ਮਿਲਾਨ ਫੈਸ਼ਨ ਵੀਕ ‘ਚ ਮਾਡਲਾਂ ਨੂੰ ਦਸਤਾਰਾਂ ਪਹਿਨਾਉਣਾ ਮਸ਼ਹੂਰ ਅੰਤਰਰਾਸ਼ਟਰੀ ਫੈਸ਼ਨ ਬਰਾਂਡ ਗੁੱਚੀ ਨੂੰ ਮਹਿੰਗਾ ਪੈ ਗਿਆ। ਪ੍ਰੋਗਰਾਮ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਸਿੱਖ ਭਾਈਚਾਰੇ ਵੱਲੋਂ ਸਖ਼ਤ ਰੋਸ ਪ੍ਰਗਟਾਇਆ ਜੲ ਰਿਹਾ ਹੈ। ਸਿੱਖਾਂ ਦਾ ਕਹਿਣਾ ਹੈ ਕਿ ਦਸਤਾਰ ਸਿੱਖ ਧਰਮ ਦਾ ਅਹਿਮ ਹਿੱਸਾ ਹੈ ਤੇ ਇਸ ਤਰ੍ਹਾਂ ਗੋਰੇ ਮਾਡਲਜ਼ ਲਈ ਵਰਤੀ ਜਾਣ ਵਾਲੀ ਕੋਈ ਨਵੀਂ ਫੈਸ਼ਨ ਅਸੈਸਰੀ ਨਹੀਂ ਹੈ।
Yo.. @gucci … I mess with you guys… but this isn't a good look for you… could you not find a brown model? pic.twitter.com/INqxwrfB0t
— Avan Jogia (@AvanJogia) February 22, 2018
ਹੋਰ ਲੋਕਾਂ ਵੱਲੋਂ ਵੀ ਇਸ ਮਸਲੇ ‘ਤੇ ਗੁੱਚੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਮਾਡਲਾਂ ਨੂੂੰ ਪੱਗ ਪਹਿਨਾਉਣ ਦੀ ਬਿਜਾਏ ਬਰਾਂਡ ਨੂੰ ਸਿੱਖ ਮਾਡਲ ਲੱਭਣਾ ਚਾਹੀਦਾ ਸੀ।
This is beyond aggravating. Did someone at @gucci even bother to figure out what a dastaar (turban) means to Sikhs? Did it cross your minds to consider the history behind our identity? My people are discriminated against, even killed, for wearing a turban. pic.twitter.com/G62edSmjhf
— Aasees Kaur (@SouthernSikh) May 14, 2019
ਇਸ ਤੋਂ ਇਲਾਵਾ ਕੰਪਨੀ ਵੱਲੋਂ ਪਹਿਲਾਂ ਤੋਂ ਬੰਨ੍ਹੀਆਂ ਹੋਈਆਂ ਦਸਤਾਰਾਂ ਵੇਚੀਆਂ ਜਾ ਰਹੀਆਂ ਹਨ ਤੇ ਜਿਨ੍ਹਾਂ ਦੀ ਹਜ਼ਾਰਾਂ ਰੁਪਏ ਦੀ ਕੀਮਤ ਵੀ ਵਸੂਲੀ ਜਾ ਰਹੀ ਹੈ। ਆਨਲਾਈਨ ਸਟੋਰ Nordstrom ਨੇ ਦਸਤਾਰਾਂ ਵੇਚਣੀਆਂ ਸ਼ੁਰੂ ਕੀਤੀਆਂ ਸਨ, ਜਿਸ ਦਾ ਸੋਸ਼ਲ ਮੀਡੀਆ ‘ਤੇ ਖਾਸਾ ਵਿਰੋਧ ਦੇਖਣ ਨੂੰ ਮਿਲਿਆ।
This is unacceptable and offensive @gucci. Wearing another religions article of faith is not fashion, its appropriation! Sikh men are profiled and discriminated against every day for wearing a turban, yet when you put in on a white person, it’s suddenly fashionable and cool?!?! pic.twitter.com/UD0wWjaju5
— Gurpy Colors (@gurparsad_) February 22, 2018
ਨੌਰਡਸਟੌਰਮ ਸਟੋਰ ਨੇ ਗੁੱਚੀ ਦੀ ਦਸਤਾਰ ਨੂੰ ਆਪਣੀ ਵੈੱਬਾਸਾਈਟ ‘ਤੇ ਰੈਡੀਮੇਡ ਦਸਤਾਰ ਦੀ ਕੀਮਤ 790 ਅਮਰੀਕੀ ਡਾਲਰ ਯਾਨੀ ਕਿ ਸਾਢੇ 55 ਹਜ਼ਾਰ ਰੁਪਏ ਰੱਖੀ ਹੈ। ਹਰਜਿੰਦਰ ਸਿੰਘ ਕੁਕਰੇਜਾ ਨਾਂ ਦੇ ਸਿੱਖ ਟਵਿੱਟਰ ਯੂਜ਼ਰ ਨੇ ਕੰਪਨੀ ਨੂੰ ਲਿਖਿਆ ਹੈ ਕਿ ਸਿੱਖਾਂ ਦੀ ਪੱਗ ਗੋਰੇ ਮਾਡਲਜ਼ ਲਈ ਕੋਈ ਨਵੀਂ ਫੈਸ਼ਨ ਅਸੈਸਰੀ ਨਹੀਂ ਹੈ। ਤੁਹਾਡੇ ਮਾਡਲਾਂ ਨੇ ਪੱਗਾਂ ਨੂੰ ਟੋਪੀਆਂ ਵਜੋਂ ਪਹਿਨਿਆ ਹੈ, ਜਦਕਿ ਸਿੱਖ ਇਸ ਨੂੰ ਲੜੀਵਾਰ ਤਰੀਕੇ ਨਾਲ ਬੰਨ੍ਹਦੇ ਹਨ। ਉਸ ਨੇ ਇਹ ਵੀ ਕਿਹਾ ਕਿ ਸਿੱਖਾਂ ਦੀਆਂ ਪੱਗਾਂ ਨੂੰ ਵੇਚਣਾ ਗੁੱਚੀ ਦੇ ਜਾਅਲੀ ਉਤਪਾਦਾਂ ਨੂੰ ਵੇਚਣ ਤੋਂ ਵੀ ਬੁਰਾ ਹੈ।
This is unacceptable and offensive @gucci. Wearing another religions article of faith is not fashion, its appropriation! Sikh men are profiled and discriminated against every day for wearing a turban, yet when you put in on a white person, it’s suddenly fashionable and cool?!?! pic.twitter.com/UD0wWjaju5
— Gurpy Colors (@gurparsad_) February 22, 2018
ਜਦਕਿ, ਕੰਪਨੀ ਗੁੱਚੀ ਨੇ ਆਪਣੇ ਆਨਲਾਈਨ ਫੈਸ਼ਨ ਸਟੋਰ ‘ਤੇ ਲਿਖਦੀ ਹੈ ਕਿ ਇੰਡੀ ਫੁੱਲ ਟਰਬਨ। ਕੰਪਨੀ ਨੇ ਪੱਗਾਂ ਦੀ ਵਿਆਖਿਆ ਕਰਦਿਆਂ ਲਿਖਿਆ ਹੈ ਕਿ ਸੁੰਦਰ ਤਰੀਕੇ ਨਾਲ ਬਣਾਈ ਪੱਗ ਤੁਹਾਡੇ ਸਿਰ ਰੱਖੇ ਜਾਣ ਲਈ ਤਿਆਰ ਹੈ, ਜੋ ਤੁਹਾਨੂੰ ਆਰਾਮ ਤੇ ਸਟਾਈਲ ਦੇਵੇਗੀ। ਕੰਪਨੀ ਕਹਿ ਰਹੀ ਹੈ ਕਿ ਪੱਗਾਂ ਦੀ ਡਿਲੀਵਰੀ ਮੁਫ਼ਤ ਹੋਵੇਗੀ ਤੇ ਇਸ ਵਿੱਚ ਇੱਕ ਹੀ ਸਾਈਜ਼ ਉਪਲਬਧ ਹੈ।
ਸਿੱਖ ਕੋਲਿਸ਼ਨ ਨਾਮ ਦੇ ਟਵਿਟਰ ਹੈਂਡਲ ‘ਤੇ ਲਿਖਿਆ ਗਿਆ ਸਿੱਖਾਂ ਦੀ ਦਸਤਾਰ ਪਵਿੱਤਰ ਹੁੰਦੀ ਹੈ ਜੋ ਕਿ ਵਿਸ਼ਵਾਸ ਦੀ ਨਿਸ਼ਾਨੀ ਵੀ ਮੰਨਿਆ ਜਾਂਦਾ ਹੈ। ਗੁੱਚੀ ਇਹ ਕੋਈ ਫੈਸ਼ਨ ਅਸੈਸਰੀ ਨਹੀਂ ਹੈ। ਜੇਕਰ ਤੁਸੀ ਸਿੱਖ ਮਾਡਲ ਲਭ ਰਹੇ ਹੋ ਤਾਂ ਅਸੀ ਤੁਹਾਨੂੰ ਜਾਣਕਾਰੀ ਮੁਹੱਈਆ ਕੲਵਾ ਸਕਦੇ ਹਾਂ।
The Sikh turban is a sacred article of faith, @gucci, not a mere fashion accessory. #appropriation
We are available for further education and consultation if you are looking for observant Sikh models.https://t.co/jv3E73UOH3
— Sikh Coalition (@sikh_coalition) February 23, 2018