ਲੌਂਗੋਵਾਲ ਵੈਨ ਹਾਦਸਾ: 4 ਬੱਚਿਆਂ ਦੀ ਜਾਨ ਬਚਾਉਣ ਵਾਲੀ ਅਮਨਦੀਪ ਕੌਰ ਦੀ ਬਹਾਦਰੀ ਨੂੰ ਕੈਪਟਨ ਦਾ ਸਲਾਮ

TeamGlobalPunjab
2 Min Read

ਲੌਂਗੋਵਾਲ: ਪੰਜਾਬ ਸਰਕਾਰ ਸਕੂਲ ਵੈਨ ਨੂੰ ਲੱਗੀ ਅੱਗ ‘ਚੋਂ ਚਾਰ ਬੱਚਿਆਂ ਨੂੰ ਬਚਾਉਣ ‘ਤੇ 14 ਸਾਲਾ ਦੀ ਅਮਨਦੀਪ ਕੌਰ ਨੂੰ ਸਨਮਾਨਿਤ ਕਰੇਗੀ। ਮੁੱਖ ਮੰਤਰੀ ਜਲਦ ਹੀ ਇਸ ਬਹਾਦਰ ਬੱਚੀ ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਟਵੀਟ ਕਰ ਅਮਨਦੀਪ ਕੌਰ ਦੀ ਬਹਾਦਰੀ ਦੀ ਸ਼ਾਬਾਸ਼ੀ ਦਿੱਤੀ।

ਉਨ੍ਹਾਂ ਨੇ ਆਪਣੇ ਟਵੀਟਰ ਹੈਂਡਲ ‘ਤੇ ਲਿਖਿਆ- ਮੈਂ 14 ਸਾਲ ਦੀ ਅਮਨਦੀਪ ਕੌਰ ਦੀ ਗ਼ੈਰ-ਮਾਮੂਲੀ ਬਹਾਦਰੀ ਅਤੇ ਬਹਾਦਰੀ ਨੂੰ ਸਲਾਮ ਕਰਦਾ ਹਾਂ , ਜਿਨ੍ਹਾਂ ਨੇ ਸਕੂਲ ਵੈਨ ਵਿੱਚ ਅੱਗ ਲੱਗਣ ‘ਤੇ ਆਪਣੀ ਜਾਨ ਖਤਰੇ ਵਿੱਚ ਪਾ ਦਿੱਤੀ ਅਤੇ ਵੈਨ ‘ਚੋਂ 4 ਬੱਚਿਆਂ ਨੂੰ ਬਚਾਇਆ। ਕੈਪਟਨ ਨੇ ਅਮਨਦੀਪ ਨੂੰ ਸ਼ਾਬਾਸ਼ੀ ਦਿੰਦੇ ਹੋਏ ਲਿਖਿਆ – ਮੈਨੂੰ ਤੁਹਾਡੇ ‘ਤੇ ਮਾਣ ਹੈ ਤੇ ਮੈਂ ਤੁਹਾਡੇ ਨਾਲ ਮਿਲਣ ਲਈ ਉਤਸ਼ਾਹਿਤ ਹਾਂ।

ਸਕੂਲ ਵੈਨ ਵਿੱਚ ਅੱਗ ਲੱਗਣ ਕਾਰਨ ਜ਼ਿੰਦਾ ਜਲੇ ਚਾਰ ਬੱਚਿਆਂ ਦੀ ਘਟਨਾ ਤੋਂ ਬਾਅਦ ਪਿੰਡ ਅਮਰ ਸਿੰਘ ਵਿੱਚ ਐਤਵਾਰ ਨੂੰ ਹਰ ਇੱਕ ਦੀ ਅੱਖਾਂ ‘ਚ ਹੰਝੂ ਸੀ ਤੇ ਹਰ ਕੋਈ ਹਾਦਸੇ ਦੀ ਨਿੰਦਾ ਕਰ ਰਿਹਾ ਸੀ। ਉੱਥੇ ਹੀ 14 ਸਾਲਾ ਦੀ ਅਮਨਦੀਪ ਕੌਰ ਦੀ ਬਹਾਦਰੀ ਨੂੰ ਵੀ ਸਰਾਹ ਰਿਹਾ ਹੈ। ਨੌਵੀ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਵੀ ਉਸੇ ਵੈਨ ਵਿੱਚ ਸਵਾਰ ਸੀ।

ਉਸ ਨੇ ਜਦੋਂ ਵੇਖਿਆ ਕਿ ਵੈਨ ਦੇ ਦਰਵਾਜ਼ੇ ਲਾਕ ਹੋ ਗਏ ਹਨ ਤਾਂ ਵੈਨ ਵਿੱਚ ਪਏ ਇੱਕ ਔਜਾਰ ਨਾਲ ਉਸਨੇ ਸ਼ੀਸ਼ਾ ਤੋੜ ਦਿੱਤਾ ਅਤੇ ਬਾਹਰ ਨਿਕਲ ਗਈ। ਵੈਨ ਤੋਂ ਦੂਰ ਭੱਜਣ ਦੀ ਬਿਜਾਏ ਉਸ ਨੇ ਆਪਣੇ ਨਾਲ ਬੈਠੇ ਚਾਰ ਮਾਸੂਮ ਬੱਚਿਆਂ ਨੂੰ ਵੀ ਬਾਹਰ ਕੱਢਿਆ। ਪਰ ਉਸ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਉਹ ਹੋਰ ਚਾਰ ਬੱਚਿਆਂ ਨੂੰ ਬਾਹਰ ਕੱਢਣ ਵਿੱਚ ਕਾਮਯਾਬ ਨਹੀਂ ਹੋ ਸਕੀ।

Share this Article
Leave a comment