ਸੋਸ਼ਲ ਮੀਡੀਆ ‘ਚ ਸਿਹਤ ਨੂੰ ਲੈ ਕੇ ਅਫਵਾਹਾਂ ਤੋਂ ਦੁਖੀ ਬੱਪੀ ਲਹਿਰੀ ਨੇ ਸ਼ੇਅਰ ਕੀਤੀ ਪੋਸਟ

TeamGlobalPunjab
1 Min Read

ਕੁਝ ਦਿਨ੍ਹਾਂ ਤੋਂ ਸੋਸ਼ਲ਼ ਮੀਡੀਆ ‘ਤੇ 68 ਸਾਲਾ  ਮਸ਼ਹੂਰ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦੀ ਸਿਹਤ ਨੂੰ ਲੈ ਕੇ ਅਫਵਾਹਾਂ ਉੱਡ ਰਹੀਆਂ ਸਨ।ਕੁਝ ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਕਿ ਬੱਪੀ ਲਹਿਰੀ ਦੀ ਤਬੀਅਤ ਖਰਾਬ ਹੋਣ ਕਰਕੇ ਉਨ੍ਹਾਂ ਦੀ ਆਵਾਜ਼ ਚਲੀ ਗਈ ਹੈ।ਸੋਸ਼ਲ਼ ਮੀਡੀਆ ‘ਤੇ ਸਿਹਤ ਦੀਆਂ ਅਫਵਾਹਾਂ ਨੂੰ ਲੈ ਕੇ ਹੁਣ ਬੱਪੀ ਲਹਿਰੀ ਖੁਦ ਸਾਹਮਣੇ ਆਏ ਹਨ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਸਭ ਕੁਝ ਠੀਕ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਬਾਰੇ ਅਜਿਹੀਆਂ ਅਫਵਾਹਾਂ ਸੁਣ ਕੇ ਬਹੁਤ ਦੁਖੀ ਹਨ।

 

ਬੱਪੀ ਲਹਿਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟ ‘ਚ ਲਿਖਿਆ,’ ਮੀਡੀਆ ਵਿੱਚ ਮੇਰੇ ਅਤੇ ਮੇਰੀ ਸਿਹਤ ਬਾਰੇ ਝੂਠੀਆਂ ਖ਼ਬਰਾਂ ਦੇਖ ਕੇ ਦੁੱਖ ਹੋਇਆ। ਮੈਂ ਆਪਣੇ ਅਜ਼ੀਜ਼ਾਂ ਅਤੇ ਸ਼ੁਭਚਿੰਤਕਾਂ ਦੀਆਂ ਪ੍ਰਾਰਥਨਾਵਾਂ ਦੇ ਕਾਰਨ ਠੀਕ ਹਾਂ। ਬੱਪੀ ਲਹਿਰੀ ਨੇ ਆਪਣੀ ਪੋਸਟ ਵਿੱਚ #ਗਲਤ ਰਿਪੋਰਟਿੰਗ ਦੀ ਵਰਤੋਂ ਵੀ ਕੀਤੀ ਹੈ। ਇਸ ਦੇ ਨਾਲ ਹੀ, ਗਾਇਕ ਦੇ ਪ੍ਰਸ਼ੰਸਕ ਪੋਸਟ ‘ਤੇ ਟਿੱਪਣੀਆਂ ਕਰ ਰਹੇ ਹਨ ਅਤੇ ਉਸਦੀ ਸਿਹਤ ਦੀ ਕਾਮਨਾ ਕਰ ਰਹੇ ਹਨ।

- Advertisement -

 

Share this Article
Leave a comment