ਕੈਪਟਨ ਸਰਕਾਰ ਨੇ ਕਰਤਾ ਵੱਡਾ ਐਲਾਨ, ਹੁਣ ਜਨਰਲ ਵਰਗ ਨੂੰ ਵੀ ਮਿਲੇਗਾ ਰਾਖਵਾਂਕਰਨ

TeamGlobalPunjab
2 Min Read

ਚੰਡੀਗੜ੍ਹ : ਖ਼ਬਰ ਹੈ ਕਿ ਮੱਧ ਵਰਗ ਦੇ ਆਰਥਿਕ ਰੂਪ ਤੋਂ ਕਮਜੋਰ ਵਰਗ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਨੌਕਰੀਆਂ ‘ਚ 10 ਫੀਸਦੀ ਰਾਖਵਾਕਰਨ ਦਾ ਲਾਭ ਮਿਲ ਸਕੇਗਾ। ਇਹ ਲਾਭ ਸਿੱਧੀ ਭਰਤੀ ਅਤੇ ਹੋਰ ਤਰ੍ਹਾਂ ਦੀਆਂ ਸਰਕਾਰੀ ਨੌਕਰੀਆਂ ‘ਚ ਮਿਲੇਗਾ। ਚੋਣ ਜਾਬਤਾ ਖਤਮ ਹੁੰਦਿਆਂ ਹੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਲਾਗੂ ਕਰਨ ਦਾ ਫੈਸਲਾ ਲੈਂਦਿਆਂ ਬੀਤੀ ਕੱਲ੍ਹ ਯਾਨੀ ਮੰਗਲਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਦੱਸ ਦਈਏ ਕਿ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੇ ਰਿਜਰਵੇਸ਼ਨ ਸੈੱਲ ਦੁਆਰਾ ਨੋਟੀਫਿਕੇਸ਼ਨ ਜਾਰੀ ਕਰਦਿਆਂ ਸਾਰੇ ਹੀ ਵਿਭਾਗਾਂ ਨੂੰ ਇਹ ਪੱਤਰ ਭੇਜ ਦਿੱਤਾ ਹੈ। ਵਿਭਾਗ ਨੇ ਸਾਫ ਕੀਤਾ ਹੈ ਕਿ ਮੱਧ ਵਰਗ ਦੇ ਲੋਕ ਜਿਨ੍ਹਾਂ ਨੇ ਹੁਣ ਤੱਕ ਕਿਸੇ ਵੀ ਪ੍ਰਕਾਰ ਦੇ ਰਾਖਵੇਕਰਨ ਦਾ ਲਾਭ ਨਹੀਂ ਲਿਆ, ਅਤੇ ਜਿਨ੍ਹਾਂ ਦੇ ਪਰਿਵਾਰ ਦੀ ਕੁੱਲ ਆਮਦਨ 8 ਲੱਖ ਰੁਪਏ ਤੋਂ ਘੱਟ ਹੈ, ਉਹ ਇਸ ਨਵੀਂ ਰਾਖਵਾਂਕਰਨ ਪ੍ਰਣਾਲੀ ਦਾ ਹਿੱਸਾ ਮੰਨੇ ਜਾਣਗੇ।

ਜਿਕਰਯੋਗ ਹੈ ਕਿ ਵਿਭਾਗ ਦੇ ਆਦੇਸ਼ਾਂ ਅਨੁਸਾਰ ਰਾਖਵੇਕਰਨ ਲਈ ਅਰਜੀ ਦਰਜ ਕਰਨ ਵਾਲੇ ਵਿਅਕਤੀ ਦੇ ਨਾਲ ਉਸ ਦੇ ਮਾਤਾ ਪਿਤਾ, 18 ਸਾਲ ਦੀ ਘੱਟ ਉਮਰ ਵਾਲੇ ਭਾਈ ਭੈਣ, ਪਤਨੀ ਅਤੇ ਨਾਬਾਲਗ ਬੱਚਿਆਂ ਦੇ ਪਰਿਵਾਰ ਹੀ ਇਸ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਅਰਜੀ ਦਰਜ ਕਰਨ ਤੋਂ ਬਾਅਦ ਪਰਿਵਾਰ ਦੇ ਸਾਰੇ ਚੱਲ ਅਤੇ ਅਚੱਲ ਸਾਧਨਾਂ ਰਾਹੀਂ ਹੋਣ ਵਾਲੀ ਕਮਾਈ ਦੀ ਵੀ ਜਾਂਚ ਕੀਤੀ ਜਾਵੇਗੀ। ਰਾਖਵਾਕਰਨ ਪ੍ਰਣਾਲੀ ਦਾ ਲਾਭ ਲੈਣ ਲਈ ਸਬੰਧਿਤ ਪਰਿਵਾਰ ਨੂੰ ਤਹਿਸੀਲਦਾਰ ਜਾਂ ਉਸ ਤੋਂ ਉਪਰ ਦੇ ਅਧਿਕਾਰੀ ਤੋਂ ਆਪਣੀ ਆਮਦਨ ਅਤੇ ਸੰਪਤੀ ਦਾ ਪ੍ਰਮਾਣ ਪੱਤਰ ਵੀ ਲੈਣਾ ਹੋਵੇਗਾ।

 

- Advertisement -

 

Share this Article
Leave a comment