ਭੂਚਾਲ ਤੋਂ ਬਾਅਦ ਤੁਰਕੀ ‘ਚ ਆਇਆ ਹੜ੍ਹ, 14 ਲੋਕਾਂ ਦੀ ਮੌਤ

Rajneet Kaur
2 Min Read

ਅੰਕਾਰਾ: ਤੁਰਕੀ ਦੇ ਦੋ ਸੂਬਿਆਂ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਕਿਹਾ ਕਿ ਬਚਾਅ ਟੀਮਾਂ ਤਿੰਨ ਥਾਵਾਂ ‘ਤੇ ਲਾਪਤਾ ਪੰਜ ਲੋਕਾਂ ਦੀ ਭਾਲ ਕਰ ਰਹੀਆਂ ਹਨ। ਸੋਇਲੂ ਨੇ ਕਿਹਾ ਕਿ ਦੱਖਣ-ਪੂਰਬੀ ਸੂਬੇ ਸਾਨਲਿਉਰਫਾ ਵਿੱਚ ਹੜ੍ਹਾਂ ਕਾਰਨ 12 ਲੋਕਾਂ ਦੀ ਮੌਤ ਜਦੋਂਕਿ ਗੁਆਂਢੀ ਅਦਯਾਮਨ ਸੂਬੇ ਵਿੱਚ ਦੋ ਲੋਕ ਮਾਰੇ ਗਏ।

ਮਿਲੀ ਜਾਣਕਾਰੀ ਅਨੁਸਾਰ ਅਦਿਆਮਨ ਵਿੱਚ, ਭੂਚਾਲ ਤੋਂ ਬਚਣ ਵਾਲੇ ਇੱਕ ਪਰਿਵਾਰ ਦੇ ਕੈਂਪ ਵਿੱਚ ਪਾਣੀ ਭਰ ਜਾਣ ਕਾਰਨ ਪੀੜਤ ਡੁੱਬ ਗਏ। ਗੁਆਂਢੀ ਸਾਨਲਿਉਰਫਾ ਸੂਬੇ ਦੇ ਗਵਰਨਰ ਸਾਲੀਹ ਅਹਾਨ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ‘ਚ ਆਏ ਹੜ੍ਹ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਕਰਮੀਆਂ ਨੂੰ ਬਾਅਦ ਵਿੱਚ ਸਨਲੀਉਰਫਾ ਵਿੱਚ ਇੱਕ ਅਪਾਰਟਮੈਂਟ ਵਿੱਚ ਪੰਜ ਸੀਰੀਆਈ ਲੋਕਾਂ ਦੀਆਂ ਲਾਸ਼ਾਂ ਅਤੇ ਇੱਕ ਵਾਹਨ ਦੇ ਅੰਦਰ ਦੋ ਹੋਰ ਲਾਸ਼ਾਂ ਮਿਲੀਆਂ।

ਨਾਲ ਹੀ ਇੱਕ ਵਿਅਕਤੀ ਨੂੰ ਅੰਡਰਪਾਸ ਤੋਂ ਬਚਾਇਆ ਜਾ ਰਿਹਾ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਕਈ ਲੋਕਾਂ ਨੂੰ ਪਾਣੀ ਭਰੇ ਕੈਂਪ ‘ਚੋਂ ਬਾਹਰ ਕੱਢ ਲਿਆ ਗਿਆ ਹੈ। ਭੂਚਾਲ ਤੋਂ ਬਚੇ ਲੋਕਾਂ ਨੇ ਇਨ੍ਹਾਂ ਕੈਂਪਾਂ ਵਿੱਚ ਸ਼ਰਨ ਲਈ। ਮਰੀਜ਼ਾਂ ਨੂੰ ਵੀ ਹਸਪਤਾਲ ਤੋਂ ਬਾਹਰ ਕੱਢਿਆ ਗਿਆ। ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਇੱਕ ਦਰਜਨ ਤੋਂ ਵੱਧ ਗੋਤਾਖੋਰ ਦੋ ਸੂਬਿਆਂ ਵਿੱਚੋਂ ਹਰੇਕ ਵਿੱਚ ਬਚਾਅ ਕਾਰਜਾਂ ਵਿੱਚ ਸ਼ਾਮਲ ਸਨ। ਪਿਛਲੇ ਮਹੀਨੇ ਇਨ੍ਹਾਂ ਦੋਵਾਂ ਸੂਬਿਆਂ ਵਿਚ ਆਏ ਭੂਚਾਲ ਨੇ ਕਈ ਲੋਕਾਂ ਦੀ ਜਾਨ ਲੈ ਲਈ ਸੀ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

TAGGED: , , , ,
Share this Article
Leave a comment