ਲਓ ਬਈ ਹੁਣ ਵੀਡੀਓ ਕਾਲ ਰਾਹੀਂ ਗੱਲਾਂ ਕਰਨ ਦੇ ਨਾਲ ਨਾਲ ਤੁਸੀਂ ਇੱਕ ਦੂਜੇ ਨੂੰ ਛੂਹ ਵੀ ਸਕੋਂਗੇ! ਜਾਣੋਂ ਕਿਵੇਂ

TeamGlobalPunjab
2 Min Read

ਤਕਨਾਲੋਜੀ ਦੇ ਖੇਤਰ ਵਿਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਜਿਸ ਕਾਰਨ ਲੋਕ ਹੁਣ ਨਵੀਂ ਟੈਕਨਾਲੋਜੀ ਦੀ ਵਰਤੋਂ ਕਰਨ ਲੱਗ ਰਹੇ ਹਨ। ਇਸ ਤਰਤੀਬ ਵਿੱਚ, ਅਮਰੀਕਾ ਦੀ ਨੌਰਥ ਵੈਸਟਰਨ ਯੂਨੀਵਰਸਿਟੀ  ਦੇ ਖੋਜਕਰਤਾਵਾਂ ਨੇ ਹੁਣ ਇੱਕ ਵਿਸ਼ੇਸ਼ ਉਪਕਰਣ ਬਣਾਇਆ ਹੈ। ਜਾਣਕਾਰੀ ਮੁਤਾਬਿਕ ਇਸ ਉਪਕਰਣ ਰਾਹੀਂ ਉਪਯੋਗਕਰਤਾ  ਵੀਡੀਓ ਕਾਲ ਦੇ ਦੌਰਾਨ ਇੱਕ ਦੂਜੇ ਨੂੰ ਛੂਹ ਵੀ ਸਕਣਗੇ। ਇਸ ਉਪਕਰਣ ਦਾ ਨਾਮ ‘ਐਪੀਡਰਮਲ ਵੀਆਰ’ ਦੱਸਿਆ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਇਸ ਵਿਸ਼ੇਸ਼ ਗੈਜੇਟ ਦੇ ਜ਼ਰੀਏ, ਉਪਯੋਗਕਰਤਾ ਫਿਲਮ ਨੂੰ ਵੇਖਦੇ ਹੋਏ ਉਸ ਦੀਆਂ ਸਾਰੀਆਂ ਚੀਜ਼ਾਂ ਨੂੰ ਮਹਿਸੂਸ ਕਰ ਸਕਣਗੇ ਅਜਿਹਾ ਵੀ ਦਾਅਵਾ ਕੀਤਾ ਜਾ ਰਿਹਾ ਹੈ

ਐਪੀਡਰਮਲ ਵੀਆਰ ਉਪਕਰਣ ਦਾ ਨਾਮ ਹੈ

ਅਮਰੀਕਾ ਵਿੱਚ ਖੋਜਕਰਤਾਵਾਂ ਨੇ ਇਸ ਵਿਸ਼ੇਸ਼ ਉਪਕਰਣ ਦਾ ਨਾਮ ‘ਐਪੀਡਰਮਲ ਵੀਆਰ’ ਰੱਖਿਆ ਹੈ। ਖੋਜਕਰਤਾਵਾਂ ਨੇ ਇਸ ਗੈਜੇਟ ਵਿੱਚ ਐਕਟਿਊਏਟਸ ਨੂੰ ਪਤਲੀ ਲਚਕਦਾਰ ਪਰਤ ਨਾਲ ਜੋੜਿਆ ਹੈ, ਜੋ ਤੇਜ਼ੀ ਨਾਲ ਕੰਬ ਜਾਂਦੇ ਹਨ।

ਇਸ ਡਿਵਾਈਸ ਦੇ ਅਕਾਰ ਬਾਰੇ ਗੱਲ ਕਰੀਏ ਤਾਂ ਇਹ 15 ਸੈਂਟੀਮੀਟਰ ਚੌੜਾਈ ਅਤੇ 15 ਸੈਟੀਮੀ ਲੰਬੀ ਹੈ। ਇਸ ਵਿਚ ਇਕ ਛੋਟਾ ਜਿਹਾ ਵਾਇਰਲੈਸ ਸਰਕਟ ਹੈ, ਜੋ ਇਸ ਨੂੰ ਸ਼ਕਤੀ ਦਿੰਦਾ ਹੈ। ਇਸ ਤੋਂ ਇਲਾਵਾ, ਐਪੀਡਰਮਲ ਵੀਆਰ ਦਾ ਭਾਰ ਬਹੁਤ ਘੱਟ ਹੁੰਦਾ ਹੈ।

- Advertisement -

ਇਹ ਇਸ ਤਰ੍ਹਾਂ ਕੰਮ ਕਰਦਾ ਹੈ

ਜਾਣਕਾਰੀ ਮੁਤਾਬਿਕ ਐਪੀਡਰਮਲ ਵੀਆਰ ਡਿਵਾਈਸ ਕੰਪਿਊਟਰ ਦੇ ਸਾੱਫਟਵੇਅਰ ਨਾਲ ਜੁੜਦੀ ਹੈ ਅਤੇ ਜਦੋਂ ਉਪਯੋਗਕਰਤਾ ਸਾੱਫਟਵੇਅਰ ਰਾਹੀਂ ਇਕ ਦੂਜੇ ਨੂੰ ਛੂੰਹਦੇ ਹਨ, ਤਾਂ ਉਹ ਇਸ ਡਿਵਾਈਸ ਤੋਂ ਛੋਹ ਮਹਿਸੂਸ ਕਰਦੇ ਹਨ।   ਇਸ ਤੋਂ ਇਲਾਵਾ ਪਤਾ ਇਹ ਵੀ ਲੱਗਾ ਹੈ ਕਿ ਇਸ ਵਿਸ਼ੇਸ਼ ਗੈਜੇਟ ਨੂੰ ਸਮਾਰਟਫੋਨਸ ਨਾਲ ਵੀ ਜੋੜਿਆ ਜਾ ਸਕਦਾ ਹੈ।

Share this Article
Leave a comment