ਨਾਮੀ ਗਾਇਕ ਅਰਿਜੀਤ ਸਿੰਘ ਨੂੰ ਵੱਡਾ ਘਾਟਾ, ਕਰੀਬੀ ਪਰਿਵਾਰਕ ਮੈਂਬਰ ਦਾ ਦੇਹਾਂਤ

TeamGlobalPunjab
1 Min Read

ਮੁੰਬਈ: ਬਾਲੀਵੁੱਡ ‘ਚ ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਨਾਮੀ ਗਾਇਕ ਅਰਿਜੀਤ ਸਿੰਘ ਦੀ ਮਾਤਾ ਦਾ ਦੇਹਾਂਤ ਹੋ ਗਿਆ ਹੈ। ਉਹ ਕੋਰੋਨਾ ਸੰਕਰਮਣ ਨਾਲ ਜੂਝ ਰਹੇ ਸਨ ਤੇ ਉਨ੍ਹਾਂ ਦੀ ਸਿਹਤ ਲਗਾਤਾਰ ਖ਼ਰਾਬ ਹੋ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਦੇ ਇੱਕ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ, ਜਿੱਥੇ ਅੱਜ ਇਲਾਜ ਦੌਰਾਨ ਅਰਿਜੀਤ ਸਿੰਘ ਦੀ ਮਾਤਾ ਨੇ ਦਮ ਤੋੜ ਦਿੱਤਾ।

ਰਿਪੋਰਟਾਂ ਮੁਤਾਬਕ 20 ਮਈ ਦੀ ਸਵੇਰ ਅਰਿਜੀਤ ਸਿੰਘ ਦੀ ਮਾਤਾ ਦੀ ਸਿਹਤ ਵਿਗੜਨ ਲੱਗੀ ਤੇ ਸਵੇਰੇ 11 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ। ਦੱਸਿਆ ਜਾ ਰਿਹਾ ਹੈ ਕਿ ਉਹ ਕੁੱਝ ਦਿਨਾਂ ਤੋਂ ECMO ‘ਤੇ ਸਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਡਾਕਟਰ ਉਨ੍ਹਾਂ ਨੂੰ ਨਹੀਂ ਬਚਾ ਸਕੇ।

Share this Article
Leave a comment