ਭਾਰਤਵੰਸ਼ੀ ਮਾਜੂ ਵਰਗੀਜ਼ ਹੋਣਗੇ WHMO ਦੇ ਡਾਇਰੈਕਟਰ

TeamGlobalPunjab
1 Min Read

ਵਾਸ਼ਿੰਗਟਨ : – ਭਾਰਤੀ-ਅਮਰੀਕੀ ਮਾਜੂ ਵਰਗੀਜ਼ ਨੂੰ ਯੂਐਸ ਰਾਸ਼ਟਰਪਤੀ ਜੋਅ ਬਾਇਡਨ ਦਾ ਉਪ ਸਹਾਇਕ ਨਿਯੁਕਤ ਕੀਤਾ ਗਿਆ ਹੈ। ਮਾਜੂ ਵ੍ਹਾਈਟ ਹਾਊਸ ਮਿਲਟਰੀ ਦਫਤਰ (ਡਬਲਯੂਐਚਐਮਓ) ਦੇ ਡਾਇਰੈਕਟਰ ਵਜੋਂ ਵੀ ਕੰਮ ਕਰੇਗਾ। ਮਾਜੂ ਬਾਇਡਨ ਦੀ ਚੋਣ ਮੁਹਿੰਮ ਦਾ ਇੱਕ ਮਹੱਤਵਪੂਰਣ ਮੈਂਬਰ ਰਿਹਾ ਹੈ। ਮਜੂ ਪੇਸ਼ੇ ਅਨੁਸਾਰ ਵਕੀਲ ਹੈ।

 ਮਾਜੂ ਨੇ ਵ੍ਹਾਈਟ ਹਾਊਸ ਦੇ ਆਉਣ ਵਾਲੇ ਲਾਉਂਜ ਦੀ ਫੋਟੋ ਟਵੀਟ ਕਰਦਿਆਂ ਆਪਣੀ ਨਿਯੁਕਤੀ ਦਾ ਐਲਾਨ ਕੀਤਾ। ਮਾਜੂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਤੇ ਰਾਸ਼ਟਰਪਤੀ ਦੀ ਸੇਵਾ ਲਈ ਚੁਣੇ ਜਾਣ ‘ਤੇ ਮਾਣ ਮਹਿਸੂਸ ਹੋਇਆ ਹੈ। ਅਸਲ ‘ਚ ਡਬਲਯੂਐਚਐਮਓ ਵ੍ਹਾਈਟ ਹਾਊਸ ਦੇ ਦਫਤਰ ਦੇ ਅੰਦਰ ਇੱਕ ਵਿਭਾਗ ਹੈ ਜਿਸ ‘ਚ ਭੋਜਨ ਸੇਵਾਵਾਂ, ਰਾਸ਼ਟਰਪਤੀ ਨਾਲ ਸੰਬੰਧਤ ਆਵਾਜਾਈ ਦੀ ਵਿਵਸੱਥਾ, ਦੇ ਨਾਲ ਨਾਲ ਐਮਰਜੈਂਸੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਹੈ।

 ਇਸਤੋਂ ਇਲਾਵਾ ਜਦੋਂ ਵੀ ਰਾਸ਼ਚਰਪਤੀ ਵਿਦੇਸ਼ੀ ਯਾਤਰਾਵਾਂ ‘ਤੇ ਹੁੰਦਾ ਹੈ ਤਾਂ ਏਅਰ ਫੋਰਸ ਵਨ ‘ਚ ਹਰ ਤਰ੍ਹਾਂ ਦੇ ਫੌਜੀ ਕਾਰਵਾਈਆਂ ਦੀ ਨਿਗਰਾਨੀ ਡਬਲਯੂਐਚਐਮਓ ਦਾ ਪ੍ਰਧਾਨ ਕਰਦਾ ਹੈ। ਮਾਜੂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਵ੍ਹਾਈਟ ਹਾਊਸ ‘ਚ ਵੱਖ ਵੱਖ ਅਹੁਦਿਆਂ ‘ਤੇ ਰਹੇ ਹਨ।

Share this Article
Leave a comment