ਪੁਣੇ ਦੇ ਕੈਮੀਕਲ ਪਲਾਂਟ ‘ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ, ਪੀ.ਐੱਮ. ਮੋਦੀ ਨੇ ਜਤਾਇਆ ਦੁੱਖ

TeamGlobalPunjab
2 Min Read

ਪੁਣੇ – ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਵਾਟਰ ਪਿਓਰਿਫਾਇੰਗ ਕੈਮੀਕਲ ਫੈਕਟਰੀ ਵਿੱਚ ਲੱਗੀ ਅੱਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ।ਅਧਿਕਾਰੀਆਂ  ਨੇ ਇਸ ਘਟਨਾ ਵਿੱਚ ਕੰਪਨੀ ਦੇ 18 ਕਰਮਚਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।ਘਟਨਾ ਪਿਰੰਗਟ ਇਲਾਕੇ ਦੇ ਇੰਡਸਟਰੀਅਲ ਏਰੀਆ ਵਿੱਚ ਵਾਪਰੀ ਹੈ। ਪਿਰੰਗਟ ਮੁਲਸੀ ਤਾਲੁਕਾ ਵਿੱਚ ਸਥਿਤ ਹੈ।ਸੈਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ‘ਚ ਘਟਨਾ ਸਮੇਂ 37 ਮੁਲਾਜ਼ਮ ਡਿਊਟੀ ‘ਤੇ ਸਨ। ਦੇਰ ਸ਼ਾਮ ਤਕ ਅੱਗ ‘ਤੇ ਕਾਬੂ ਪਾ ਲਿਆ ਗਿਆ।20 ਕਾਮਿਆਂ ਨੂੰ ਬਚਾਇਆ ਗਿਆ ਹੈ। ਹੁਣ ਤੱਕ 18 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਇਸ ਫੈਕਟਰੀ ‘ਚ ਸੈਨੇਟਾਈਜ਼ਰ ਸਮੇਤ ਕਈ ਤਰ੍ਹਾਂ ਦੇ ਰਸਾਇਣ ਤਿਆਰ ਕੀਤੇ ਜਾਂਦੇ ਹਨ। ਦੇਖਦੇ ਹੀ ਦੇਖਦੇ ਅੱਗ ਪੂਰੀ ਫੈਕਟਰੀ ‘ਚ ਫੈਲ ਗਈ ਤੇ ਉੱਥੇ ਕੰਮ ਕਰਨ ਵਾਲੇ ਮੁਲਾਜ਼ਮ ਉਸ ਵਿਚ ਫਸ ਗਏ।   ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਹਾਲੇ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਅੱਗ ਕਿਵੇਂ ਲੱਗੀ। ਸੁਰੱਖਿਅਤ ਬਚਾਏ ਗਏ ਮੁਲਾਜ਼ਮਾਂ ਨੇ ਕਿਹਾ ਕਿ ਮਿ੍ਤਕਾਂ ‘ਚ ਘੱਟੋ-ਘੱਟ 12 ਔਰਤਾਂ ਸ਼ਾਮਲ ਹਨ।ਫਾਇਰ ਵਿਭਾਗ ਨੇ ਕਿਹਾ ਹੈ ਕਿ ਅੱਗ ਨੂੰ ਕਾਬੂ ਵਿਚ ਕਰ ਲਿਆ ਗਿਆ ਹੈ। ਅੱਗ ਲੱਗਣ ਦੇ ਅੱਠ ਟੈਂਡਰ ਮੌਕੇ ‘ਤੇ ਮੌਜੂਦ ਹਨ। ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।

ਇਸ ਘਟਨਾ ‘ਤੇ ਪੀ.ਐੱਮ. ਮੋਦੀ ਨੇ ਟਵੀਟ ਕਰ ਦੁੱਖ ਜਤਾਇਆ ਹੈ। ਉਨ੍ਹਾਂ ਲਿਖਿਆ ਹੈ, ਮਹਾਰਾਸ਼ਟਰ ਦੇ ਪੁਣੇ ਵਿੱਚ ਫੈਕਟਰੀ ਵਿੱਚ ਲੱਗੀ ਅੱਗ ਦੇ ਚੱਲਦੇ ਮਾਰੇ ਗਏ ਲੋਕਾਂ ਦੀ ਖ਼ਬਰ ਤੋਂ ਦੁਖੀ ਹਾਂ। ਪੀੜਤ ਪਰਿਵਾਰ ਪ੍ਰਤੀ ਸੰਵੇਦਨਾ।

Share this Article
Leave a comment