ਗੁਰਦੁਆਰਾ ਪਹਿਲੀ ਪਾਤਿਸ਼ਾਹੀ ਮਾਣਕ ਲਾਹੌਰ -ਡਾ. ਗੁਰਦੇਵ ਸਿੰਘ

TeamGlobalPunjab
3 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -16

ਗੁਰਦੁਆਰਾ ਪਹਿਲੀ ਪਾਤਿਸ਼ਾਹੀ ਮਾਣਕ ਲਾਹੌਰ

*ਡਾ. ਗੁਰਦੇਵ ਸਿੰਘ

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰੂਧਾਮਾਂ ਦੀ ਚਲਦੀ ਲੜੀਵਾਰ ਇਤਿਹਾਸਕ ਲੜੀ ਵਿੱਚ ਅੱਜ ਗੁਰਦੁਆਰਾ ਪਹਿਲੀ ਪਾਤਿਸ਼ਾਹੀ ਮਾਣਕ ਲਾਹੌਰ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ।

ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਮਾਣਕ ਲਾਹੌਰ ਪਾਕਿਸਤਾਨ ਵਿਖੇ ਸਥਿਤ ਹੈ। ਪਿੰਡ ਮਾਣਕ ਲਾਹੌਰ ਤੋਂ ਤਕਰੀਬਨ 45 ਕਿਲੋਮੀਟਰ ਦੂਰ ਰੋਡ ‘ਤੇ ਸਥਿਤ ਹੈ। ਇਹ ਪਿੰਡ ਮੁਖ ਸੜਕ ਤੋਂ ਲਗਭਗ 4 ਕਿਲੋਮੀਟਰ ਹਟਵਾਂ ਹੈ। ਇਸ ਪਿੰਡ ਦੇ ਲਾਗੇ ਪਿੰਡ ਪਾਜੀਆ ਹੈ। ਗੁਰੂ ਨਾਨਕ ਪਾਤਸ਼ਾਹ ਪਹਿਲਾਂ ਇਸੇ ਪਿੰਡ ਆਏ ਸਨ ਪਰ ਇਸ ਪਿੰਡ ਦੇ ਲੋਕਾਂ ਨੇ ਪਹਿਲਾਂ ਪ੍ਰੇਮ ਦਿਖਾਇਆ ਤੇ ਫਿਰ ਗੁਰੂ ਸਾਹਿਬ ਦਾ ਮਾਖੌਲ ਉਡਾਇਆ। ਗੁਰੂ ਸਾਹਿਬ ਉਸ ਅਸਥਾਨ ਤੋਂ ਬਾਹਰਵਾਰ ਇੱਕ ਥਾਂ ‘ਤੇ ਆ ਬਿਰਾਜੇ। ਕਿਸੇ ਪ੍ਰੇਮੀ ਵਲੋਂ ਪੁੱਛਣ ਤੇ ਕਿ ਗੁਰੂ ਸਾਹਿਬ ਤੁਸੀਂ ਪਿੰਡ ਤੋਂ ਕਿਉਂ ਆ ਗਏ ਤਾਂ ਗੁਰੂ ਜੀ ਨੇ ਬਚਨ ਕੀਤਾ ਕਿ ਉਹ ਪਾਜੀ ਹਨ। ਜਿਸ ਤੋਂ ਉਸ ਪਿੰਡ ਦਾ ਨਾਮ ਪਾਜੀ ਪੈ ਗਿਆ, ਜਿਸ ਅਸਥਾਨ ‘ਤੇ ਗੁਰੂ ਸਾਹਿਬ ਨੇ ਆਸਣ ਲਾਏ ਸਨ ਉਸ ਟਿੱਬੇ ਦਾ ਨਾਮ ਮਾਣਕ ਹੋ ਗਿਆ। ਬਾਅਦ ਵਿੱਚ ਇਥੇ ਚੰਗੀ ਵਸੋਂ ਹੋ ਗਈ ਤੇ ਮਾਣਕ ਪਿੰਡ ਵਸ ਗਿਆ। ਇਸ ਪਿੰਡ ਵਿੱਚ ਗੁਰੂ ਸਾਹਿਬ ਦੀ ਯਾਦ ਵਿੱਚ ਇੱਕ ਸੁੰਦਰ ਗੁਰਦੁਆਰੇ ਸਮੇਤ ਲੰਗਰ ਹਾਲ, ਸਰੋਵਰ, ਦਰਸ਼ਨੀ ਡਿਉਢੀ , ਦੀਵਾਨ ਹਾਲ ਸੁਸ਼ੋਭਿਤ ਸੀ ਪ੍ਰੰਤੂ ਹੁਣ ਸਭ ਮਿੱਟੀ ਦੇ ਢੇਰ ਹੁੰਦੇ ਜਾ ਰਹੇ ਹਨ।  ਇਸ ਗੁਰਦੁਆਰਾ ਸਾਹਿਬ ਦੇ ਨਾਮ 82 ਘੁਮਾਉ ਜਮੀਨ ਹੈ। 1947 ਤੋਂ ਬਾਅਦ ਇਸ ਗੁਰਦੁਆਰੇ ਅੰਦਰ ਸਕੂਲ ਬਣਾਇਆ ਗਿਆ ਫਿਰ ਮੇਵਾਤ ਤੋਂ ਆਏ ਸ਼ਰਨਾਰਥੀਆਂ ਨੇ ਸ਼ਰਨ ਲੈ ਲਈ। ਹੁਣ ਹੋਲੀ ਹੋਲੀ ਸੇਵਾ ਵਿਹੁਣੀ ਇਸ ਗੁਰੂ ਘਰ ਦੀ ਇਮਾਰਤ ਖਸਤਾ ਹੁੰਦੀ ਜਾ ਰਹੀ ਹੈ।

- Advertisement -

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 17ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਉਕਤ ਜਾਣਕਾਰੀ ਦੇ ਪ੍ਰਮੁੱਖ ਸਰੋਤ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਪੁਸਤਕਾਂ ਹਨ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਆਪਣੇ ਕੀਮਤੀ ਵਿਚਾਰਾਂ ਨਾਲ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਰਹਿ ਗਈਆਂ ਕਮੀਆਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥

*gurdevsinghdr@gmail.com

Share this Article
Leave a comment