YouTube ਦੇ ਬਾਰੇ ਤਾਂ ਤੁਸੀ ਜਾਣਦੇ ਹੀ ਹੋਵੋਗੇ ਤੇ ਤੁਸੀਂ YouTube ‘ਤੇ ਵੀਡੀਓ ਵੀ ਵੇਖੀਆਂ ਹੋਣਗੀਆਂ ਸ਼ਾਇਦ ਹੀ ਕੋਈ ਅਜਿਹਾ ਇੰਟਰਨੈੱਟ ਯੂਜ਼ਰ ਹੋਵੇਗਾ ਜਿਸਨੂੰ ਇਸ ਵੈਬਸਾਈਟ ਵਾਰੇ ਜਾਣਕਾਰੀ ਨਾ ਹੋਵੇ। ਅੱਜ ਕੱਲ ਲੋਕਾਂ ਦਾ ਅੱਧੇ ਤੋਂ ਜ਼ਿਆਦਾ ਸਮਾਂ YouTube ‘ਤੇ ਹੀ ਗੁਜ਼ਰਦਾ ਹੈ ‘ਤੇ ਬਹੁਤ ਲੋਕ ਆਪਣੇ ਸ਼ੌਂਕ ਦੀਆਂ ਵੀਡੀਓ ਦੇਖ ਕੇ ਸਿਖਦੇ ਵੀ ਹਨ ਤੇ ਅਜ਼ਮਾਉਂਦੇ ਵੀ ਹਨ ਇਹ ਸਾਡੇ ਲਈ ਅਲਾਦੀਨ ਦੇ ਚਿਰਾਗ ਤੋਂ ਘੱਟ ਨਹੀਂ ਹੈ ਪਰ ਯੂਟਿਊਬ ਦੀ ਹਰ ਵੀਡੀਓ ਨੂੰ ਦੇਖ ਕੇ ਉਸ ਨੂੰ ਕਾਪੀ ਕਰਨਾ ਤੁਹਾਨੂੰ ਭਾਰੀ ਪੈ ਸਕਦਾ ਹੈ।
ਅਜਿਹਾ ਹੀ ਕੁਝ ਵਾਪਰਿਆਂ 14 ਅਤੇ 12 ਸਾਲ ਦੀਆਂ ਦੋ ਲੜਕੀਆਂ ਨਾਲ ਉਨ੍ਹਾਂ ਨੇ ਵਾਇਰਲ ਹੋਈ ਇੱਕ ਵੀਡੀਓ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਅਜਿਹਾ ਹਾਦਸਾ ਵਾਪਰਿਆਂ ਕਿ ਦੋਵਾਂ ਚੋਂ ਇੱਕ ਦੀ ਮੌਤ ਹੋ ਗਈ ਤੇ ਇੱਕ ਬੁਰੀ ਤਰ੍ਹਾਂ ਜ਼ਖਮੀ ਹੋ ਗਈ।
ਇਹ ਵੀਡੀਓ ਚੀਨ ਦੀ 25 ਸਾਲਾ ਮਸ਼ਹੂਰ ਯੂਟਿਊਬਰ ( China Youtuber ) ਝੋਉ ਜਿਆਉ ਹੁਈ (Zhou Xiao Hui) ਵੱਲੋਂ ਬਣਾਈ ਗਈ ਸੀ ਜਿਸ ਨੂੰ Ms Yeah ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਝੋਉ ਦੇ ਯੂਟਿਊਬ ‘ਤੇ 70 ਲੱਖ ਸਬਸਕਰਾਈਬਰ ਹਨ। ਇਸ ਯੂਟਿਊਬਰ ਨੂੰ ਆਫਿਸ ‘ਚ ਕੁਕਿੰਗ ਦੀ ਵੀਡੀਓ ਬਣਾਉਣ ਲਈ ਜਾਣਿਆ ਜਾਂਦਾ ਹੈ।
ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਯੂਟਿਊਬਰ ‘ਤੇ ਇਲਜ਼ਾਮ ਹੈ ਕਿ 14 ਤੇ 12 ਸਾਲ ਦੀਆਂ ਲੜਕੀਆਂ ਨੇ ਉਸ ਦੀ ਵੀਡੀਓ ਨੂੰ ਕਾਪੀ ਕਰਦੇ ਹੋਏ ਟੀਨ ਦੇ ਕੈਨ ‘ਤੇ ਪੋਪਕਾਰਨ ਬਣਾਉਣ ਦੀ ਕੋਸ਼ਿਸ਼ ਕੀਤੀ। ਲੜਕੀਆਂ ਨੇ ਦੇ ਟੀਨ ਦੇ ਕੈਨ ‘ਤੇ ਅਲਕੋਹਲ ਗਰਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ, ਉਸੇ ਦੌਰਾਨ ਉਸ ‘ਚ ਧਮਾਕਾ ਹੋ ਗਿਆ, ਜਿਸ ਦੇ ਚਲਦਿਆਂ 14 ਸਾਲ ਦੀ ਲੜਕੀ Zhezhe ਦੀ 5 ਸਤੰਬਰ ਨੂੰ ਮੌਤ ਹੋ ਗਈ।
ਉੱਥੇ ਹੀ 12 ਸਾਲਾ ਲੜਕੀ ਜ਼ਿਆਉ ( Xiaoyu ) ਬੁਰੀ ਤਰ੍ਹਾਂ ਝੁਲਸ ਗਈ। ਪਰਿਵਾਰ ਨੇ ਦੱਸਿਆ ਕਿ ਜ਼ਿਆਉ ਨੂੰ ਕਾਸਮੈਟਿਕ ਸਰਜਰੀ ਦੀ ਜ਼ਰੂਰਤ ਹੈ।
ਮੁਆਵਜ਼ਾ ਦੇਣ ਦੀ ਬਿਜਾਏ ਪਹਿਲਾਂ ਤਾਂ ਯੂਟਿਊਬਰ ਝੋਉ ਨੇ ਕਿਹਾ ਕਿ ਉਨ੍ਹਾਂ ਲੜਕੀਆ ਨੇ ਉਸ ਦੀ ਵੀਡੀਓ ਦੀ ਨਕਲ ਨਹੀਂ ਕੀਤੀ।
ਫਿਰ ਉਸ ਨੇ ਕਿਹਾ ਕਿ ਲੜਕੀਆਂ ਨੇ ਉਸ ਦੀ ਵੀਡੀਓ ਵਿੱਚ ਦੱਸੇ ਗਏ ਤਰੀਕੇ ਦੀ ਬਿਜਾਏ ਗਲਤ ਤਰੀਕੇ ਦੀ ਵਰਤੋ ਕੀਤੀ। ਪਰ ਬਾਅਦ ਵਿੱਚ ਉਹ ਦੋਵੇਂ ਲੜਕੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਤਿਆਰ ਹੋ ਗਈ।