ਨਿਊਯਾਰਕ: ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਪੰਜ ਭਾਰਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਵੱਲੋਂ ਦਿੱਤੀ ਕਾਣਕਾਰੀ ਮੁਤਾਬਕ ਦੱਸਿਆ ਕਿ ਯੂਐੱਸ ਬਾਰਡਰ ਪੈਟਰੋਲ ਏਜੈਂਟਸ ਨੇ 15 ਨਵੰਬਰ ਨੂੰ ਇੱਕ ਵਾਹਨ ਸਣੇ ਪੰਜ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਨੂੰ ਨਿਊਯਾਰਕ ਵਿੱਚ ਓਗਡੇਨਸਬਰਗ (Ogdensburg) ਬਾਰਡਰ ਪਟਰੋਲ ਸਟੇਸ਼ਨ ਨੂੰ ਸੌਂਪ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਸਾਰਿਆਂ ਨੂੰ ਵਾਹਨ ਸਣੇ ਨਿਊਯਾਰਕ ਦੇ ਮਾਰਿਸਟਾਉਨ ਦੇ ਨੇੜ੍ਹੇ ਬਣੇ ਅਸਥਾਈ ਪਰਵਾਸੀ ਚੈਕਪੁਆਇੰਟ ਤੋਂ ਫੜਿਆ ਗਿਆ। ਵਾਹਨ ਓਗਡੇਂਸਬਰਗ ਵਿੱਚ ਇੱਕ ਸਥਾਨਕ ਕਾਰੋਬਾਰੀ ਦੀ ਪਾਰਕਿੰਗ ਵਿੱਚ ਪਾਰਕ ਕੀਤਾ ਗਿਆ ਸੀ। ਇਸ ਤੋਂ ਬਾਅਦ ਵਾਹਨ ਤੋਂ ਸਾਰੇ ਬਾਹਰ ਨਿਕਲੇ ਤੇ ਕਾਰੋਬਾਰੀ ਦੇ ਘਰ ਵਿੱਚ ਵੜ ਗਏ।
ਬਾਰਡਰ ਪਟਰੋਲ ਦੀ ਟੀਮ ਨੇ ਉਨ੍ਹਾਂ ਦੇ ਪਿੱਛੇ ਗਈ ਤੇ ਘਰ ‘ਚ ਦਾਖਲ ਹੋ ਕੇ ਚਾਲਕ ਸਣੇ ੬ ਭਾਰਤੀ ਨਾਗਰਿਕਾਂ ਨੂੰ ਫੜ ਲਿਆ। ਪੁਲਿਸ ਨੇ ਜਦੋਂ ਉਨ੍ਹਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਕੋਲ ਅਮਰੀਕਾ ਵਿੱਚ ਆ ਕੇ ਰਹਿਣ ਸਬੰਧੀ ਕੋਈ ਦਸਤਾਵੇਜ਼ ਨਹੀਂ ਪਾਇਆ ਗਿਆ ਤੇ ਜਿਸ ਤੋਂ ਬਾਅਦ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ।