ਭਾਰਤ-ਚੀਨ ਸਰਹੱਦ ਵਿਵਾਦ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਸੱਦੀ ਸਰਬ ਪਾਰਟੀ ਬੈਠਕ

TeamGlobalPunjab
1 Min Read

-ਗਲਵਾਨ ਘਾਟੀ ‘ਚ ਚੀਨ ਦੇ ਨਾਲ ਝੜਪ ‘ਚ ਭਾਰਤ ਦੇ ਲਗਭਗ 20 ਜਵਾਨ ਸ਼ਹੀਦ

-ਹਿੰਸਕ ਝੜਪ ਵਿੱਚ ਚੀਨੀ ਯੂਨਿਟ ਦੇ ਕਮਾਂਡਿੰਗ ਅਫਸਰ ਦੀ ਵੀ ਹੋਈ ਮੌਤ

-ਰਾਜਨਾਥ ਸਿੰਘ ਦੀ ਤਿੰਨਾਂ ਫੌਜ ਮੁਖੀਆਂ ਤੇ ਸੀਡੀਐਸ ਜਨਰਲ ਰਾਵਤ ਦੇ ਨਾਲ ਬੈਠਕ

ਨਵੀਂ ਦਿੱਲੀ: ਲਦਾਖ ਵਿੱਚ ਭਾਰਤ ਅਤੇ ਚੀਨ ਫੌਜ ਦੀ ਝੜਪ ‘ਤੇ ਆਖ਼ਿਰਕਾਰ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਬਿਆਨ ਆ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 19 ਜੂਨ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਇੱਕ ਸਰਬ ਪਾਰਟੀ ਬੈਠਕ ਕਰਨਗੇ, ਇਸ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਬੁਲਾਇਆ ਗਿਆ ਹੈ। ਮੀਟਿੰਗ ਵਿੱਚ ਭਾਰਤ-ਚੀਨ ਸਰਹੱਦ ਦੀ ਤਾਜ਼ਾ ਹਾਲਤ ਉੱਤੇ ਚਰਚਾ ਹੋਵੇਗੀ।

- Advertisement -

ਪ੍ਰਧਾਨ ਮੰਤਰੀ ਦਫ਼ਤਰ ਦੇ ਟਵੀਟ ਵਿੱਚ ਦੱਸਿਆ ਗਿਆ ਕਿ ਇਹ ਬੈਠਕ 19 ਜੂਨ ਨੂੰ ਸ਼ਾਮ ਪੰਜ ਵਜੇ ਹੋਵੇਗੀ। ਇਹ ਸਰਬ ਪਾਰਟੀਬੈਠਕ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਕਾਰਨ ਵਰਚੁਅਲ ਹੀ ਹੋਵੇਗੀ।

Share this Article
Leave a comment