ਫੋਰਬਸ ਵਲੋਂ ਚੋਟੀ ਦੇ 400 ਅਮਰੀਕੀਆਂ ਦੀ ਸੂਚੀ ਜਾਰੀ, 4 ਭਾਰਤੀ ਵੀ ਸ਼ਾਮਲ

Prabhjot Kaur
2 Min Read

ਨਿਊਯਾਰਕ: ਭਾਰਤੀ ਮੂਲ ਦੇ ਲੋਕਾਂ ਨੇ ਵਿਦੇਸ਼ਾਂ ‘ਚ ਜਾ ਕੇ ਵੀ ਆਪਣੀ ਮਿਹਨਤ ਤੇ ਲਗਨ ਦੇ ਦਮ ‘ਤੇ ਚੰਗਾ ਮੁਕਾਮ ਹਾਸਲ ਕੀਤਾ ਹੈ। ਇਸ ਦੀ ਤਾਜ਼ਾ ਉਦਾਹਰਣ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਚੋਟੀ ਦੇ 400 ਅਮਰੀਕੀਆਂ ਵਿੱਚ ਭਾਰਤੀ ਮੂਲ
ਦੇ 4 ਲੋਕ ਵੀ ਸ਼ਾਮਲ ਹੋ ਗਏ ਹਨ।

ਜਿੱਥੇ ਭਾਰਤੀ ਨਾਗਰਿਕ ਗੌਤਮ ਅਡਾਨੀ ਦੁਨੀਆ ਦੇ ਚੋਟੀ ਦੇ ਪੰਜ ਅਮੀਰਾਂ ਦੀ ਸੂਚੀ ‘ਚ ਰਹਿੰਦੇ ਹਨ, ਉੱਥੇ ਹੀ ਭਾਰਤੀ-ਅਮਰੀਕੀ ਵਿਨੋਦ ਖੋਸਲਾ, ਰੋਮੇਸ਼ ਵਾਧਵਾਨੀ ਅਤੇ ਰਾਕੇਸ਼ ਗੰਗਵਾਲ ਫੋਰਬਸ 2022 ਦੀ ਰੈਂਕਿੰਗ ‘ਚ 400 ਸਭ ਤੋਂ ਅਮੀਰ ਅਮਰੀਕੀਆਂ ਦੀ ਸੂਚੀ ‘ਚ ਥਾਂ ਬਣਾਉਣ ‘ਚ ਕਾਮਯਾਬ ਰਹੇ ਹਨ।

ਇਹ ਖੁਲਾਸਾ ਫੋਰਬਸ ਵੱਲੋਂ ਜਾਰੀ ਕੀਤੀ ਗਈ ਨਵੀਂ ਸੂਚੀ ਵਿੱਚ ਹੋਇਆ ਹੈ। ਫੋਰਬਸ ਵੱਲੋਂ ਜਾਰੀ ਕੀਤੀ ਗਈ ਸੂਚੀ ‘ਚ ਜੀ-ਸਕੇਲਰ ਦੇ ਸੀਈਓ ਜੋ ਚੌਧਰੀ 8.2 ਡਾਲਰ ਦੀ ਨੈੱਟਵਰਥ ਦੇ ਨਾਲ ਭਾਰਤੀਆਂ ਵਿਚ ਸਭ ਤੋਂ ਅੱਗੇ ਹਨ। ਇਸ ਤੋਂ ਬਾਅਦ ਵਿਨੋਦ ਖੋਸਲਾ, ਰਮੇਸ਼ ਵਾਧਵਾਨੀ ਅਤੇ ਰਾਕੇਸ਼ਗੰਗਵਾਲ ਦਾ ਨੰਬਰ ਆਉਂਦਾ ਹੈ। ਸੂਚੀ ਵਿਚ ਟੈਸਲਾ ਦੇ ਸੀਈਓ ਐਲਨ ਮਸਕ ਪਹਿਲੇ ਨੰਬਰ ‘ਤੇ ਹਨ। ਉਨਾਂ ਇਹ ਥਾਂ ਐਮਾਜ਼ੋਨ ਦੇ ਸੀਈਓ ਜੈਫ ਬੇਜੋਸ ਤੋਂ ਖੋਹੀ ਹੈ ਤੇ ਉਹ ਲਗਾਤਾਰ ਚਾਰ ਸਾਲ ਤੱਕ ਸਿਖ਼ਰ ‘ਤੇ ਰਹੇ ਸਨ।

ਸੂਚੀ ਮੁਤਾਬਕ ਸਭ ਤੋਂ ਅਮੀਰ 400 ਅਮਰੀਕੀਆਂ ਦੀ ਕੁੱਲ ਜਾਇਦਾਦ ਚਾਰ ਟ੍ਰਿਲੀਅਨ ਡਾਲਰ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 500 ਅਰਬ ਡਾਲਰ ਘੱਟ ਹੈ। ਸੂਚੀ ‘ਚ 79ਵਾਂ ਸਥਾਨ ਹਾਸਲ ਕਰਨ ਵਾਲੇ 63 ਸਾਲਾ ਜੋ ਚੌਧਰੀ ਨੇ ਸਾਲ 2008 ‘ਚ ਸਾਇਬਰ ਸਕਿਓਰਿਟੀ ਫਰਮ ਜੀ-ਸਕੇਲਰ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲ ਕੰਪਨੀ ਦੀ 42 ਫ਼ੀਸਦੀ ਹਿੱਸੇਦਾਰੀ ਹੈ। ਜੀ ਸਕੇਲਰ ਤੋਂ ਪਹਿਲਾਂ ਚੌਧਰੀ ਨੇ ਚਾਰ ਦੂਜੀਆਂ ਤਕਨੀਕੀ ਕੰਪਨੀਆਂ ਦੀ ਸਥਾਪਨਾ ਕੀਤੀ ਸੀ, ਪਰ ਬਾਅਦ ‘ਚ ਉਨ੍ਹਾਂ ਨੂੰ ਵੇਚ ਦਿੱਤਾ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment