ਜਲਦ ਬਾਜ਼ਾਰ ‘ਚ ਆਵੇਗਾ ਕੋਵਿਡ-19 ਤੋਂ ਬਚਾਅ ਲਈ ਨੇਜ਼ਲ ਸਪਰੇਅ

TeamGlobalPunjab
2 Min Read

ਲੰਦਨ: ਬਰਮਿੰਘਮ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕੋਵਿਡ-19 ਵਾਇਰਸ ਤੋਂ ਪ੍ਰਭਾਵੀ ਸੁਰੱਖਿਆ ਉਪਲਬਧ ਕਰਵਾਉਣ ਵਾਲਾ ਇੱਕ ਨੇਜ਼ਲ ਸਪਰੇਅ ਤਿਆਰ ਕੀਤਾ ਹੈ। ਯੂਨੀਵਰਸਿਟੀ ਨੇ ਵੀਰਵਾਰ ਨੂੰ ਕਿਹਾ ਕਿ ਇਹ ਸਪਰੇਅ ਮਨੁੱਖਾਂ ਵਿਚ ਇਸਤੇਮਾਲ ਲਈ ਤਿਆਰ ਹੈ।

ਯੂਨੀਵਰਸਿਟੀ ਵਿੱਚ ਹੈਲਥ ਕੇਅਰ ਟੈਕਨਾਲੋਜੀ ਇੰਸਟੀਚਿਊਟ ਦੀ ਇਕ ਟੀਮ ਨੇ ਬ੍ਰਿਟੇਨ, ਯੂਰਪ ਅਤੇ ਅਮਰੀਕਾ ਵਿਚ ਰੈਗੂਲੇਟਰੀ ਸੰਸਥਾਵਾਂ ਵੱਲੋਂ ਵਿਆਪਕ ਰੂਪ ਨਾਲ ਮਨਜ਼ੂਰ ਕੰਪਾਊਂਡ ਦਾ ਇਸਤਮਾਲ ਕਰ ਸਪਰੇਅ ਤਿਆਰ ਕੀਤਾ ਹੈ। ਇਸ ਵਿੱਚ ਵਰਤੀ ਗਈ ਸਮੱਗਰੀ ਦਾ ਚਿਕਿਤਸਕ ਸਮੱਗਰੀ ਦਵਾਈਆਂ ਅਤੇ ਇੱਥੋਂ ਤਕ ਕਿ ਭੋਜਨ ਉਤਪਾਦਾਂ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਇਸ ਦਾ ਬਾਜ਼ਾਰ ਵਿਚ ਆਉਣਾ ਆਸਾਨ ਹੋ ਗਿਆ ਹੈ ਜਲਦ ਹੀ ਇਸ ਇਹ ਸਪਰੇਅ ਬਾਜ਼ਾਰ ਵਿੱਚ ਉਪਲਬਧ ਹੋ ਜਾਵੇਗਾ।

ਰਿਸਰਚ ਪੱਤਰ ਦੇ ਆਗੂ ਲੇਖਕ ਡਾ.ਰਿਚਰਡ ਨੇ ਕਿਹਾ ਇਹ ਸਪਰੇਅ ਆਸਾਨੀ ਨਾਲ ਉਪਲਬਧ ਉਤਪਾਦਾਂ ਤੋਂ ਤਿਆਰ ਕੀਤਾ ਗਿਆ ਹੈ। ਇਹ ਉਤਪਾਦ ਪਹਿਲਾਂ ਤੋਂ ਹੀ ਭੋਜਨ ਅਤੇ ਦਵਾਈਆਂ ਵਿਚ ਇਸਤੇਮਾਲ ਕੀਤੇ ਜਾਂਦੇ ਹਨ। ਅਸੀਂ ਸੋਚ ਸਮਝ ਕੇ ਆਪਣੀ ਡਿਜ਼ਾਇਨ ਪ੍ਰਕਿਰਿਆ ਵਿਚ ਇਸ ਨੂੰ ਤਿਆਰ ਕੀਤਾ ਹੈ। ਇਸ ਦਾ ਮਤਲਬ ਇਹ ਹੈ ਕਿ ਸਹੀ ਸਾਂਝੇਦਾਰੀ ਦੇ ਨਾਲ ਅਸੀਂ ਕੁਝ ਹਫ਼ਤੇ ਵਿਚ ਇਸ ਦਾ ਵਿਆਪਕ ਉਤਪਾਦਨ ਸ਼ੁਰੂ ਕਰ ਸਕਦੇ ਹਾਂ।

ਦੱਸਣਯੋਗ ਹੈ ਕਿ ਇਹ ਸਪਰੇਅ ਮੁੱਢਲੇ ਤਰੀਕੇ ਨਾਲ ਕੰਮ ਕਰਦਾ ਹੈ ਸਭ ਤੋਂ ਪਹਿਲਾਂ ਨੱਕ ਦੇ ਅੰਦਰ ਵਾਇਰਸ ਨੂੰ ਫੜਦਾ ਹੈ। ਜਿੱਥੋਂ ਇਸ ਨੂੰ ਆਸਾਨੀ ਨਾਲ ਖਤਮ ਕੀਤਾ ਜਾ ਸਕਦਾ ਹੈ। ਦੂਜਾ ਇਹ ਸਪਰੇਅ ਚਿਪਚਿਪੀ ਕੋਟਿੰਗ ਯੁਕਤ  ਹੈ ਇਸ ਲਈ ਇਹ ਵਾਇਰਸ ਨੂੰ ਸਰੀਰ ਵਿਚ ਅੰਦਰ ਜਾਣ ਤੋਂ ਰੋਕਦਾ ਹੈ। ਇਸ ਦਾ ਮਤਲਬ ਹੈ ਕਿ ਇਹ ਸਪਰੇਅ ਸਰੀਰ ਵਿਚ ਵਾਇਰਲ ਲੋਡ ਨੂੰ ਘੱਟ ਕਰਨ ਵਿਚ ਮਦਦ ਕਰੇਗਾ।

- Advertisement -

Share this Article
Leave a comment