ਗੁਰਨਾਮ ਚੜੂਨੀ ਦੇ ਮੁਹਾਲੀ ਸਥਿਤ ਦਫ਼ਤਰ ‘ਚ ਭੰਨਤੋੜ, ਦੋ ਨੌਜਵਾਨ ਜ਼ਖਮੀ

TeamGlobalPunjab
1 Min Read

ਮੁਹਾਲੀ: ਸੰਯੁਕਤ ਸਮਾਜ ਮੋਰਚਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਦੇ ਮੁਹਾਲੀ ਸੈਕਟਰ 97 ਸਥਿਤ ਦਫਤਰ ‘ਚ ਬੀਤੇ ਦੇਰ ਰਾਤ ਅਣਪਛਾਤੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਵਲੋਂ ਦਫਤਰ ‘ਚ ਭੰਨਤੋੜ ਕੀਤੀ ਗਈ ਤੇ ਉਥੇ ‘ਚ ਸੋ ਰਹੇ ਦੋ ਨੌਜਵਾਨਾਂ ਨਾਲ ਕੁੱਟਮਾਰ ਵੀ ਕੀਤੀ। ਘਟਨਾ ‘ਚ ਜ਼ਖਮੀ ਹੋਏ ਨੌਜਵਾਨਾਂ ਦਾ ਦੋਸ਼ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਤਾਣ ਕੇ ਗੁਰਨਾਮ ਚੜੂਨੀ ਨੂੰ ਧਮਕੀਆਂ ਦਿੱਤੀਆਂ ਸਨ।

ਗੁਰਨਾਮ ਸਿੰਘ ਚੜੂਨੀ ਦੇ ਪੁੱਤਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਚਾਰ ਅਣਪਛਾਤੇ ਬਦਮਾਸ਼ ਪਿੱਛਿਓਂ ਕੰਧ ਟੱਪ ਕੇ ਦਰਵਾਜ਼ਾ ਤੋੜ ਕੇ ਰਸੋਈ ਰਾਹੀਂ ਅੰਦਰ ਦਾਖਲ ਹੋਏ। ਉਨ੍ਹਾਂ ਨੇ ਨੌਜਵਾਨਾਂ ਨੇ ਕੁੱਟਮਾਰ ਕੀਤੀ ਤੇ ਗਾਲ੍ਹਾਂ ਕੱਢਦਿਆਂ ਕਿਹਾ ਕਿ ਗੁਰਨਾਮ ਚਡੂਨੀ ਨੂੰ ਬੁਲਾਓ ਅਸੀਂ ਉਨ੍ਹਾਂ ਨੂੰ ਰਾਜਨੀਤੀ ਕਰਨੀ ਸਿਖਾਉਂਦੇ ਹਾਂ। ਹਾਲਾਂਕਿ ਚੜੂਨੀ ਅਤੇ ਉਸ ਦੇ ਪੁੱਤਰ ਉਸ ਸਮੇਂ ਉੱਥੇ ਮੌਜੂਦ ਨਹੀਂ ਸਨ। ਨੌਜਵਾਨਾਂ ਨੇ ਜਦੋਂ ਇਸ ਘਟਨਾ ਸਬੰਧੀ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਤਾਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀ ਹੋਏ ਨੌਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment