ਅਮਰੀਕਾ : ਹਮਲਾਵਰ ਰਵੱਈਆ ਅਪਣਾ ਰਿਹੈ ਚੀਨ, ਆਪਣੀ ਤਾਕਤ ਦੀ ਵਰਤੋਂ ਤੋਂ ਨਹੀਂ ਕਰਦਾ ਪਰਹੇਜ਼

TeamGlobalPunjab
2 Min Read

ਵਾਸ਼ਿੰਗਨ:- ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਕਿਹਾ ਹੈ ਕਿ ਚੀਨ ਆਪਣੇ ਖੇਤਰ ‘ਚ ਨਾ ਸਿਰਫ ਹਮਲਾਵਰ ਰਵੱਈਆ ਅਪਣਾ ਰਿਹਾ ਹੈ ਸਗੋਂ ਕੁਝ ਮਾਮਲਿਆਂ ‘ਚ ਇਹ ਹਮਲਾਵਰ ਵੀ ਦਿਖਾਈ ਦਿੰਦਾ ਹੈ। ਆਸਟਿਨ ਨੇ ਕਿਹਾ ਕਿ ਕੁਝ ਮਾਮਲਿਆਂ ‘ਚ ਇਹ ਸਾਫ ਤੌਰ ‘ਤੇ ਵੇਖਿਆ ਜਾ ਸਕਦਾ ਹੈ ਕਿ ਚੀਨ ਆਪਣੀ ਸ਼ਕਤੀ ਦੀ ਵਰਤੋਂ ਤੋਂ ਪਰਹੇਜ਼ ਨਹੀਂ ਕਰ ਰਿਹਾ ਹੈ।

 ਯੂਐਸ ਦੇ ਰੱਖਿਆ ਮੰਤਰੀ ਆਸਟਿਨ ਨੇ ਕਿਹਾ ਕਿ ਚੀਨ ਆਪਣੀ ਸੈਨਿਕ ਤੇ ਆਧੁਨਿਕੀ ਵਿਕਾਸ ਲਈ ਰੁੱਝਿਆ ਹੋਇਆ ਹੈ। ਚੀਨ ਸਾਨੂੰ ਉਸ ਮੁਕਾਬਲੇ ‘ਚ ਹਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ‘ਚ ਅਸੀਂ ਹਮੇਸ਼ਾਂ ਅੱਗੇ ਰਹੇ ਹਾਂ।

 ਆਸਟਿਨ ਨੇ ਗੁਆਂਢੀ  ਦੇਸ਼ਾਂ ਨਾਲ ਮਨਮਾਨੀ ਪੱਧਰ ‘ਤੇ ਚੀਨ ਨੂੰ ਭਾਰਤੀ ਸਰਹੱਦ ਦੇ ਪੂਰਬੀ ਲੱਦਾਖ ਖੇਤਰ ‘ਚ ਹਥਿਆਰਬੰਦ ਫੌਜਾਂ ਦੀ ਤਾਇਨਾਤੀ ਵੱਲ ਵੀ ਇਸ਼ਾਰਾ ਕੀਤਾ। ਉਹਨਾਂ ਕਿਹਾ ਕਿ ਚੀਨ ਪੂਰੇ ਦੱਖਣੀ ਚੀਨ ਸਾਗਰ ‘ਤੇ ਪ੍ਰਭੂਸੱਤਾ ਦਾ ਦਾਅਵਾ ਕਰਦਾ ਹੈ, ਜਦਕਿ ਇੱਥੇ ਵੀਅਤਨਾਮ, ਮਲੇਸ਼ੀਆ, ਫਿਲਪੀਨਜ਼, ਬਰੂਨੇਈ ਤੇ ਤਾਈਵਾਨ ਵੀ ਦਾਅਵੇਦਾਰ ਹਨ।

ਇਸਤੋਂ ਇਲਾਵਾ ਆਸਟਿਨ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਸਾਊਦੀ ਅਰਬ ਨਾਲ ਇੱਕ ਵੱਖਰੀ ਕਿਸਮ ਦਾ ਸਬੰਧ ਵਿਕਸਤ ਕਰੇਗਾ। ਇਸਦਾ ਮਤਲਬ ਇਹ ਨਹੀਂ ਹੋਵੇਗਾ ਕਿ ਸਾਡਾ ਰਿਸ਼ਤਾ ਚੰਗਾ ਨਹੀਂ ਹੋਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ਅਮਰੀਕਾ-ਸਾਊਦੀ ਸਬੰਧ ਪਹਿਲਾਂ ਦੀ ਤਰ੍ਹਾਂ ਮਜ਼ਬੂਤ ​​ਰਹਿਣਗੇ, ਪਰ ਕੁਝ ਸ਼ਰਤਾਂ ਨਾਲ।

- Advertisement -

 ਉਧਰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅਮਰੀਕੀ ਬਾਇਡਨ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਸਨੂੰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਤਾਇਵਾਨ ਦੀ ਹਮਾਇਤ ਦੇ “ਖ਼ਤਰਨਾਕ ਰੁਝਾਨ” ਨੂੰ ਵਾਪਸ ਲੈਣਾ ਚਾਹੀਦਾ ਹੈ। ਚੀਨ ਦੇ ਵਿਦੇਸ਼ ਮੰਤਰੀ ਨੇ ਚੀਨੀ ਸੰਸਦ ਦੀ ਰਸਮੀ ਸਲਾਨਾ ਬੈਠਕ ਦੌਰਾਨ ਇੱਕ ਪ੍ਰੈਸ ਕਾਨਫਰੰਸ ‘ਚ ਕਿਹਾ ਕਿ 1949 ਵਿੱਚ ਮੁੱਖ ਭੂਮੀ ਤੋਂ ਵੱਖ ਹੋਏ ਤਾਇਵਾਨ ‘ਤੇ ਚੀਨ ਦਾ ਦਾਅਵਾ ਗੈਰ-ਕਰਾਸਿੰਗ ਲਾਲ ਲਕੀਰ ਹੈ।

ਚੀਨ ਦੇ ਵਿਦੇਸ਼ ਮੰਤਰੀ ਨੇ ਕਿਹਾ ਜਦ ਤਾਈਵਾਨ ਨਾਲ ਅਮਰੀਕਾ ਦਾ ਅਧਿਕਾਰਤ ਸਬੰਧ ਨਹੀਂ ਰਿਹਾ ਹੈ। ਉਸਨੇ ਧਮਕੀ ਦਿੱਤੀ ਕਿ ਤਾਈਵਾਨ ਦੇ ਮੁੱਦੇ ‘ਤੇ ਚੀਨ ਨਾਲ ਸਮਝੌਤੇ ਜਾਂ ਰਿਆਇਤ ਦੀ ਕੋਈ ਗੁੰਜਾਇਸ਼ ਨਹੀਂ ਹੈ। ਚੀਨੀ ਕਮਿਊਨਿਸਟੀ ਪਾਰਟੀ ਪਹਿਲਾਂ ਹੀ ਤਾਈਵਾਨ ‘ਤੇ ਹਮਲੇ ਦੀ ਚਿਤਾਵਨੀ ਦੇ ਚੁੱਕੀ ਹੈ।

TAGGED: , ,
Share this Article
Leave a comment