ਕੋਰੋਨਾ ਕਾਰਨ ਸੰਗਰੂਰ ‘ਚ ਚੌਥੀ ਮੌਤ, 60 ਸਾਲਾ ਵਿਅਕਤੀ ਨੇ ਤੋੜਿਆ ਦਮ

TeamGlobalPunjab
1 Min Read

ਸੰਗਰੂਰ : ਸੂਬੇ ‘ਚ ਕੋਰੋਨਾ ਮਹਾਮਾਰੀ ਕਾਰਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਇਸ ‘ਚ ਹੀ ਅੱਜ ਜ਼ਿਲ੍ਹਾ ਸੰਗਰੂਰ ‘ਚ ਇੱਕ ਹੋਰ ਵਿਅਕਤੀ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ 60 ਸਾਲਾ ਵਿਅਕਤੀ ਰਿਜ਼ਵਾਨ ਫਾਰੂਕੀ ਨੇ ਅੱਜ ਤੜਕਸਾਰ ਕੋਰੋਨਾ ਕਾਰਨ ਦਮ ਤੋੜ ਦਿੱਤਾ। ਦੱਸ ਦਈਏ ਕਿ ਕੋਰੋਨਾ ਕਾਰਨ ਜ਼ਿਲ੍ਹੇ ‘ਚ ਇਹ ਚੌਥੀ ਮੌਤ ਹੈ। ਮ੍ਰਿਤਕ ਮਲੇਰਕੋਟਲਾ ਨਾਲ ਸਬੰਧਿਤ ਸੀ।

ਬੀਤੀ 10 ਜੂਨ ਨੂੰ ਮ੍ਰਿਤਕ ਰਿਜ਼ਵਾਨ ਫਾਰੂਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਜਿਸ ਤੋਂ ਬਾਅਦ ਮ੍ਰਿਤਕ ਰਿਜ਼ਵਾਨ ਫ਼ਾਰੂਕੀ ਦਾ ਇਲਾਜ ਕੋਵਿਡ ਸੈਂਟਰ ਘਾਬਦਾ ‘ਚ ਚੱਲ ਰਿਹਾ ਸੀ। ਜਿੱਥੇ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ ਹੈ। ਰਿਜ਼ਵਾਨ ਸ਼ੂਗਰ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਸੀ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਸਥਾਨਕ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਅੱਜ ਸਵੇਰੇ ਜ਼ਿਲ੍ਹਾ ਤਰਨਤਾਰਨ ‘ਚ ਵੀ ਇੱਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਤਰਨਤਾਰਨ ਜ਼ਿਲ੍ਹੇ ਅੰਦਰ ਕੋਰੋਨਾ ਪੀੜਤ ਸਬੰਧੀ ਮੌਤ ਦਾ ਇਹ ਦੂਜਾ ਮਾਮਲਾ ਹੈ।

Share this Article
Leave a comment