ਅੰਮ੍ਰਿਤਸਰ : ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਿਸਟਰ ਟੋਨੀ ਐਬਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ। ਇਸ ਮੌਕੇ ਟੋਨੀ ਐਬਟ ਨੇ ਕੇਸਰੀ ਦਸਤਾਰ ਬੰਨ੍ਹੀ ਹੋਈ ਸੀ।ਇਸ ਦੌਰਾਨ ਉਹਨਾਂ ਨੇ ਗੁਰਬਾਣੀ ਵੀ ਸਰਵਣ ਕੀਤੀ ਅਤੇ ਲੰਗਰ ਹਾਲ ‘ਚ ਪੰਗਤ ‘ਚ ਬੈਠ ਕੇ ਲੰਗਰ ਵੀ ਛਕਿਆ।ਦਰਸ਼ਨ ਕਰਨ ਤੋਂ ਬਾਅਦ ਮਿਸਟਰ ਟੋਨੀ ਐਬਟ ਦਾ ਸੂਚਨਾ ਕੇਂਦਰ ‘ਚ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਅਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਵਲੋਂ ਸਨਮਾਨ ਕੀਤਾ ਗਿਆ।