ਕੈਨੇਡਾ ‘ਚ 21 ਸਾਲਾ ਸਿੱਖ ਵਿਦਿਆਰਥੀ ‘ਤੇ ਹੋਇਆ ਹਮਲਾ

Rajneet Kaur
3 Min Read

ਟੋਰਾਂਟੋ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਭਾਰਤ ਤੋਂ ਆਏ 21 ਸਾਲਾ ਸਿੱਖ ਵਿਦਿਆਰਥੀ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ‘ਚ ਵਿਦਿਆਰਥੀ ਦੀ ਪੱਗ ਫੱਟ ਗਈ ਅਤੇ ਹਮਲਾਵਾਰ ਉਸਨੂੰ ਵਾਲਾ ਤੋਂ ਖਿਚ ਕੇ ਫੁੱਟਪਾਥ ‘ਤੇ ਲੈ ਗਏ। ਵਿਦਿਆਰਥੀ ਦੀ ਪਹਿਚਾਣ ਗਗਨਦੀਪ ਸਿੰਘ ਵਜੋਂ ਹੋਈ ਹੈ।  ਸ਼ੁੱਕਰਵਾਰ ਰਾਤ ਜਦੋਂ ਉਹ ਘਰ ਜਾ ਰਿਹਾ ਸੀ ਤਾਂ ਉਸ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ। ਕੌਂਸਲਰ ਮੋਹਿਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ  ਨੂੰ ਹਮਲੇ ਬਾਰੇ ਕੁਝ ਦੇਰ ਬਾਅਦ ਪਤਾ ਲੱਗਾ ਜਿਸ ਤੋਂ ਬਾਅਦ ਉਹ ਗਗਨਦੀਪ ਨੂੰ ਮਿਲਣ ਪਹੁੰਚੀ। ਉਨ੍ਹਾਂ ਦੱਸਿਆ, “ਜਦੋਂ ਉਨ੍ਹਾਂ ਨੇ ਗਗਨਦੀਪ ਨੂੰ ਦੇਖਿਆ  ਤਾਂ ਡਰ ਗਈ। ਉਹ ਸਿਰਫ਼ ਨਰਮ ਆਵਾਜ਼ ‘ਚ ਬੋਲ ਸਕਦਾ ਸੀ ਤੇ ਆਪਣਾ ਮੂੰਹ ਨਹੀਂ ਖੋਲ੍ਹ ਸਕਦਾ ਸੀ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਉਹ ਕਾਫੀ ਦਰਦ ਵਿੱਚ ਸੀ।’

ਮੋਹਿਨੀ ਸਿੰਘ ਨੇ ਕਿਹਾ ਕਿ  ਉਸ ਨੂੰ ਦੱਸਿਆ ਗਿਆ ਸੀ ਕਿ ਗਗਨਦੀਪ ਸੇਂਟ ਪੈਟ੍ਰਿਕ ਡੇ ‘ਤੇ ਰਾਤ ਕਰੀਬ 10:30 ਵਜੇ ਕਰਿਆਨੇ ਦੀ ਖਰੀਦਦਾਰੀ ਕਰ ਕੇ ਘਰ ਜਾ ਰਿਹਾ ਸੀ। ਉਸ ਨੂੰ ਬੱਸ ‘ਚ 12 ਤੋਂ 15 ਨੌਜਵਾਨਾਂ ਦਾ ਇਕ ਗਰੁੱਪ ਮਿਲਿਆ ਜੋ ਵਿਗ ਸੁੱਟ ਰਿਹਾ ਸੀ। ਉਹ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ ਅਤੇ ਉਨ੍ਹਾਂ ਨੇ ਉਸ ‘ਤੇ ਵੀ ਵਿੱਗ ਸੁੱਟ ਦਿੱਤੀ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਨੂੰ ਪਰੇਸ਼ਾਨ ਨਾ ਕਰਨ। ਉਸਨੇ ਪੁਲਿਸ ਨੂੰ ਬੁਲਾਇਆ, ਪਰ ਫਿਰ ਵੀ ਉਹ ਉਸਨੂੰ ਤੰਗ ਕਰਦੇ ਰਹੇ। ਇਸ ਲਈ ਉਹ ਬੱਸ ਤੋਂ ਉਤਰ ਗਿਆ। ਨੌਜਵਾਨ ਵੀ ਗਗਨਦੀਪ ਦੇ ਪਿੱਛੇ ਉਤਰ ਗਏ ਉਨ੍ਹਾਂ ਨੇ ਬੱਸ ਨਿਕਲਣ ਦਾ ਇੰਤਜ਼ਾਰ ਕੀਤਾ ਅਤੇ ਫਿਰ ਗਗਨਦੀਪ ਨੂੰ ਘੇਰ ਲਿਆ। ਉਨ੍ਹਾਂ ਨੇ ਉਸ ਦੇ ਚਿਹਰੇ, ਉਸ ਦੀਆਂ ਪਸਲੀਆਂ, ਬਾਹਾਂ ਤੇ ਲੱਤਾਂ ‘ਤੇ ਹਮਲਾ ਕੀਤਾ ਤੇ ਫਿਰ ਉਸ ਦੀ ਪੱਗ ਫੜ ਲਈ। ਉਸ ਦੇ ਵਾਲ ਖਿੱਚੇ ਤੇ ਉਸ ਨੂੰ ਘਸੀਟਿਆ। ਗਗਨਦੀਪ ਨੂੰ ਛੱਡਣ ਤੋਂ ਬਾਅਦ ਉਹ ਉਸ ਦੀ ਪੱਗ ਆਪਣੇ ਨਾਲ ਲੈ ਗਏ। ਉਸ ਦੀ ਪੱਗ ਉਤਾਰਨਾ ਸਭ ਤੋਂ ਮਾੜਾ ਕੰਮ ਸੀ। ਅਜਿਹਾ ਲੱਗਦਾ ਹੈ ਜਿਵੇਂ ਉਨ੍ਹਾਂ ਨੇ ਇਸ ਨੂੰ ਟਰਾਫੀ ਦੇ ਰੂਪ ‘ਚ ਲਿਆ ਹੈ।’

ਕੌਂਸਲਰ ਨੇ ਦੱਸਿਆ ਕਿ  ਗਗਨਦੀਪ ਨੇ ਆਪਣੇ ਦੋਸਤ ਨੂੰ ਫੋਨ ਕਰਕੇ ਸਾਰੀ ਘਟਨਾ ਬਾਰੇ ਦਸਿਆ। ਜਿਨ੍ਹਾਂ ਨੇ ਮੌਕੇ ’ਤੇ ਆ ਕੇ 911 ’ਤੇ ਫੋਨ ਕੀਤਾ। ਗਗਨਦੀਪ ਦੇ ਦੋਸਤ ਵਿਦਿਆਰਥੀ ‘ਤੇ ਹੋਏ ਹਮਲੇ ਤੋਂ ਡਰੇ ਹੋਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment