ਇਜ਼ਰਾਈਲੀ ਫ਼ੌਜ ਅਤੇ ਅੱਤਵਾਦੀ ਸੰਗਠਨ ਹਮਾਸ ਵਿਚਾਲੇ ਸੰਘਰਸ਼ ਸੱਤਵੇਂ ਦਿਨ ਵੀ ਜਾਰੀ,ਇਜ਼ਰਾਇਲੀ ਹਵਾਈ ਹਮਲਿਆਂ ’ਚ ਅੱਜ ਤਿੰਨ ਇਮਾਰਤਾਂ ਢਹਿ-ਢੇਰੀ, 33 ਲੋਕਾਂ ਦੀ ਮੌਤ

TeamGlobalPunjab
2 Min Read

ਗਾਜ਼ਾ ਸਿਟੀ: ਇਜ਼ਰਾਈਲੀ ਫ਼ੌਜ ਅਤੇ ਅੱਤਵਾਦੀ ਸੰਗਠਨ ਹਮਾਸ ਵਿਚਾਲੇ ਸੰਘਰਸ਼ ਸੱਤਵੇਂ ਦਿਨ ਵੀ ਜਾਰੀ ਰਿਹਾ। ਗਾਜ਼ਾ ਸਿਟੀ ’ਤੇ ਇਜ਼ਰਾਇਲੀ ਹਵਾਈ ਹਮਲਿਆਂ ’ਚ ਅੱਜ ਤਿੰਨ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ ਤੇ ਕਰੀਬ 33 ਲੋਕ ਮਾਰੇ ਗਏ ਹਨ।

ਗਾਜ਼ਾ ਦੇ ਸਿਹਤ ਵਿਭਾਗ ਮੁਤਾਬਕ ਮ੍ਰਿਤਕਾਂ ਵਿਚ 12 ਔਰਤਾਂ ਤੇ 8 ਬੱਚੇ ਸ਼ਾਮਲ ਹਨ ਤੇ 50 ਹੋਰ ਜ਼ਖ਼ਮੀ ਵੀ ਹੋਏ ਹਨ। ਇਜ਼ਰਾਈਲੀ ਹਮਲੇ ‘ਚ ਮਰਨ ਵਾਲੇ ਫਿਲੀਸਨੀਤੀਆਂ ਦੀ ਗਿਣਤੀ ਵਧ ਕੇ 181 ਹੋ ਗਈ ਹੈ ਜਿਨ੍ਹਾਂ ‘ਚ 52 ਬੱਚੇ ਵੀ ਸ਼ਾਮਲ ਹਨ। ਗਾਜ਼ਾ ਪੱਟੀ ‘ਚ ਮੈਡੀਕਲ ਅਤੇ ਬਚਾਅ ਸੇਵਾਵਾਂ ਅਜੇ ਵੀ ਜਾਰੀ ਹਨ ਅਤੇ ਮਲਬੇ ‘ਚ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 10 ਮਈ ਦੀ ਸ਼ਾਮ ਨੂੰ ਇਜ਼ਰਾਈਲ ਅਤੇ ਫਿਲੀਸਤੀਨ ਦੀ ਗਾਜ਼ਾ ਪੱਟੀ ਦੀ ਸਰਹੱਦ ‘ਤੇ ਤਣਾਅ ਵਧ ਗਿਆ। ਗਾਜ਼ਾ ਪੱਟੀ ਤੋਂ ਇਜ਼ਰਾਈਲ ‘ਚ 16 ਮਈ ਦੀ ਸਵੇਰ ਤੱਕ ਲਗਭਗ 2900 ਰਾਕਟ ਦਾਗੇ ਗਏ ਜਿਨ੍ਹਾਂ ‘ਚੋਂ ਇਜ਼ਰਾਈਲ ਨੇ 1150 ਰਾਕਟ ਨੂੰ ਹਵਾ ‘ਚ ਹੀ ਤਬਾਹ ਕਰ ਦਿੱਤਾ ਸੀ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਗਾਜ਼ਾ ਦੇ ਚੋਟੀ ਦੇ ‘ਹਮਾਸ’ ਆਗੂ ਯਾਹੀਯੇਹ ਸਿਨਵਾਰ ਦਾ ਘਰ ਤਬਾਹ ਕਰ ਦਿੱਤਾ ਗਿਆ ਹੈ। ਇਹ ਹਮਲਾ ਗਾਜ਼ਾ ਦੇ ਦੱਖਣ ਵਿਚ ਖਾਨ ਯੂਨਿਸ ਖੇਤਰ ’ਤੇ ਕੀਤਾ ਗਿਆ। ਹਮਾਸ ਆਗੂਆਂ ਦੇ ਟਿਕਾਣਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਜ਼ਰਾਇਲੀ ਫ਼ੌਜ ਨੇ ਹਮਲੇ ਤੇਜ਼ ਕਰ ਦਿੱਤੇ ਹਨ ਤੇ ‘ਹਮਾਸ’ ਦਾ ਵੱਧ ਤੋਂ ਵੱਧ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਗਾਜ਼ਾ ‘ਚ ਸਾਡੀ ਫ਼ੌਜੀ ਮੁਹਿੰਮ ਜਾਰੀ ਰਹੇਗੀ। ਇਹ ਲੜਾਈ ਅਸੀਂ ਸ਼ੁਰੂ ਨਹੀਂ ਕੀਤੀ ਇਸ ਲਈ ਸਾਨੂੰ ਕੋਈ ਪਛਤਾਵਾ ਨਹੀਂ ਹੈ। ਇਸ ਜੰਗ ‘ਚ ਅਸੀਂ ਐਨਾ ਧਿਆਨ ਜ਼ਰੂਰ ਰੱਖਾਂਗੇ ਕਿ ਆਮ ਨਾਗਰਿਕਾਂ ਨੂੰ ਜਾਨ-ਮਾਲ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ।

ਫ਼ਲਸਤੀਨੀ ਵਿਦੇਸ਼ ਮੰਤਰੀ ਰਿਆਦ ਮਲਕੀ ਨੇ ਇਜ਼ਰਾਈਲ ਉਤੇ ਹੱਲਾ ਬੋਲਦਿਆਂ ਕਿਹਾ ਕਿ ਗਾਜ਼ਾ ਵਿਚ ਲੋਕਾਂ ਖ਼ਿਲਾਫ਼ ਅਪਰਾਧ ਤੇ ਜ਼ੁਲਮ ਕੀਤਾ ਜਾ ਰਿਹਾ ਹੈ। ਦਸ ਹਜ਼ਾਰ ਤੋਂ ਵੱਧ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਹਨ।

- Advertisement -

Share this Article
Leave a comment