ਭਾਰਤੀ ਅਮਰੀਕੀ ਕਾਂਗਰਸੀ ਉਮੀਦਵਾਰ ਸੂਰਜ ਪਟੇਲ ਦੀ ਕੋਰੋਨਾ ਵਾਇਰਸ ਰਿਪੋਰਟ ਆਈ ਪਾਜ਼ਿਟਿਵ

TeamGlobalPunjab
2 Min Read

ਅਮਰੀਕਾ: ਭਾਰਤੀ ਅਮਰੀਕੀ ਕਾਂਗਰਸ ਦੇ ਇੱਕ ਉਮੀਦਵਾਰ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਨਿਊਯਾਰਕ ਦੇ 12ਵੇਂ ਜ਼ਿਲ੍ਹੇ ਵਿੱਚ ਕਾਂਗਰਸ ਦੀ ਸੀਟ ਲਈ ਪਾਰਟੀ ਉਮਦੀਵਾਰ ਸੂਰਜ ਪਟੇਲ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ਿਟਿਵ ਆਈ ਹੈ। ਸੂਰਜ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਕੈਂਪੇਨ ਟੀਮ ਦਾ ਹਿੱਸਾ ਵੀ ਰਹਿ ਚੁੱਕੇ ਹਨ। ਸੂਰਜ ਪਟੇਲ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਅਤੇ ਬਲਾਗਿੰਗ ਪਲੇਟਫਾਰਮ ਮੀਡੀਅਮ ‘ਤੇ ਪੋਸਟ ਕੀਤੇ ਗਏ ਇੱਕ ਬਿਆਨ ਵਿੱਚ ਕੋਰੋਨਾ ਪਾਜ਼ਿਟਿਵ ਹੋਣ ਦਾ ਖੁਲਾਸਾ ਕੀਤਾ।

ਪਟੇਲ ਡੇਮੋਕਰੇਟਿਕ ਪ੍ਰਾਇਮਰੀ ਵਿੱਚ ਚੱਲ ਰਹੇ ਹਨ, ਜੋ ਨਿਊਯਾਰਕ ਦੇ 12ਵੇਂ ਜਿਲ੍ਹੇ ਵਿੱਚ ਕਾਂਗਰਸ ਦੀ ਸੀਟ ਲਈ ਕੈਰੋਲਿਨ ਮੈਲੋਨੀ ਦੀ ਜਗ੍ਹਾ ਲੈ ਰਹੇ ਹਨ। ਪਟੇਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਲਗਭਗ 10 ਦਿਨ ਪਹਿਲਾਂ ਉਨ੍ਹਾਂ ਨੂੰ ਆਪਣੇ ਸੀਨੇ ਵਿੱਚ ਜਕੜਨ ਅਤੇ ਸਾਹ ਲੈਣ ਵਿੱਚ ਮੁਸ਼ਕਲ ਆਉਣੀ ਸ਼ੁਰੂ ਹੋਈ ਜਿਸ ਤੋਂ ਬਾਅਦ 102 ਡਿਗਰੀ ਦਾ ਬੁਖਾਰ ਹੋਇਆ। ਉਨ੍ਹਾਂ ਨੇ ਕਿਹਾ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਹਿੱਤ ਵਿੱਚ ਮੈਂ ਐਲਾਨ ਕਰ ਰਿਹਾ ਹਾਂ ਕਿ ਮੈਂ ਕੋਵਿਡ-19 ਪਾਜ਼ਿਟਿਵ ਹਾਂ।

ਮੁਖੀਆ ਨੇ ਇੱਕ ਬਿਆਨ ਵਿੱਚ ਕਿਹਾ, ਮੈਨੂੰ ਵਿਅਕਤੀਗਤ ਰੂਪ ਨਾਲ ਇਹ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਹੁਣ ਪੂਰੀ ਤਰ੍ਹਾਂ ਠੀਕ ਹੋ ਗਿਆ ਹਾਂ ਅਤੇ ਹਸਪਤਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੁੱਝ ਦਿਨਾਂ ਵਿੱਚ ਕੰਮ ਕਰਨ ਲੱਗਾਂਗਾ। ਰਿਪੋਰਟਾਂ ਮੁਤਾਬਕ ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3000 ਤੋਂ ਜ਼ਿਆਦਾ ਹੋ ਗਈ ਹੈ।

Share this Article
Leave a comment