ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਕੋਰੋਨਾ ਦੀ ਦਵਾਈ ਨੂੰ ਲੈ ਕੇ ਮੁੰਬਈ ਹਾਈ ਕੋਰਟ ਨੇ ਜਾਂਚ ਦੇ ਦਿੱਤੇ ਆਦੇਸ਼

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੌਰਾਨ ਸੋਨੂੰ ਸੂਦ ਲੋਕਾਂ ਦੇ ਮਸੀਹਾ ਬਣ ਕੇ ਉਭਰੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਕਈ ਲੋਕਾਂ ਨੂੰ ਕੋਰੋਨਾ ਦੀਆਂ ਦਵਾਈਆਂ ਉਪਲੱਬਧ ਕਰਵਾ ਕੇ ਉਨ੍ਹਾਂ ਦੀ ਮਦਦ ਕੀਤੀ। ਹੁਣ ਬੰਬੇ ਹਾਈ ਕੋਰਟ ਨੇ ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਕੋਰੋਨਾ ਵਾਇਰਸ ਦਵਾਈਆਂ ਦੀ ਸਪਲਾਈ ਦੇ ਸਬੰਧ ਵਿੱਚ ਜਾਂਚ ਦੇ ਆਦੇਸ਼ ਦਿੱਤੇ ਹਨ। ਇਹ ਨਿਰਦੇਸ਼ ਮਹਾਰਾਸ਼ਟਰ ਸਰਕਾਰ ਨੂੰ ਦਿੱਤੇ ਗਏ ਹਨ। ਸੋਨੂੰ ਸੂਦ ਦੇ ਨਾਲ, ਅਦਾਲਤ ਨੇ ਕਾਂਗਰਸ ਦੇ ਵਿਧਾਇਕ ਜ਼ੀਸ਼ਨ ਸਿਦਿਕੀ ਦੀ ਸਖ਼ਤ ਵੀ ਜਾਂਚ ਕਰ ਕੇ ਪਤਾ ਲਗਾਉਣ ਲਈ ਕਿਹਾ ਹੈ ਕਿ ਇਨ੍ਹਾਂ ਕੋਲ ਕੋਰੋਨਾ ਦੀ ਦਵਾਈ ਕਿਸ ਤਰ੍ਹਾਂ ਪਹੁੰਚੀ ਹੈ ਜਾਂ ਫਿਰ ਦਵਾਈਆਂ ਨਕਲੀ ਤਾਂ ਨਹੀਂ ਸਨ ਅਤੇ ਸਪਲਾਈ ਜਾਇਜ਼ ਸੀ ਜਾਂ ਨਹੀਂ।

ਦੱਸ ਦੇਈਏ ਕਿ ਜਦੋਂ ਕੋਰੋਨਾ ਪੀਕ ‘ਤੇ ਸੀ, ਉਸ ਸਮੇ ਸੋਨੂੰ ਸੂਦ ਨੇ ਲੋਕਾਂ ਦੀ ਬਹੁਤ ਮਦਦ ਕੀਤੀ ਸੀ। ਸੋਨੂੰ ਸੂਦ ਨੇ ਸੋਸ਼ਲ ਮੀਡੀਆ ’ਤੇ ਆਉਣ ਵਾਲੀਆਂ ਅਪੀਲਾਂ ਦੇ ਮਾਧਿਅਮ ਨਾਲ ਲੋਕਾਂ ਨੂੰ ਕੋਰੋਨਾ ਦੀਆਂ ਦਵਾਈਆਂ ਉਪਲਬੱਧ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ।  ਸੋਨੂੰ ਸੂਦ ਨੇ ਲੋਕਾਂ ਨੂੰ ਵੱਡੀ ਮਾਤਰਾ ਵਿੱਚ Remdesivir ਟੀਕੇ ਅਤੇ ਆਕਸੀਜਨ ਸਿਲੰਡਰ ਦਿੱਤੇ ਸਨ। ਮੁੰਬਈ ਹਾਈ ਕੋਰਟ ਨੇ ਆਪਣੇ ਹੁਕਮ ’ਚ ਇਹ ਵੀ ਕਿਹਾ ਕਿ ਕਲਾਕਾਰਾਂ ਦਾ ਵਿਵਹਾਰ ਮਸੀਹਾ ਦੇ ਅਨੁਸਾਰ ਸੀ।

ਬੰਬੇ ਹਾਈ ਕੋਰਟ ਦੇ ਜਸਟਿਸ ਐਸ ਪੀ ਦੇਸ਼ਮੁਖ ਅਤੇ ਜਸਟਿਸ ਜੀ ਐਸ ਕੁਲਕਰਨੀ ਦੀ ਬੈਂਚ ਨੂੰ ਐਡਵੋਕੇਟ ਜਨਰਲ ਆਸ਼ੂਤੋਸ਼ ਕੁੰਭਕੋਨੀ ਨੇ ਦੱਸਿਆ ਸੀ ਕਿ ਮਹਾਰਾਸ਼ਟਰ ਸਰਕਾਰ ਨੇ ਚੈਰੀਟੇਬਲ ਟਰੱਸਟ ਬੀਡੀਆਰ ਫਾਉਂਡੇਸ਼ਨ ਅਤੇ ਇਸਦੇ ਟਰੱਸਟੀਆਂ ਦੇ ਖਿਲਾਫ ਸਿਦਿਕੀ ਨੂੰ Remdesivir ਦਵਾਈ ਸਪਲਾਈ ਕਰਨ ਦੇ ਮਾਮਲੇ ਵਿੱਚ ਮਜੈਗਨ ਮੈਟਰੋਪੋਲੀਟਨ ਕੋਰਟ ਵਿੱਚ ਇੱਕ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਬੈਂਚ ਨੇ ਮਹਾਰਾਸ਼ਟਰ ਸਰਕਾਰ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਹਨ।

Share this Article
Leave a comment