ਬ੍ਰਾਜ਼ੀਲ ਦੇ ਸਕੂਲਾਂ ‘ਚ ਅੰਨ੍ਹੇਵਾਹ ਗੋਲੀਬਾਰੀ, ਦੋ ਅਧਿਆਪਕਾਂ ਸਮੇਤ ਤਿੰਨ ਦੀ ਮੌਤ, 11 ਜ਼ਖਮੀ

Rajneet Kaur
2 Min Read

ਨਿਊਜ਼ ਡੈਸਕ: ਬ੍ਰਾਜ਼ੀਲ ਦੇ ਦੱਖਣੀ-ਪੂਰਬੀ ਇਲਾਕੇ ਤੋਂ ਬੁਰੀ ਖਬਰ ਸਾਹਮਣੇ ਆਈ ਹੈ।ਜਿਥੇ ਇਕ ਸਿਰਫਿਰੇ ਵਲੋਂ ਦੋ ਸਕੂਲਾਂ ‘ਚ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਸਕੂਲ ‘ਚ ਗੋਲੀਬਾਰੀ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।  ਅਧਿਕਾਰੀਆਂ ਨੇ ਕਿਹਾ ਕਿ ਬੁਲੇਟਪਰੂਫ ਵੈਸਟ ਪਹਿਨੇ ਇੱਕ ਸ਼ੂਟਰ ਨੇ ਦੱਖਣ-ਪੂਰਬੀ ਬ੍ਰਾਜ਼ੀਲ ਵਿੱਚ ਦੋ ਸਕੂਲਾਂ ਵਿੱਚ ਹਮਲਾ ਕੀਤਾ। ਜਿਸ ਵਿੱਚ ਦੋ ਅਧਿਆਪਕਾਂ ਅਤੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ।

ਪੁਲਿਸ ਨੇ ਇਕ ਬਿਆਨ ‘ਚ ਕਿਹਾ ਹੈ ਕਿ ਗੋਲੀਬਾਰੀ ਐਲੀਮੈਂਟਰੀ ਅਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਅਤੇ ਇੱਕ ਪ੍ਰਾਈਵੇਟ ਸਕੂਲ ਵਿੱਚ ਹੋਈ। ਦੋਵੇਂ ਐਸਪੀਰੀਟੋ ਸੈਂਟੋ ਸ਼ਹਿਰ ਦੇ ਛੋਟੇ ਜਿਹੇ ਕਸਬੇ ਅਰਾਕਰੂਜ਼ ਵਿੱਚ ਇੱਕ ਹੀ ਸੜਕ ਉੱਤੇ ਸਥਿਤ ਹਨ। ਸ਼ਹਿਰ ਦੇ ਗਵਰਨਰ ਰੇਨਾਟੋ ਕੈਸਾਗਰਾਂਡੇ ਨੇ ਕਿਹਾ ਕਿ ਅਧਿਕਾਰੀਆਂ ਨੇ ਤਲਾਸ਼ੀ ਤੋਂ ਬਾਅਦ ਸ਼ੱਕੀ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਹੈ।  ਰਾਜਪਾਲ ਨੇ ਟਵੀਟ ਕੀਤਾ ਕਿ ਅਸੀਂ ਮਾਮਲੇ ਦੀ ਜਾਂਚ ਜਾਰੀ ਰੱਖਾਂਗੇ ਅਤੇ ਜਲਦੀ ਹੀ ਹੋਰ ਜਾਣਕਾਰੀ ਸਾਂਝੀ ਕਰਾਂਗੇ।

ਸੀਸੀਟੀਵੀ ਫੁਟੇਜ ਵਿੱਚ ਹਮਲਾਵਰ ਨੇ ਬੁਲੇਟਪਰੂਫ਼ ਜੈਕੇਟ ਪਾਈ ਹੋਈ ਨਜ਼ਰ ਆ ਰਹੀ ਹੈ।  ਹਮਲਾ ਕਰਦੇ ਸਮੇਂ ਉਸਦੇ ਹੱਥ ਵਿੱਚ ਇੱਕ ਸੈਮੀ ਆਟੋਮੈਟਿਕ ਪਿਸਤੌਲ ਹੈ। ਇਸ ਸਬੰਧ ‘ਚ ਐਸਪੀਰੀਟੋ ਸੈਂਟੋ ਦੇ ਜਨਤਕ ਸੁਰੱਖਿਆ ਸਕੱਤਰ ਮਾਰਸੀਓ ਸੇਲਾਂਟੇ ਨੇ ਵੀਡੀਓ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ। ਵੀਡੀਓ ‘ਚ ਦੇਖਿਆ ਗਿਆ ਕਿ ਸ਼ੂਟਰ ਪਬਲਿਕ ਸਕੂਲ ਦਾ ਤਾਲਾ ਤੋੜ ਕੇ ਟੀਚਰ ਲਾਊਂਜ ‘ਚ ਦਾਖਲ ਹੋਇਆ। ਸ਼ੂਟਰ ਨੇ ਆਪਣਾ ਚਿਹਰਾ ਢੱਕਿਆ ਹੋਇਆ ਸੀ, ਜਿਸ ਕਾਰਨ ਉਸ ਦੀ ਪਛਾਣ ਕਰਨ ‘ਚ ਮੁਸ਼ਕਲ ਹੋਈ ਸੀ। ਸੇਲਾਂਟੇ ਨੇ ਕਿਹਾ ਕਿ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਉਸ ਦੇ ਨਾਲ ਹੋਰ ਲੋਕ ਵੀ ਸਨ ਜਾਂ ਉਹ ਦੂਜਿਆਂ ਦੇ ਕਹਿਣ ‘ਤੇ ਗੋਲੀਬਾਰੀ ਕਰਨ ਪਹੁੰਚਿਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment