ਪੁਲਿਸ ਸਟੇਸ਼ਨ ‘ਤੇ ਹਮ.ਲੇ ਦੀ ਕੋਸ਼ਿਸ਼, 11 ਅੱਤਵਾਦੀ ਮਾ.ਰੇ, 1 ਜਵਾਨ ਜ਼ਖਮੀ

Global Team
3 Min Read

ਮਨੀਪੁਰ: ਮਨੀਪੁਰ ਵਿੱਚ ਫੌਜ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਸੋਮਵਾਰ ਨੂੰ ਜਿਰੀਬਾਮ ਇਲਾਕੇ ‘ਚ ਸੀਆਰਪੀਐੱਫ ਨਾਲ ਮੁਕਾਬਲੇ ‘ਚ 11 ਸ਼ੱਕੀ ਅੱਤ.ਵਾਦੀ ਮਾਰੇ ਗਏ ਹਨ। ਮੁਕਾਬਲੇ ਵਿੱਚ ਸੀਆਰਪੀਐਫ ਦਾ ਇੱਕ ਜਵਾਨ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ। ਇਸ ਤੋਂ ਪਹਿਲਾਂ ਹਥਿਆਰਬੰਦ ਅੱਤ.ਵਾਦੀਆਂ ਨੇ ਬੋਰੋਬੇਕਰਾ ਸਬ-ਡਿਵੀਜ਼ਨ ਵਿੱਚ ਕਈ ਦੁਕਾਨਾਂ ਨੂੰ ਅੱਗ ਲਾ ਕੇ ਜਿਰੀਬਾਮ ਇਲਾਕੇ ਵਿੱਚ ਤਣਾਅ ਪੈਦਾ ਕਰ ਦਿੱਤਾ ਸੀ।

ਇਸ ਖੇਤਰ ਵਿੱਚ ਜੂਨ ਤੋਂ ਲਗਾਤਾਰ ਹਿੰਸਾ ਅਤੇ ਝੜਪਾਂ ਹੋ ਰਹੀਆਂ ਹਨ। ਦੁਪਹਿਰ 2.30 ਵਜੇ ਅੱਤਵਾਦੀਆਂ ਨੇ ਬੋਰੋਬੇਕਰਾ ਪੁਲਿਸ ਸਟੇਸ਼ਨ ‘ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਉਹ ਜਾਕੁਰਾਡੋਰ ਕਾਰੋਂਗ ਇਲਾਕੇ ਵੱਲ ਚਲੇ ਗਏ, ਜਿੱਥੇ ਉਨ੍ਹਾਂ ਨੇ ਅੱਗ ਲਗਾ ਦਿੱਤੀ।ਸਥਾਨਿਕ ਅਧਿਕਾਰੀਆਂ ਅਨੁਸਾਰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਹੋਈ, ਜਿਸ ਕਾਰਨ ਤਣਾਅ ਹੋਰ ਵਧ ਗਿਆ।

ਬੋਰੋਬੇਕਰਾ ਸਬ-ਡਿਵੀਜ਼ਨ ਵਿੱਚ ਪੁਲਿਸ ਸਟੇਸ਼ਨ ਦੀ ਹਦੂਦ ਵਿੱਚ ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ, ਜਿੱਥੇ ਪਿਛਲੇ ਮਹੀਨਿਆਂ ਵਿੱਚ ਹਿੰਸਾ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਦੇ ਬਾਅਦ ਇਲਾਕੇ ਤੋਂ ਪੰਜ ਨਾਗਰਿਕ ਲਾਪਤਾ ਹਨ। ਇਹ ਸਪਸ਼ਟ ਨਹੀਂ ਹੈ ਕਿ ਅੱਤਵਾਦੀਆਂ ਨੇ ਉਨ੍ਹਾਂ ਨੂੰ ਅਗਵਾ ਕੀਤਾ ਹੈ ਜਾਂ ਹਮਲਾ ਸ਼ੁਰੂ ਹੋਣ ਦੇ ਬਾਅਦ ਲੁਕੇ ਹੋਏ ਹਨ। ਉਨ੍ਹਾਂ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਦੀਆਂ ਲਾ.ਸ਼ਾਂ ਨੂੰ ਬੋਰੋਬੇਕਰਾ ਪੁਲਿਸ ਥਾਣੇ ’ਚ ਲਿਆਂਦਾ ਗਿਆ ਹੈ। ਜ਼ਖਮੀ ਸੀਆਰਪੀਐੱਫ ਦੇ ਦੋ ਜਵਾਨਾਂ ’ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਮਨੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ’ਚ ਅੱਤਵਾਦੀਆਂ ਦੀ ਗੋਲਾਬਾਰੀ ’ਚ ਖੇਤ ’ਚ ਕੰਮ ਕਰ ਰਿਹਾ ਇਕ ਕਿਸਾਨ ਜ਼ਖਮੀ ਹੋ ਗਿਆ ਸੀ। ਜਾਤੀ ਹਿੰਸਾ ’ਚ ਝੁਲਸ ਰਹੇ ਮਨੀਪੁਰ ਦੀ ਇੰਫਾਲ ਘਾਟੀ ’ਚ ਕਿਸਾਨਾਂ ’ਤੇ ਪਹਾੜੀ ਇਲਾਕਿਆਂ ਦੇ ਅੱਤਵਾਦੀਆਂ ਵਲੋਂ ਲਗਾਤਾਰ ਤੀਜੇ ਦਿਨ ਹਮਲਾ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਹਮਲਿਆਂ ਦੇ ਕਾਰਨ ਘਾਟੀ ਦੇ ਬਾਹਰੀ ਇਲਾਕਿਆਂ ’ਚ ਰਹਿਣ ਵਾਲੇ ਕਈ ਕਿਸਾਨ ਖੇਤਾਂ ’ਚ ਜਾਣ ਤੋਂ ਡਰ ਰਹੇ ਹਨ ਤੇ ਇਸ ਨਾਲ ਝੋਨੇ ਦੀ ਫਸਲ ਦੀ ਕਟਾਈ ਪ੍ਰਭਾਵਿਤ ਹੋ ਰਹੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment