ਪੰਜਾਬੀ ਗਾਇਕ ਅਲਫਾਜ਼ ‘ਤੇ ਹੋਇਆ ਜਾਨਲੇਵਾ ਹਮਲਾ

Rajneet Kaur
1 Min Read

ਮੋਹਾਲੀ: ਮਸ਼ਹੂਰ ਪੰਜਾਬੀ ਗਾਇਕ ਅਲਫਾਜ਼ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਇਹ ਘਟਨਾ ਲਾਂਡਰਾਂ-ਬੰਨੂੜ ਰੋਡ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਅਣਪਛਾਤੇ ਲੋਕਾਂ ਨੇ ਮਿੰਨੀ ਟਰੱਕ ਨਾਲ ਅਲਫਾਜ਼ ‘ਤੇ ਹਮਲਾ ਕੀਤਾ। ਸੜਕ ਕਿਨਾਰੇ ਖੜ੍ਹੀ ਰ ਅਲਫਾਜ਼ ਦੀ ਗੱਡੀ ਨੂੰ ਹਮਲਾਵਰਾਂ ਵੱਲੋਂ ਵਾਰ-ਵਾਰ ਗੱਡੀ ਨਾਲ ਦਰੜਿਆ ਗਿਆ। ਜਿਸ ਕਾਰਨ ਅਲਫਾਜ਼ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਅਲਫਾਜ਼ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।  ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।  ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਗਾਇਕ ਹਨੀ ਸਿੰਘ ਨੇ ਅਲਫ਼ਾਜ਼ ਦੀ ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ’ਚ ਦਾਖ਼ਲ ਦੀ ਫੋਟੋ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ।ਹਨੀ ਸਿੰਘ ਨੇ ਲਿਖਿਆ ਕਿ ਮੇਰੇ ਭਰਾ ਅਲਫ਼ਾਜ਼ ’ਤੇ ਪਿਛਲੇ ਦਿਨੀਂ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਇਹ ਯੋਜਨਾ ਬਣਾਈ ਹੈ, ਮੈਂ ਉਨ੍ਹਾਂ ਨੂੰ ਜਾਣ ਨਹੀਂ ਦੇਵਾਂਗਾ। ਕ੍ਰਿਪਾ ਕਰਕੇ ਸਾਰੇ ਉਸ ਲਈ ਅਰਦਾਸ ਕਰੋ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment