ਖੇੜੀ ਗੰਡਿਆਂ ਤੋਂ ਲਾਪਤਾ ਹੋਏ 2 ਸਕੇ ਭਰਾਵਾਂ ਬਾਰੇ ਵੱਡੀ ਖ਼ਬਰ, ਆਪਣੇ ਹੀ ਜਵਾਕਾਂ ਬਾਰੇ ਝੂਠ ਬੋਲ ਗਿਆ ਪਰਿਵਾਰ? ਸੀਸੀਟੀਵੀ ਕੈਮਰੇ ‘ਚ ਕੈਦ ਹੋਇਆ ਸਾਰਾ ਮੰਜ਼ਰ

TeamGlobalPunjab
4 Min Read

ਪਟਿਆਲਾ : ਰਾਜਪੁਰਾ ਦੇ ਖੇੜੀ ਗੰਡਿਆਂ ਤੋਂ ਲਾਪਤਾ ਹੋਏ 2 ਬੱਚਿਆਂ ਦੇ ਕੇਸ ‘ਚ ਪੁਲਿਸ ਦੇ ਹੱਥ ਭਾਵੇਂ ਹੁਣ ਤੱਕ ਖਾਲੀ ਦਿਖਾਈ ਦੇ ਰਹੇ ਸਨ, ਪਰ ਹੁਣ ਕੁਝ ਅਜਿਹੇ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਜੀ ਹਾਂ ਇਹ ਤੱਥ ਹਨ ਇੱਕ ਅਜਿਹੀ ਸੀਸੀਟੀਵੀ ਫੂਟੇਜ਼ ਜਿਸ ਵਿੱਚ ਬੱਚਿਆਂ ਦਾ ਪਿਤਾ ਕਿਸੇ ਹੋਟਲ ‘ਚ ਬੈਠਾ ਖਾਣਾ ਖਾ ਰਿਹਾ ਹੈ। ਵੇਖਣ ‘ਚ ਭਾਵੇਂ ਇਹ ਫੂਟੇਜ਼ ਸਧਾਰਨ ਨਜ਼ਰ ਆ ਰਹੀ ਹੋਵੇ ਪਰ ਜੇਕਰ ਇਸ ਫੂਟੇਜ ਅੰਦਰ ਦਿਖਾਈ ਦੇ ਰਹੇ ਸਮੇਂ ‘ਤੇ ਗੌਰ ਕੀਤਾ ਜਾਵੇ ਤਾਂ ਇਹ ਉਸ ਸਮੇਂ ਦੀ ਫੂਟੇਜ਼ ਹੈ ਜਦੋਂ ਬੱਚਿਆਂ ਦੇ ਗੁੰਮ ਹੋਇਆ ਨੂੰ ਅਜੇ ਇੱਕ ਘੰਟਾ ਹੀ ਬੀਤਿਆ ਸੀ, ਤੇ ਇਸ ਗੱਲ ਨੂੰ ਜੇਕਰ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਦੇ ਉਸ ਬਿਆਨ ਨਾਲ ਮੇਲ ਕੇ ਦੇਖਿਆ ਜਾਵੇ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਬੱਚਿਆਂ ਦੇ ਗਾਇਬ ਹੋਣ ਦੀ ਸੂਚਨਾ ਉਸ ਨੇ ਪੁਲਿਸ ਨੂੰ ਸਾਢੇ 9 ਵਜੇ ਦੇ ਦਿੱਤੀ ਸੀ ਜਦਕਿ ਇਸ ਸੀਸੀਟੀਵੀ ਫੂਟੇਜ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਸ ਸਮੇਂ ਉਹ ਹੋਟਲ ‘ਚ ਬੈਠਾ ਖਾਣਾ ਖਾ ਰਿਹਾ ਸੀ। ਇਸ ਤਰ੍ਹਾਂ ਦੀਦਾਰ ਸਿੰਘ ਵੱਲੋਂ ਦਿੱਤੇ ਗਏ ਬਿਆਂਨਾਂ ਦਾ ਸੀਸੀਟੀਵੀ ਫੂਟੇਜ਼ ਨਾਲ ਮੇਲ ਨਾ ਖਾਣਾ ਆਪਣੇ ਆਪ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਕਰ ਰਿਹਾ ਹੈ।

ਇੱਧਰ ਦੂਜੇ ਪਾਸੇ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੀਦਾਰ ਸਿੰਘ ਨੇ ਉਨ੍ਹਾਂ ਨੂੰ ਰਾਤ 11 ਵਜੇ ਦੇ ਕਰੀਬ ਸੂਚਿਤ ਕੀਤਾ ਸੀ ਜਦਕਿ ਸਾਢੇ 10 ਵਜੇ ਪਿੰਡ ਦੇ ਗੁਰਦੁਆਰੇ ਵਿੱਚੋਂ ਬੱਚਿਆਂ ਦੇ ਗਾਇਬ ਹੋਣ ਸਬੰਧੀ ਹੋਕਾ ਦਿੱਤਾ ਗਿਆ ਸੀ। ਅਧਿਕਾਰੀ ਅਨੁਸਾਰ ਉਹ ਸੀਸੀਟੀਵੀ ਫੂਟੇਜ਼ ਅਤੇ ਦੀਦਾਰ ਸਿੰਘ ਦੇ ਬਿਆਨ ਦਾ ਮੇਲ ਨਾ ਖਾਣ ਵਾਲੇ ਪਹਿਲੂ ਦੀ ਵੀ ਜਾਂਚ ਕਰਨਗੇ, ਤੇ ਜਾਂਚ ‘ਚ ਜੋ ਵੀ ਸਾਹਮਣੇ ਆਇਆ ਉਸ ਨੂੰ ਕੇਸ ਫਾਇਲ ‘ਤੇ ਲਿਆਂਦਾ ਜਾਵੇਗਾ।

ਦੱਸ ਦਈਏ ਕਿ ਬੇਸ਼ੱਕ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਇਸ ਮਾਮਲੇ ‘ਚ ਐੱਸ.ਆਈ.ਟੀ ਦਾ ਗਠਨ ਕੀਤਾ ਜਾ ਚੁਕਿਆ ਹੈ, ਪਰ ਫਿਰ ਵੀ ਪੁਲਿਸ ਨੂੰ ਬੱਚਿਆਂ ਬਾਰੇ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ। ਪਟਿਆਲਾ ਦੇ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੇ ਵੀ ਖੁਲਾਸਾ ਕੀਤਾ ਹੈ ਕਿ ਜਾਂਚ ਦੌਰਾਨ ਹੁਣ ਤੱਕ ਇਹ ਸਾਬਤ ਨਹੀਂ ਹੋ ਸਕਿਆ ਕਿ ਬੱਚਿਆਂ ਨੂੰ ਕੋਈ ਧੱਕੇ ਨਾਲ ਚੱਕ ਲੈ ਗਿਆ ਹੈ। ਸਿੱਧੂ ਅਨੁਸਾਰ ਉਨ੍ਹਾਂ ਵੱਲੋਂ ਬੱਚਿਆਂ ਨੂੰ ਲੱਭਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਸ ਦਿਨ ਪਿੰਡ ਵਿੱਚ ਇੱਕ ਬਾਂਦਰ ਵੀ ਆਇਆ ਸੀ ਤੇ ਇਹ ਵੀ ਹੋ ਸਕਦਾ ਹੈ ਕਿ ਬੱਚੇ ਉਸ ਦੇ ਪਿੱਛੇ ਪਿੱਛੇ ਭੱਜ ਕੇ ਨਹਿਰ ਵੱਲ ਚਲੇ ਗਏ ਹੋਣ ਕਿਉਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਬੱਚਿਆਂ ਨੂੰ ਕੋਈ ਧੱਕੇ ਨਾਲ ਅਗਵਾਹ ਕਰਕੇ ਲੈ ਗਿਆ ਹੈ।

ਜ਼ਿਕਰਯੋਗ ਹੈ ਕਿ ਇਨ੍ਹਾਂ ਬੱਚਿਆਂ ਨੂੰ ਲਾਪਤਾ ਹੋਇਆ ਅੱਜ 10-11 ਦਿਨ ਬੀਤ ਚੁਕੇ ਹਨ ਪਰ ਅਜੇ ਵੀ ਇਨ੍ਹਾਂ ਬੱਚਿਆਂ ਦਾ ਕੋਈ ਪਤਾ ਨਹੀਂ ਲੱਗਿਆ ਜਿਸ ਕਾਰਨ ਲੋਕਾਂ ‘ਚ ਰੋਸ ਵਧਦਾ ਜਾ ਰਿਹਾ ਹੈ। ਭਾਵੇਂ ਕਿ ਇਸ ਸਬੰਧੀ ਡੀਜੀਪੀ ਦਿਨਕਰ ਗੁਪਤਾ ਵੱਲੋਂ ਆਈਜੀ ਅਮਰਦੀਪ ਸਿੰਘ ਦੀ ਅਗਵਾਈ ਵਿੱਚ ਤਿੰਨ ਆਈਪੀਐਸ ਅਧਿਕਾਰੀਆਂ ਦੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ (ਸਿੱਟ) ਵੀ ਬਣਾ ਦਿੱਤੀ ਹੈ, ਪਰ ਫਿਰ ਵੀ ਇਸ ਮਾਮਲੇ ‘ਚ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ।

- Advertisement -

Share this Article
Leave a comment