ਬਰੈਂਪਟਨ: 46 ਸਾਲਾ ਪੰਜਾਬੀ ਟਰੱਕ ਡਰਾਇਵਰ 83 ਕਿਲੋ ਕੋਕੀਨ ਨਾਲ ਕੀਤਾ ਗਿਆ ਚਾਰਜ ,19 ਅਗਸਤ ਨੂੰ ਹੋਵੇਗੀ ਪੇਸ਼ੀ

TeamGlobalPunjab
1 Min Read

ਅਮਰੀਕਾ-ਕੈਨੇਡਾ ਬਾਰਡਰ ‘ਤੇ ਕਮਰਸ਼ੀਅਲ ਟਰਾਂਸਪੋਰਟ ਟਰੱਕ ਟਰੇਲਰ ‘ਚ ਲੁਕਾ ਕੇ ਲਿਜਾਈ ਜਾ ਰਹੀ 83 ਕਿਲੋ ਕੋਕੀਨ ਨਾਲ ਬਰੈਂਪਟਨ ਦੇ ਇਕ 46 ਸਾਲਾ ਟਰੱਕ ਡਰਾਇਵਰ ਗੁਰਦੀਪ ਸਿੰਘ ਮਾਂਗਟ ਨੂੰ ਕੈਨੇਡੀਅਨ ਬਾਰਡਰ ਅਧਿਕਾਰੀਆਂ ਅਤੇ ਆਰ.ਸੀ.ਐੱਮ.ਪੀ. ਵੱਲੋਂ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਗਿਆ ਹੈ।

ਲੰਘੀ 9 ਅਗਸਤ 2021 ਵਾਲੇ ਦਿਨ ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋਣ ਸਮੇਂ ਬਰੈਂਪਟਨ ਵਾਸੀ ਗੁਰਦੀਪ ਸਿੰਘ ਮਾਂਗਟ ਦੇ ਟਰੱਕ ਟਰੇਲਰ ਨੂੰ ਜਦੋਂ ਸੈਕੰਡਰੀ ਇੰਸਪੈਕਸ਼ਨ ਲਈ ਬਾਹਰ ਕੱਢਿਆ ਗਿਆ ਤਾਂ ਜਾਂਚ ਦੌਰਾਨ ਇਹ ਬਰਾਮਦਗੀ ਹੋਈ ਹੈ। ਗੁਰਦੀਪ ਮਾਂਗਟ ਦੀ ਸਾਰਨੀਆਂ ਅਦਾਲਤ ‘ਚ ਪੇਸ਼ੀ 19 ਅਗਸਤ ਨੂੰ ਹੋਵੇਗੀ। ਇਸ ਮਾਮਲੇ ਦੀ ਹੋਰ ਤਫਤੀਸ਼ ਆਰ.ਸੀ.ਐੱਮ.ਪੀ. ਵੱਲੋਂ ਕੀਤੀ ਜਾ ਰਹੀ ਹੈ। ਕੈਨੇਡੀਅਨ ਅਤੇ ਅਮਰੀਕਨ ਸੁਰੱਖਿਆ ਅਧਿਕਾਰੀਆਂ ਵੱਲੋਂ ਵੱਡੇ ਪੱਧਰ ‘ਤੇ ਨਸ਼ਿਆਂ ਦੀਆਂ ਬਰਾਮਦਗੀਆਂ ਕੀਤੀਆ ਜਾ ਰਹੀਆ ਹਨ ।

Share this Article
Leave a comment