ਫ਼ੈਡਰਲ ਐਨਡੀਪੀ ਦਾ ਤਿੰਨ ਦਿਨਾਂ ਕਾਕਸ ਰੀਟਰੀਟ ਦਾ ਆਯੋਜਨ ਐਡਮੰਟਨ ‘ਚ ਸ਼ੁਰੂ

Rajneet Kaur
2 Min Read

ਨਿਊਜ਼ ਡੈਸਕ: ਫੈਡਰਲ ਨਿਊ ਡੈਮੋਕਰੇਟਸ ਅਲਬਰਟਾ ਦੀ ਰਾਜਧਾਨੀ ਵਿੱਚ ਤਿੰਨ ਦਿਨਾਂ ਕਾਕਸ ਰੀਟਰੀਟ ਦਾ ਆਯੋਜਨ ਕਰ ਰਹੇ ਹਨ।  ਪਾਰਟੀ ਇਸ ਇਲਾਕੇ ਵਿਚ ਵੀ ਆਪਣਾ ਸਮਰਥਨ ਵਧਾਉਣਾ  ਚਾਹੁੰਦੀ ਹੈ।ਅਗਲੇ ਹਫ਼ਤੇ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ NDP ਐਮਪੀਜ਼ ਹੈਲਥ ਕੇਅਰ, ਕਿਫ਼ਾਇਤੀਪਣ ਅਤੇ ਪਾਰਟੀ ਦੀ ਅਗਲੀ ਰਾਸ਼ਟਰੀ ਮੁਹਿੰਮ ਬਾਰੇ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹਨ।

NDP ਆਗੂ ਜਗਮੀਤ ਸਿੰਘ ਨੇ ਸੋਮਵਾਰ ਨੂੰ, ਐਡਮਿੰਟਨ ਸੈਂਟਰ ਦੀ ਉਮੀਦਵਾਰ ਤ੍ਰਿਸ਼ਾ ਐਸਟਾਬਰੂਕਸ ਨਾਲ ਘਰ-ਘਰ ਜਾ ਕੇ ਮੁਲਾਕਾਤ ਕੀਤੀ। ਇਸ ਰਾਈਡਿੰਗ ਤੋਂ ਪਾਰਟੀ ਨੂੰ ਅਗਲੀਆਂ ਚੋਣਾਂ ਵਿਚ ਜਿੱਤਣ ਦੀ ਪੂਰੀ ਉਮੀਦ ਹੈ। ਜਗਮੀਤ ਸਿੰਘ ਦੀ ਚੀਫ਼-ਔਫ਼-ਸਟਾਫ਼ ਜੈਨੀਫ਼ਰ ਹੌਵਰਡ ਨੇ ਕਿਹਾ ਕਿ ਪਾਰਟੀ ਘੱਟ ਗਿਣਤੀ ਲਿਬਰਲ ਸਰਕਾਰ ਨਾਲ ਆਪਣੇ ਸਮਰਥਨ ਸਮਝੌਤੇ (confidence-and-supply agreement) ਬਾਰੇ ਵੀ ਵਿਚਾਰ ਚਰਚਾ ਕਰੇਗੀ।

NDP ਦਾ ਕਹਿਣਾ ਹੈ ਕਿ  ਇਹ ਸਮਝੌਤਾ ਹੋਇਆਂ ਨੂੰ ਦੋ ਸਾਲ ਬੀਤ ਗਏ ਹਨ ਅਤੇ ਪਾਰਟੀ ਹੁਣ ਤੱਕ ਫ਼ੈਡਰਲ ਡੈਂਟਲ ਕੇਅਰ ਪ੍ਰੋਗਰਾਮ ਅਤੇ GST ਰਿਬੇਟ ਨੂੰ ਅਸਥਾਈ ਤੌਰ ‘ਤੇ ਦੁੱਗਣਾ ਕਰਨ ਵਰਗੀਆਂ ਪ੍ਰਾਪਤੀਆਂ ਹਾਸਿਲ ਕਰ ਚੁੱਕੀ ਹੈ। ਹਾਵਰਡ ਦਾ ਕਹਿਣਾ ਹੈ ਕਿ ਨਿਊ ਡੈਮੋਕਰੇਟਸ ਇਹ ਦੇਖਣਾ ਚਾਹੁੰਦੇ ਹਨ ਕਿ ਉਹ ਇਸ ਸਮਝੌਤੇ ਤੋਂ ਹੋਰ ਕੀ ਹਾਸਿਲ ਕੀਤਾ ਜਾ ਸਕਦਾ ਹੈ। ਦਸ ਦਈਏ ਕਿ ਦੋਵਾਂ ਪਾਰਟੀਆਂ ਦਰਮਿਆਨ ਸਮਰਥਨ ਸਮਝੌਤਾ 2025 ਤੱਕ ਚੱਲਣਾ ਹੈ।

ਹਾਵਰਡ ਨੇ ਕਿਹਾ ਕਿ ਇਹ ਆਉਣ ਵਾਲਾ ਬਜਟ ਕੈਨੇਡੀਅਨਾਂ ਨੂੰ ਇਹ ਦਿਖਾਉਣ ਦਾ ਇੱਕ ਮੌਕਾ  ਹੈ ਕਿ ਅਸੀਂ ਉਹ ਪ੍ਰਾਪਤ ਕਰ ਰਹੇ ਹਾਂ ਜਿਸ ‘ਚੋਂ ਉਹ ਲੰਘ ਰਹੇ ਹਨ ਅਤੇ ਅਸੀਂ ਉਹਨਾਂ ਲਈ ਲੜਨ ਅਤੇ ਉਹਨਾਂ ਦੀ ਮਦਦ ਕਰਨ ਲਈ ਉੱਥੇ ਮੌਜੂਦ ਹਾਂ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment