ਦੂਸਰੇ ਵਿਸ਼ਵ ਯੁੱਧ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਲੋਕ ਮਾਰੇ ਗਏ ਪਰ ਇਸ ਸਮੇਂ ਬੱਚਿਆਂ ਲਈ ਮਸੀਹਾ ਬਣ ਕੇ ਆਏ ਜਾਰਜਸ ਲੋਇੰਗਰ ਦਾ ਦਿਹਾਂਤ ਹੋ ਗਿਆ। ਇੱਥੇ ਦੱਸ ਦੇਈਏ ਕਿ ਨਾਜਿਓ ਦੇ ਵਿਰੁੱਧ ਫਰਾਂਸ ਦੇ ਇਸ ਯੁੱਧ ਵਿੱਚ ਜਾਰਜਸ ਨੂੰ ਨਾਇਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਜਾਰਜਸ ਨੂੰ ਫਰਾਂਸ ਵਿੱਚ ਕਈ ਵਾਰ ਰਜਿਸਟੈਂਟ ਮਾਡਲ, ਮਿਲਟਰੀ ਕ੍ਰਾਸ ਅਤੇ ਲੀਜ਼ਰ ਆਫ ਆਨਰਜ਼ ਵਰਗੇ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਲੋਇੰਗਰ ਨੇ ਯੁੱਧ ਸਮੇਂ ਫਰਾਂਸ ਸਵੀਜਰਲੈਂਡ ਸੀਮਾਂ ‘ਤੇ ਹਜ਼ਾਰਾਂ ਬੱਚਿਆਂ ਨੂੰ ਬਚਾਇਆ ਸੀ। ਸ਼ੁੱਕਰਵਾਰ ਨੂੰ ਹਾਲੇਕਾਸਟ ਮੈਮੋਰੀਅਲ ਆਫ ਫਾਉਂਡੇਸ਼ਨ ਦੀ ਵੈੱਬਸਾਈਟ ਉੱਪਰ ਇੱਕ ਵਿਸ਼ੇਸ਼ ਵਿਅਕਤੀ ਦੱਸਦੇ ਹੋਏ ਇਨ੍ਹਾਂ ਦੇ ਦਿਹਾਂਤ ਦੀ ਖਬਰ ਦਿੱਤੀ ਗਈ ਸੀ। ਜਿਹੜੇ ਯਹੂਦੀ ਬੱਚਿਆਂ ਨੂੰ ਲੋਇੰਗਰ ਨੇ ਬਚਾਇਆ ਸੀ ਉਨ੍ਹਾਂ ਨੂੰ ਯਹੂਦੀ ਬੱਚਿਆਂ ਦੀ ਮਦਦ ਕਰਨ ਵਾਲੀ ਸੰਸਥਾ ਓਐੱਸਈ ਵਿੱਚ ਭੇਜ ਦਿੱਤਾ ਗਿਆ ਸੀ।
ਲੋਇੰਗਰ ਦਾ ਜਨਮ 1910 ਵਿੱਚ ਸਟ੍ਰੋਸਬ੍ਰਗ ਵਿਖੇ ਹੋਇਆ ਉਨ੍ਹਾਂ ਨੂੰ ਕਈ ਪੁਰਸਕਾਰ ਵੀ ਮਿਲੇ ਸਨ। ਸੇਵਾ ਦੌਰਾਨ ਉਨ੍ਹਾਂ ਨੂੰ 1940 ਵਿੱਚ ਜਰਮਨੀ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ ਪਰ ਕਿਵੇਂ ਨਾ ਕਿਵੇਂ ਕਰ ਉਹ ਉੱਥੋਂ ਭੱਜਣ ਵਿੱਚ ਸਫਲ ਹੋ ਗਏ। ਇਸ ਤੋਂ ਬਾਅਦ ਅਪ੍ਰੈਲ 1943 ਅਤੇ ਜੂਨ 1944 ਵਿੱਚ ਓਐੱਸਈ ਦੇ ਕਰਮਚਾਰੀਆਂ ਨੇ ਬੱਚਿਆਂ ਨੂੰ ਬਚਾ ਕੇ ਸਵੀਡਜ਼ਰਲੈਂਡ ਭੇਜਣ ਦਾ ਅਭਿਆਨ ਚਲਾਇਆ। ਇਸ ਵਿੱਚ ਇਕੱਲੇ ਲੋਇੰਗਰ ਨੇ 340 ਬੱਚਿਆਂ ਨੂੰ ਬਚਾਇਆ ਸੀ।