ਵੋਟਰ ਆਈਡੀ-ਆਧਾਰ ਨੂੰ ਲਿੰਕ ਕਰਨ ਲਈ ਸਰਕਾਰ ਨੇ ਨਵਾਂ ਆਦੇਸ਼ ਕੀਤਾ ਜਾਰੀ

Rajneet Kaur
3 Min Read

ਨਿਊਜ਼ ਡੈਸਕ: ਸਰਕਾਰ ਦੁਆਰਾ ਵੋਟਰ ਕਾਰਡ ਅਤੇ ਆਧਾਰ ਨੂੰ ਲਿੰਕ ਕਰਨ ਦੀ ਆਖਰੀ ਮਿਤੀ 1 ਅਪ੍ਰੈਲ, 2023 ਸੀ। ਜਿਸ ਨੂੰ ਹੁਣ ਸਰਕਾਰ ਨੇ ਵਧਾ ਕੇ 31 ਮਾਰਚ 2024 ਕਰ ਦਿੱਤਾ ਹੈ। ਹਾਲਾਂਕਿ, ਦੋਵਾਂ ਚੀਜ਼ਾਂ ਨੂੰ ਜੋੜਨਾ ਜ਼ਰੂਰੀ ਨਹੀਂ ਹੈ। ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਇੱਕ ਗਜ਼ਟ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ ਦੀਆਂ ਅਰਜ਼ੀਆਂ ਨੂੰ ਰੱਦ ਨਹੀਂ ਕੀਤਾ ਜਾਵੇਗਾ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵੋਟਰ ਆਧਾਰ ਨੰਬਰ ਦਿਖਾਉਣ ਵਿੱਚ ਅਸਫਲ ਰਹਿੰਦਾ ਹੈ, ਤਾਂ ਵੋਟਰ ਸੂਚੀ ਵਿੱਚੋਂ ਐਂਟਰੀਆਂ ਨਹੀਂ ਮਿਟਾਈਆਂ ਜਾਣਗੀਆਂ।

ਦੱਸ ਦੇਈਏ ਕਿ ਚੋਣ ਕਮਿਸ਼ਨ ਵੱਲੋਂ ਵੋਟਰ ਆਈਡੀ ਨੂੰ ਆਧਾਰ ਨਾਲ ਲਿੰਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਚੋਣ ਕਮਿਸ਼ਨ ਅਨੁਸਾਰ ਵੋਟਰ ਆਈਡੀ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਵੋਟਰ ਸੂਚੀ ਵਿੱਚ ਦਰਜ ਨਾਮ ਸਹੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਕੀ ਕੋਈ ਵਿਅਕਤੀ ਇੱਕ ਤੋਂ ਵੱਧ ਖੇਤਰਾਂ ਵਿੱਚ ਵੋਟਰ ਵਜੋਂ ਰਜਿਸਟਰਡ ਤਾਂ ਨਹੀਂ।

ਦੱਸ ਦੇਈਏ ਕਿ ਦਸੰਬਰ 2021 ਵਿੱਚ ਲੋਕ ਸਭਾ ਵਿੱਚ ਚੋਣ ਕਾਨੂੰਨ ਸੋਧ ਬਿੱਲ ਪਾਸ ਕੀਤਾ ਗਿਆ ਸੀ। ਇਸ ਵਿੱਚ ਵੋਟਰ ਆਈਡੀ ਕਾਰਡ ਨਾਲ ਆਧਾਰ ਨੂੰ ਲਿੰਕ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਤੁਸੀਂ ਘਰ ਬੈਠੇ ਹੀ ਆਪਣੀ ਵੋਟਰ ਆਈਡੀ ਨੂੰ ਆਧਾਰ ਕਾਰਡ ਨਾਲ ਲਿੰਕ ਕਰ ਸਕਦੇ ਹੋ।

ਵੋਟਰ ਆਈਡੀ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਸਭ ਤੋਂ ਪਹਿਲਾਂ https://nvsp.in/ ਵੈੱਬਸਾਈਟ ‘ਤੇ ਜਾਣਾ ਪਵੇਗਾ।

- Advertisement -

ਲਾਗਇਨ ਕਰਨ ਲਈ ਇੱਥੇ ਕਲਿੱਕ ਕਰੋ। ਤੁਹਾਨੂੰ ਨਵੇਂ ਉਪਭੋਗਤਾ ਵਜੋਂ ਰਜਿਸਟਰ ਕਰਨ ਦਾ ਵਿਕਲਪ ਮਿਲੇਗਾ।

ਉਸ ‘ਤੇ ਕਲਿੱਕ ਕਰੋ।ਇਸ ਤੋਂ ਬਾਅਦ ਤੁਹਾਨੂੰ ਮੋਬਾਈਲ ਨੰਬਰ ਅਤੇ ਕੈਪਚਾ ਦਰਜ ਕਰਨ ਲਈ ਕਿਹਾ ਜਾਵੇਗਾ।

ਤੁਹਾਡੇ ਮੋਬਾਈਲ ‘ਤੇ OTP ਆਵੇਗਾ। ਇਸ ਨੂੰ ਦਾਖਲ ਕਰਨ ਤੋਂ ਬਾਅਦ ਇੱਕ ਨਵਾਂ ਪੇਜ ਖੁੱਲ੍ਹੇਗਾ।

ਇੱਥੇ ਤੁਹਾਨੂੰ ਮੰਗਿਆ ਗਿਆ ਪੂਰਾ ਵੇਰਵਾ ਭਰਨਾ ਹੋਵੇਗਾ।

ਇਸ ਨੂੰ ਜਮ੍ਹਾ ਕਰਨ ਤੋਂ ਬਾਅਦ, ਤੁਹਾਡੀ ਰਜਿਸਟ੍ਰੇਸ਼ਨ ਹੋ ਜਾਵੇਗੀ।

- Advertisement -

ਪੂਰੀ ਜਾਣਕਾਰੀ ਜਮ੍ਹਾਂ ਕਰਾਉਣ ਤੋਂ ਬਾਅਦ, ਇੱਕ ਆਟੋਮੈਟਿਕ ਰਸੀਦ ਨੰਬਰ ਤਿਆਰ ਕੀਤਾ ਜਾਵੇਗਾ।

ਤੁਸੀਂ ਇਹ ਪਤਾ ਕਰਨ ਲਈ ਰਸੀਦ ਨੰਬਰ ਦੀ ਵਰਤੋਂ ਕਰ ਸਕਦੇ ਹੋ ਕਿ ਤੁਹਾਡੀ ਵੋਟਰ ਆਈਡੀ ਆਧਾਰ ਨਾਲ ਲਿੰਕ ਹੈ ਜਾਂ ਨਹੀਂ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment