ਦਿੱਲੀ ‘ਚ ਸੋਮਵਾਰ ਤੋਂ 50 ਫ਼ੀਸਦੀ ਸਮਰਥਾ ਨਾਲ ਖੁੱਲ੍ਹ ਸਕਣਗੇ ਰੈਸਟੋਰੈਂਟ ਅਤੇ ਦੁਕਾਨਾਂ

TeamGlobalPunjab
1 Min Read

ਨਵੀਂ ਦਿੱਲੀ: ਦਿੱਲੀ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਘਟਦੇ ਨਜ਼ਰ ਆ ਰਹੇ ਹਨ ।ਜਿਸ ਤੋਂ ਬਾਅਦ  ਅਨਲਾਕ ਦੀ ਪ੍ਰੀਕ੍ਰਿਆ ਦੇ ਤਹਿਤ ਦਿੱਲੀ ‘ਚ ਸੋਮਵਾਰ ਤੋਂ ਸਾਰੀਆਂ ਮਾਰਕੀਟ,ਮਾਲ, ਰੈਸਟੋਰੈਂਟ ਖੁੱਲ੍ਹਣੇ ਸ਼ੁਰੂ ਹੋ ਜਾਣਗੇ।ਰੈਸਟੋਰੈਂਟ  50 ਫੀਸਦੀ ਸਮਰਥਾ ਨਾਲ ਖੋਲ੍ਹੇ ਜਾਣਗੇ। ਰਾਜਧਾਨੀ ਦੇ ਮਾਲ ਵੀ ਕੱਲ੍ਹ ਤੋਂ ਜਨਤਾ ਲਈ ਖੋਲ੍ਹ ਦਿੱਤੇ ਜਾਣਗੇ। ਇਹ ਐਲਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ।  ਕੇਜਰੀਵਾਲ ਨੇ ਕਿਹਾ, ” ਕੱਲ ਸਵੇਰੇ 5 ਵਜੇ ਤੋਂ ਬਾਅਦ ਕੁਝ ਗਤੀਵਿਧੀਆਂ ਨੂੰ ਛੱਡ ਕੇ ਸਾਰੀਆਂ ਗਤੀਵਿਧੀਆਂ ਦੀ ਆਗਿਆ ਹੈ।ਹਾਲਾਂਕਿ ਦਿੱਲੀ ‘ਚ ਅਜੇ ਸਕੂਲ-ਕਾਲਜ, ਸਵੀਮਿੰਗ ਪੂਲ, ਸਪਾ ਸੈਂਟਰ ਬੰਦ ਰਹਿਣਗੇ।

ਮਾਰਕਿਟ ਖੋਲਣ ਲਈ ਆਡ-ਈਵਨ ਸਿਸਟਮ ਕੱਲ ਤੋਂ ਲਾਗੂ ਨਹੀਂ ਹੋਵੇਗਾ।ਪਬਲਿਕ ਪਲੇਸ ‘ਤੇ ਵਿਆਹਾਂ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਘਰ ‘ਤੇ ਜਾਂ ਕੋਰਟ ‘ਚ 20 ਲੋਕਾਂ ਦੀ ਮੌਜੂਦਗੀ ‘ਚ ਹੀ ਵਿਆਹ ਕੀਤਾ ਜਾ ਸਕੇਗਾ। ਅੰਤਿਮ ਸੰਸਕਾਰ ‘ਚ ਵੀ 20 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋ ਸਕਣਗੇ। ਧਾਰਮਿਕ ਸਥਾਨ ਵੀ ਖੁੱਲ੍ਹ ਸਕਦੇ ਹਨ ਪਰ ਕਿਸੇ ਵੀ ਸ਼ਰਧਾਲੂ ਨੂੰ ਉੱਥੇ ਆਉਣ ਦੀ ਇਜਾਜ਼ਤ ਨਹੀਂ ਹੋਣਗੀ। ਮੈਟਰੋ ਤੇ ਬੱਸਾਂ ‘ਚ 50 ਫੀਸਦੀ ਸੈਟਿੰਗ ਕੈਪੇਸਿਟੀ ਨਾਲ ਚੱਲਦੀਆਂ ਰਹਿਣਗੀਆਂ।ਨਿੱਜੀ ਦਫਤਰ 50 ਫੀਸਦੀ ਸਮਰੱਥਾ ਦੇ ਨਾਲ ਸਵੇਰੇ 9 ਵਜੇ ਤੋਂ 5 ਵਜੇ ਤੱਕ ਕੰਮ ਕਰਨਗੇ।ਬਾਜ਼ਾਰ, ਮਾਲ ਅਤੇ ਮਾਰਕੀਟ ਕੰਪਲੈਕਸ ‘ਚ ਸਾਰੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ ਸਕਦੀਆਂ ਹਨ।

Share this Article
Leave a comment