ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਡੋਨਾਲਡ ਟਰੰਪ ਨੇ ਕਹੀ ਅਜਿਹੀ ਗੱਲ ਵਿਰੋਧੀ ਵੀ ਰਹਿ ਗਏ ਦੰਗ

TeamGlobalPunjab
2 Min Read

ਇੰਨੀ ਦਿਨੀਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ‘ਤੇ ਹਨ  ਅਤੇ ਇਸੇ ਦੌਰਾਨ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਨਰਿੰਦਰ ਮੋਦੀ ਦੀ ਆਪਸੀ ਗੱਲਬਾਤ ‘ਤੇ ਲਗਭਗ ਹਰ ਕਿਸੇ ਦੀ ਨਜ਼ਰ ਬਣੀ ਹੋਈ ਹੈ। ਇਸੇ ਸਿਲਸਿਲੇ ‘ਚ ਜਿੱਥੇ ਦੋਹਾਂ ਮੁਲਕਾਂ ਵਿਚਕਾਰ ਮਿੱਤਰਤਾ ਸਬੰਧ ਵਧ ਰਹੇ ਹਨ ਉੱਥੇ ਹੀ ਹੁਣ ਡੋਨਾਲਡ ਟਰੰਪ ਨੇ ਨਰਿੰਦਰ ਮੋਦੀ ਨੂੰ ਫਾਦਰ ਆਫ ਨੇਸ਼ਨ ਦੱਸਿਆ ਹੈ। ਇੱਥੇ ਹੀ ਬੱਸ ਨਹੀਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਮੋਦੀ ਦੀ ਤੁਲਨਾ ਅਮਰੀਕੀ ਰਾਕਸਟਾਰ ਐਲਵਿਸ ਪ੍ਰੇਸੇਲੀ ਨਾਲ ਕੀਤੀ ਹੈ।

- Advertisement -

ਦੱਸ ਦਈਏ ਕਿ ਇਸ ਤੋਂ ਠੀਕ ਪਹਿਲਾਂ ਹਿਊਸਟਨ ‘ਚ ਹਾਊਡੀ ਮੋਦੀ ਰੈਲੀ ਦੌਰਾਨ ਟਰੰਪ ਨੇ ਮੋਦੀ ਦੀ ਭਰਪੂਰ ਤਾਰੀਫ ਕੀਤੀ। ਇੱਕ ਪੱਤਰਕਾਰ ਸੰਮੇਲਨ ਦੌਰਾਨ ਟਰੰਪ ਨੇ ਪਾਕਿ ਦਾ ਨਾਮ ਲਏ ਬਿਨਾਂ ਅੱਤਵਾਦ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਮੋਦੀ ਇਸ ਨੂੰ ਦੇਖਣਗੇ। ਡੋਨਾਲਡ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਹ ਭਾਰਤ ਯਾਦ ਹੈ ਜਿਹੜਾ ਕਿ ਵੰਡਿਆ ਹੋਇਆ ਸੀ ਅਤੇ ਚਾਰੇ ਪਾਸੇ ਮਤਭੇਦ ਸਨ ਅਤੇ ਲੜਾਈਆਂ ਸਨ ਪਰ ਮੋਦੀ ਸਾਰਿਆਂ ਨੂੰ ਨਾਲ ਲੈ ਕੇ ਆਏ ਜਿਵੇਂ ਇੱਕ ਪਿਤਾ ਸਾਰਿਆਂ ਨੂੰ ਨਾਲ ਲੈ ਕੇ ਚਲਦਾ ਹੈ ਅਤੇ ਸ਼ਾਇਦ ਉਹ ਭਾਰਤ ਦੇ ਪਿਤਾ ਹਨ। ਉਨ੍ਹਾਂ ਕਿਹਾ ਕਿ ਉਹ ਮੋਦੀ ਨੂੰ ਫਾਦਰ ਆਫ ਇੰਡੀਆ ਕਹਿ ਕੇ ਬੁਲਾਉਣਗੇ। ਇੱਥੇ ਹੀ ਜਦੋਂ ਪੱਤਰਕਾਰਾਂ ਵੱਲੋਂ ਹਿਊਸਟਨ ਇਵੈਂਟ ਬਾਰੇ ਪੁੱਛਿਆ ਗਿਆ ਤਾਂ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਸੱਜੇ ਪਾਸੇ ਜੋ ਬੈਠੇ ਹਨ (ਮੋਦੀ ਜੀ) ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਐਲਵਿਸ ਦੇ ਭਾਰਤੀ ਸੰਸਕਰਣ ਹਨ।

 

- Advertisement -
Share this Article
Leave a comment