Advertisement -

Share this Article
Leave a comment