ਵਿਰੋਧੀ ਉਮੀਦਵਾਰ ਦਾ ਪੋਸਟਰ ਉਤਾਰਨ ਦੇ ਮਾਮਲੇ ‘ਚ ਜੌਰਜ ਚਾਹਲ ਨੂੰ ਹੋਇਆ ਜੁਰਮਾਨਾ

TeamGlobalPunjab
2 Min Read

ਕੈਲਗਰੀ: ਕੈਨੇਡਾ ਦੀਆਂ ਚੋਣਾਂ ਦੌਰਾਨ ਕੈਲਗਰੀ ਤੋਂ ਚੋਣ ਲੜ ਰਹੇ ਜੌਰਜ ਚਾਹਲ ਨੇ ਆਪਣੀ ਵਿਰੋਧੀ ਉਮੀਦਵਾਰ ਦਾ ਪੋਸਟਰ ਉਤਾਰ ਦਿੱਤਾ ਸੀ, ਜੋ ਕਿ ਕੈਮਰੇ ‘ਚ ਕੈਦ ਹੋ ਗਿਆ। ਇਸ ਮਾਮਲੇ ‘ਚ ਹੁਣ ਉਨਾਂ ਨੂੰ 500 ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ ਤੇ ਚਾਹਲ ਨੇ ਆਪਣੀ ਗਲਤੀ ਨੂੰ ਮੰਨਦਿਆਂ ਫਿਰ ਮੁਆਫੀ ਮੰਗੀ ਹੈ।

ਦੱਸਣਯੋਗ ਹੈ ਕਿ ਸਾਲ 2021 ‘ਚ ਹੋਈਆਂ ਫ਼ੈਡਰਲ ਚੋਣਾਂ ‘ਚ ਜੌਰਜ ਚਾਹਲ ਕੈਲਗਰੀ ਸਕਾਈਵਿਊ ਤੋਂ ਉਮੀਦਵਾਰ ਸਨ ਤੇ ਉਨ੍ਹਾਂ ਖਿਲਾਫ ਜਗ ਸਹੋਤਾ ਚੋਣ ਲੜ ਰਹੇ ਸਨ। ਚੋਣ ਪ੍ਰਚਾਰ ਲਈ ਜਗ ਸਹੋਤਾ ਵੱਲੋਂ ਜੋ ਪੋਸਟਰ ਲਾਏ ਗਏ ਸਨ, ਉਨਾਂ ‘ਚੋਂ ਇੱਕ ਪੋਸਟਰ  ਚਾਹਲ ਨੇ ਉਤਾਰ ਦਿੱਤਾ। ਇਹ ਪੂਰੀ ਘਟਨਾ ਦਰਵਾਜ਼ੇ ਤੇ ਲੱਗੇ ਕੈਮਰੇ ਵਿੱਚ ਕੈਦ ਹੋ ਗਈ, ਜਿਸ ਤੋਂ ਬਾਅਦ ਚਾਹਲ ਵਿਵਾਦਾਂ ਵਿੱਚ ਘਿਰ ਗਏ ਸਨ। ਕੈਲਗਰੀ ਪੁਲਿਸ ਨੇ ਇਸ ਮਾਮਲੇ ਦੀ ਕੋਈ ਜਾਂਚ ਨਹੀਂ ਕੀਤੀ, ਪਰ ਇਲੈਕਸ਼ਨਜ਼ ਕੈਨੇਡਾ ਦੇ ਕਮਿਸ਼ਨਰ ਦਫ਼ਤਰ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।

ਇਲੈਕਸ਼ਨਜ਼ ਕੈਨੇਡਾ ਵਲੋਂ ਕੀਤੀ ਗਈ ਜਾਂਚ ਤੋਂ ਬਾਅਦ ਹੁਣ ਜੌਰਜ ਚਾਹਲ ਨੂੰ 500 ਡਾਲਰ ਜੁਰਮਾਨਾ ਲਾਇਆ ਗਿਆ ਹੈ। ਚਾਹਲ ਨੇ ਟਵੀਟ ਕਰਦਿਆਂ ਇਸ ਨੂੰ ਇਲੈਕਸ਼ਨ ਕੈਨੇਡਾ ਵੱਲੋਂ ਲਾਇਆ ਗਿਆ ਜੁਰਮਾਨਾ ਦੱਸਿਆ ਸੀ, ਪਰ ਬਾਅਦ ਵਿੱਚ ਇਲੈਕਸ਼ਨਜ਼ ਕੈਨੇਡਾ ਦੇ ਦਫ਼ਤਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਕਾਰਵਾਈ ਇਲੈਕਸ਼ਨ ਕੈਨੇਡਾ ਵੱਲੋਂ ਨਹੀਂ, ਸਗੋਂ ਉਨਾਂ ਦੇ ਦਫ਼ਤਰ ਵੱਲੋਂ ਕੀਤੀ ਗਈ ਹੈ।

Share this Article
Leave a comment