ਸਿੱਧੂ ਦੇ ਯੂ-ਟਿਊਬ ਚੈਨਲ ਦੇ ਨਾਮ ‘ਤੇ ਲੋਕਾਂ ਨੇ ਬਣਾਏ 30-40 ਫਰਜ਼ੀ ਚੈਨਲ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਦੀ ਸਿਆਸਤ ਤੋਂ ਲੰਬੇ ਸਮੇਂ ਤੱਕ ਦੂਰ ਰਹਿਣ ਤੋਂ ਬਾਅਦ ਨਵਜੋਤ ਸਿੱਧੂ ਨੇ ਆਪਣੀ ਚੁੱਪੀ ਤੋੜੀ ਅਤੇ ਯੂ-ਟਿਊਬ ‘ਤੇ ਆਪਣਾ ‘ਜਿੱਤੇਗਾ ਪੰਜਾਬ’ ਨਾਂ ਦਾ ਚੈਨਲ ਸ਼ੁਰੂ ਕੀਤਾ ਹੈ। ਇਸ ਚੈਨਲ ਨੂੰ ਸ਼ੁਰੂ ਕਰਨ ਦਾ ਮਕਸਦ ਦੱਸਦਿਆਂ ਸਿੱਧੂ ਨੇ ਕਿਹਾ ਕਿ ਉਹ ਇਸ ਜ਼ਰੀਏ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ।

ਨਵਜੋਤ ਸਿੰਘ ਸਿੱਧੂ ਦੇ ਇਸ ਚੈਨਲ ਨੂੰ ਹਾਲੇ ਇਕ ਦਿਨ ਵੀ ਨਹੀਂ ਹੋਇਆ ਸੀ ਕਿ ‘ਜਿੱਤੇਗਾ ਪੰਜਾਬ’ ਨਾਂ ਦੇ ਚੈਨਲਾਂ ਦੀ ਯੂ-ਟਿਊਬ ‘ਤੇ ਭਰਮਾਰ ਹੋ ਗਈ। ਇੱਕ ਦਿਨ ਦੇ ਅੰਦਰ-ਅੰਦਰ ਇਸ ਚੈਨਲ ਨਾਲ ਦੇ ਲਗਭਗ 30-40 ਚੈਨਲ ਬਣ ਗਏ ਹਨ। ਜਿਸ ਕਾਰਨ ਸਿੱਧੂ ਦਾ ਅਸਲੀ ਚੈਨਲ ਲੱਭਣ ‘ਚ ਲੋਕਾਂ ਨੂੰ ਲੱਭ ਹੀ ਨਹੀਂ ਰਿਹਾ ਹੈ।

ਇਹ ਗੱਲ ਕਿਸੇ ਤੋਂ ਨਹੀਂ ਲੁਕੀ ਨਹੀਂ ਕਿ ਸਿੱਧੂ ਕਾਫੀ ਮਕਬੂਲ ਆਗੂ ਹਨ ਤੇ ਇਸੇ ਦਾ ਹੀ ਫਾਇਦਾ ਚੁੱਕਦਿਆਂ ਲੋਕ ਇਸ ਨਾਮ ਦੇ ਨਕਲੀ ਚੈਨਲ ਬਣਾ ਕੇ ਆਪਣੇ ਸਬਸਕਰਾਈਬਰਸ ਵਧਾਉਣ ਦੀ ਰੇਸ ‘ਚ ਲੱਗ ਗਏ।

ਸਿੱਧੁ ਹੁਣ ਲੋਕਾਂ ਨੂੰ ਆਪਣੇ ਅਸਲੀ ਚੈਨਲ ਨਾਲ ਜੋੜਣ ਲਈ ਕੀ ਕਰਦੇ ਹਨ ਇਸ ਵਾਰੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ। ਅੰਦਾਜ਼ੇ ਲਾਏ ਜਾ ਰਹੇ ਹਨ ਕਿ ਇਸ ਚੈਨਲ ਰਾਹੀਂ ਸਿੱਧੂ ਕੈਪਟਨ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ‘ਚ ਹਨ ਜਿਸ ਨਾਲ ਕਾਂਗਰਸ ਨੂੰ ਵੱਡਾ ਝੱਟਕਾ ਲੱਗ ਸਕਦਾ ਹੈ।

- Advertisement -

ਸਿੱਧੂ ਨੇ ਆਪਣਾ ਚੈਨਲ ਲਾਂਚ ਕਰਦਿਆਂ ਐਲਾਨ ਕੀਤਾ ਹੈ ਕਿ ਇਸ ਚੈਨਲ ਰਾਹੀਂ ਪੰਜਾਬ ਦੀ ਤਰੱਕੀ ਪਸੰਦ ਸੋਚ ਰੱਖਣ ਵਾਲੀਆਂ ਨੂੰ ਗੋਸ਼ਟੀਆਂ, ਮੁਲਾਕਾਤਾਂ ਅਤੇ ਸੰਵਾਦ ਰਾਹੀਂ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਖੁੱਲ੍ਹਾ ਸੱਦਾ ਹੋਵੇਗਾ। ਇਹ ਚੈਨਲ ਪੰਜਾਬ ਨੂੰ ਮੁੜ-ਉਸਾਰੀ ਅਤੇ ਪੁਨਰ-ਜਾਗ੍ਰਿਤੀ ਵੱਲ ਲੈ ਜਾਣ ਦੇ ਯਤਨ ਦਾ ਇੱਕ ਪਲੇਟਫਾਰਮ ਹੋਵੇਗਾ।

Share this Article
Leave a comment