ਸਾਇੰਸ ਸਿਟੀ ਵਲੋਂ ਧਰਤ ਮਾਤਾ ਨੂੰ ਬਚਾਉਣ ਦਾ ਹੋਕਾ

TeamGlobalPunjab
3 Min Read

ਜਲੰਧਰ: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਰਚੂਅਲ ਮੌਡ ਰਾਹੀਂ ਵਿਸ਼ਵ ਧਰਤ ਦਿਵਸ ਮਨਾਇਆ ਗਿਆ । ਇਸ ਮੌਕੇ ਪੰਜਾਬ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 175 ਤੋਂ ਵੱਧ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਧਰਤ ਦਿਵਸ ਦੇ ਇਸ ਵਾਰ ਦੇ ਥੀਮ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਾਰ ਥੀਮ ਕੁਦਰਤੀ ਪ੍ਰਕਿਰਿਆ, ਹਰੀਆਂ ਤਕਨੀਕਾਂ ਅਤੇ ਨਵੀਤਕਾਰੀ ਸੋਚ ਨਾਲ ਵਿਸ਼ਵ ਵਾਤਾਵਰਣ ਪ੍ਰਣਾਲੀ ਨੂੰ ਮੁੜੀ ਤੋਂ ਜੀਵਤ ਕਰਨਾ ਹੈ ਭਾਵ ਨਵੀਆਂ ਕਾਢਾ ਰਾਹੀਂ ਕੁਦਰਤੀ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਵੱਲ ਕਦਮ ਚੁਕਣੇ ਹਨ, ਜਿਹਨਾਂ ਨਾਲ ਵਾਤਾਵਰਣ ਅਤੇ ਧਰਤੀ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਕੋਵਿਡ ਦੀ ਮਹਾਂਮਾਰੀ ਨੇ ਸਾਨੂੰ ਇਹ ਦੱਸ ਦਿੱਤਾ ਹੈ ਕਿ ਅਸੀਂ ਕਿਵੇਂ ਵਿਸ਼ਵ ਪੱਧਰ *ਤੇ ਕੁਦਰਤੀ ਵਾਤਾਵਰਣ ਪ੍ਰਣਾਲੀ ਨੂੰ ਤਬਾਹ ਕਰ ਰਹੇ ਹਾਂ। ਇਸ ਮਹਾਂਮਾਰੀ ਨੇ ਸਾਡੀ ਸਮਾਜਕਤਾ ਅਤੇ ਆਰਥਿਕਤਾ ਨੂੰ ਪੂਰੀ ਤਬਾਹ ਕਰਕੇ ਰੱਖ ਦਿੱਤਾ ਹੈ ਅਤੇ ਲੋੜ ਹੈ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਪ੍ਰਣਾਲੀ ਤੋਂ ਹੋਣ ਵਾਲੀਆਂ ਕੁਦਰਤੀ ਆਫ਼ਤਾਂ ਤੋਂ ਬੱਚਣ ਦੀ । ਉਨ੍ਹਾਂ ਜੋਰ ਦੇ ਕੇ ਕਿਹਾ ਕਿ ਇਸ ਪਾਸੇ ਵੱਲ ਜੇਕਰ ਹੁਣ ਅਸੀਂ ਸੋਚ ਸਮਝ ਕੇ ਕਦਮ ਚੁੱਕਾਗੇ ਤਾਂ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਲਈ ਵਾਤਾਵਰਣ ਅਤੇ ਧਰਤ ਮਾਤਾ ਨੂੰ ਬਚਾਅ ਸਕਾਂਗੇ। ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ 22 ਅਪ੍ਰੈਲ ਦਾ ਦਿਨ ਪੂਰੀ ਦੁਨੀਆਂ ਵਿਚ ਵਾਤਾਵਰਣ ਪ੍ਰਤੀ ਜਾਗਰੂਰਕਤਾ ਪੈਦਾ ਕਰਨ ਲਈ ਧਰਤ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਧਰਤ ਦਿਵਸ ਦੇ ਮੌਕੇ ਤੇ ਸਾਨੂੰ ਆਪਣੇ ਭਵਿੱਖ ਨੂੰ ਸਿਹਤਮੰਦ ਅਤੇ ਸਥਾਈ ਬਣਾਉਣ ਦਾ ਪ੍ਰਣ ਲੈਣ ਦੇ ਨਾਲ-ਨਾਲ ਧਰਤੀ ਮਾਂ ਨੂੰ ਬਚਾਉਣ ਦਾ ਹਰ ਸੰਭਵ ਯਤਨ ਕਰਨ ਅਗਰਸਰ ਹੋਣਾ ਚਾਹੀਦਾ ਹੈ।

ਇਸ ਮੌਕੇ ਆਈਸ਼ਰ ਮੋਹਾਲੀ ਦੇ ਧਰਤ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਐਸੋਸ਼ੀਏਟ ਪ੍ਰੋਫ਼ੈਸਰ ਡਾ. ਵਿਨਾਇਕ ਸਿਨਹਾ ਮੁਖ ਬੁਲਾਰੇ ਦੇ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਿਦਿਆਰਥੀਆਂ ਨੂੰ ਵਾਯੂਮੰਡਲ ਦੀ ਰਸਾਇਣ ਦੇ ਮੁਢੱਲੇ ਸਿਧਾਂਤਾ ਅਤੇ ਹਵਾ ਦੀ ਗੁਣਵੰਤਾ ਬਾਰੇ ਵਿਸਾਰਪੂਰਵਕ ਜਾਣਾਰਕੀ ਦਿੱਤੀ । ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਦੂਸ਼ਣ ਦੇ ਸਰੋਤ, ਹਵਾ ਦੇ ਰਸਾਇਣ ਅਤੇ ਮੌਸਮੀ ਪ੍ਰਸਿਥਤੀਆਂ ਆਪਸ ਮਿਲਕੇ ਹਵਾ ਨੂੰ ਗੰਦਲਾ ਕਰਦੀਆਂ ਹਨ। ੳਨੁ੍ਹਾਂ ਦੱਸਿਆ ਕਿ ਆਈਸ਼ਰ ਮੋਹਾਲੀ ਵਿਖੇ ਸਥਾਪਿਤ ਵਾਯੂਮੰਡ ਨਿਗਰਾਨ ( ਐਟਮੋਸਫ਼ੇਰਿਕ ਓਵਜਰਵੇਟਰੀ) ਦੀ ਸਹਾਇਤਾ ਨਾਲ ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨਾਲ ਪੂਰੇ ਉਤਰੀ ਭਾਰਤ ਵਿਚ ਕਿੰਨ੍ਹਾਂ ਪ੍ਰਦੂਸ਼ਣ ਹੁੰਦਾ ਬਾਰੇ ਪਤਾ ਲਗਾਇਆ ਜਾਂਦਾ ਹੈ।

Share this Article
Leave a comment