ਗਾਜਰ ਖਾਣ ਨਾਲ ਇਨ੍ਹਾਂ ਬਿਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ ?

TeamGlobalPunjab
4 Min Read

ਨਿਊਜ਼ ਡੈਸਕ : ਗਾਜਰ ਦੀ ਵਰਤੋਂ ਸਬਜ਼ੀ, ਸਲਾਦ ਤੇ ਸੂਪ ਬਣਾਉਣ ਲਈ ਕੀਤੀ ਜਾਂਦੀ ਹੈ। ਗਾਜਰ ਜ਼ਮੀਨ ਅੰਦਰ ਉੱਗਣ ਵਾਲੀ ਇੱਕ ਸਬਜ਼ੀ ਹੈ। ਇਹ ਠੰਢੇ ਮੌਸਮ ਦਾ ਇੱਕ ਗੁਣਕਾਰੀ ਭੋਜਨ ਹੈ। ਹਾਲਾਂਕਿ ਹੁਣ ਗਾਜਰ ਹਰ ਮੌਸਮ ਵਿੱਚ ਉਪਲਬਧ ਹੁੰਦੀ ਹੈ। ਪਰ ਜੇਕਰ ਸਰਦੀਆਂ ‘ਚ ਇਸ ਦਾ ਨਿਯਮਿਤ ਰੂਪ ‘ਚ ਸੇਵਨ ਕੀਤਾ ਜਾਵੇ ਤਾਂ ਇਹ ਅਨੇਕਾਂ ਪ੍ਰਕਾਰ ਦੇ ਰੋਗਾਂ ਤੋਂ ਸਾਡੀ ਰੱਖਿਆ ਕਰਦੀ ਹੈ। ਇਸ ਦੇ ਨਾਲ ਹੀ ਗਾਜਰ ਸਰੀਰਕ ਸੁੰਦਰਤਾ ਵੀ ਵਧਾਉਂਦੀ ਹੈ।

ਗਾਜਰ ‘ਚ ਕਈ ਪੌਸ਼ਟਿਕ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਗਾਜਰ ‘ਚ ਬਹੁਤ ਘੱਟ ਕੈਲਰੀ ਹੁੰਦੀ ਹੈ। ਗਾਜਰ ਦੇ ਜੂਸ ‘ਚ ਵਿਟਾਮਿਨ-ਏ ਪਾਇਆ ਜਾਂਦਾ ਹੈ। ਗਾਜਰ ਕੁਦਰਤੀ ਬਾਇਓਐਕਟਿਵ ਮਿਸ਼ਰਣ ਨਾਲ ਭਰਪੂਰ ਹੁੰਦੀ ਹੈ। ਜੋ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ।

ਗਾਜਰ ਵਿਚ ਚਾਰ ਕਿਸਮ ਦੇ ਫਾਈਟੋਕੈਮੀਕਲਜ਼ ਜਿਵੇਂ ਫੀਨੋਲਿਕਸ, ਕੈਰੋਟਿਨੋਇਡਜ਼, ਪੋਲੀਏੇਸੇਟਾਇਲੀਨ ਅਤੇ ਐਸਕੋਰਬਿਕ ਐਸਿਡ ਪਾਏ ਜਾਂਦੇ ਹਨ। ਇਹ ਜ਼ਿਆਦਾਤਰ ਪੌਦਿਆਂ ਤੋਂ ਪ੍ਰਾਪਤ ਹੋਣ ਵਾਲੇ ਫਲ-ਸਬਜ਼ੀਆਂ ‘ਚ ਪਾਏ ਜਾਂਦੇ ਹਨ। ਗਾਜਰ ਸੰਤਰੀ,ਪੀਲੇ ਅਤੇ ਲਾਲ ਰੰਗ ਦੀ ਹੁੰਦੀ ਹੈ। ਇਨ੍ਹਾਂ ਰੰਗਾਂ ਦੇ ਆਧਾਰ ‘ਤੇ ਹੀ ਇਨ੍ਹਾਂ ‘ਚ ਅਲੱਗ-ਅਲੱਗ ਤਰ੍ਹਾਂ ਦੇ ਪੌਸ਼ਟਿਕ ਤੱਤਾਂ ਦੀ ਮਾਤਰਾ ਪਾਈ ਜਾਂਦੀ ਹੈ। ਗਾਜਰ ਵਿਚ ਰੰਗ ਦੇ ਇਸ ਅੰਤਰ ਨੂੰ ਜੀਨੋਟਾਈਪ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਗਾਜਰ ਦੇ ਅਣਮੁੱਲੇ ਗੁਣਾਂ ਬਾਰੇ :

Image result for corrots benefits

- Advertisement -

ਦਿਲ ਲਈ ਫਾਇਦੇਮੰਦ
ਗਾਜਰ ‘ਚ ਮੌਜੂਦ ਤੱਤ ਦਿਲ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦੇ ਹਨ। ਗਾਜਰ ਕੋਲੈਸਟਰੋਲ ਦੇ ਪੱਧਰ ਨੂੰ ਵੀ ਘੱਟ ਕਰਦੀ ਹੈ। ਦਿਲ ਦੀ ਧੜਕਣ ਤੇਜ਼ ਹੋਣ ਤੇ ਗਾਜਰ ਨੂੰ ਭੁੰਨ ਕੇ ਖਾਣਾ ਲਾਭਕਾਰੀ ਹੁੰਦਾ ਹੈ।

ਅੱਖਾਂ ਦੀ ਰੌਸ਼ਨੀ ਲਈ ਫਾਇਦੇਮੰਦ
ਗਾਜਰ ‘ਚ ਮੌਜੂਦ ਵਿਟਾਮਿਨ-ਏ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਮਦਦ ਕਰਦਾ ਹੈ। ਰੋਜ਼ਾਨਾ ਗਾਜਰ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।

Image result for ਅੱਖਾਂ ਦੀ ਰੌਸ਼ਨੀ ਲਈ ਫਾਇਦੇਮੰਦ

ਕੋਲੈਸਟਰੋਲ ਨੂੰ ਕੰਟਰੋਲ ਕਰਨ ‘ਚ ਮਦਦਗਾਰ
ਗਾਜਰ ਦੇ ਸੇਵਨ ਨਾਲ ਕੋਲੈਸਟਰੋਲ ਦਾ ਪੱਧਰ ਘੱਟ ਹੁੰਦਾ ਹੈ। ਗਾਜਰ ਦਾ ਜੂਸ ਨਾਲ ਕੋਲੈਸਟਰੋਲ ਦਾ ਪੱਧਰ ਕੰਟਰੋਲ ‘ਚ ਰਹਿੰਦਾ ਹੈ।

ਅਨੀਮੀਆ ਦੀ ਬਿਮਾਰੀ ਤੋਂ ਬਚਾਅ
ਗਾਜਰ ਅਨੀਮੀਆ ਦੀ ਕਮੀ ਨੂੰ ਦੂਰ ਕਰਦੀ ਹੈ। ਔਰਤਾਂ ਨੂੰ ਮਹਾਵਾਰੀ ਦੌਰਾਨ ਖੂਨ ਦੀ ਕਮੀ ਨਾਲ ਅਨੀਮੀਆ ਦੀ ਬਿਮਾਰੀ ਹੋ ਜਾਂਦੀ ਹੈ। ਗਾਜਰ ‘ਚ ਆਇਰਨ ਭਰਪੂਰ ਮਾਤਰਾ ‘ਚ ਹੁੰਦਾ ਹੈ। ਗਾਜਰ ਦੇ ਸੇਵਨ ਨਾਲ ਖੂਨ ਦੀ ਮਾਤਰਾ ‘ਚ ਵਾਧਾ ਹੁੰਦਾ ਹੈ। ਇਸ ਲਈ ਔਰਤਾਂ ਨੂੰ ਮਹਾਵਾਰੀ ਦੌਰਾਨ ਗਾਜਰ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

- Advertisement -

Image result for corrots benefits

ਪੀਲੀਆ ਰੋਗ
ਪੀਲੀਆ ਦੇ ਰੋਗੀਆਂ ਲਈ ਗਾਜਰ ਦਾ ਸੇਵਨ ਬਹੁਤ ਜ਼ਰੂਰੀ ਹੈ। ਇਸ ਦੇ ਸੇਵਨ ਨਾਲ ਪੀਲੀਆ ਦੀ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਗਾਜਰ ਖਾਣ ਨਾਲ ਤਣਾਅ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।

ਸਕਿਨ ਦੀ ਸੁੰਦਰਤਾ ਲਈ
ਗਾਜਰ ਦਾ ਜੂਸ ਅਤੇ ਸਲਾਦ ਚਿਹਰੇ ‘ਤੇ ਨਿਖਾਰ ਲਿਆਉਂਦਾ ਹੈ। ਗਾਜਰ ਦੇ ਸੇਵਨ ਨਾਲ ਡਚਿਹਰੇ ਦੇ ਕਿੱਲ-ਮੁਹਾਂਸਿਆਂ ਤੋਂ ਵੀ ਛੁਟਕਾਰਾ ਪਾਇਆ ਜਾਂਦਾ ਹੈ।
Image result for corrots benefits

ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ
ਗਾਜਰ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਗਾਜਰ ਖੂਨ ਦੇ ਦੌਰੇ ਨੂੰ ਵੀ ਸਹੀ ਰੱਖਦੀ ਹੈ।

Image result for carrots juice

ਸਕਿਨ ਦੀ ਸੁੰਦਰਤਾ ਲਈ
ਗਾਜਰ ਦਾ ਜੂਸ ਅਤੇ ਸਲਾਦ ਚਿਹਰੇ ‘ਤੇ ਨਿਖਾਰ ਲਿਆਉਂਦਾ ਹੈ। ਗਾਜਰ ਦੇ ਸੇਵਨ ਨਾਲ ਚਿਹਰੇ ਦੇ ਕਿੱਲ-ਮੁਹਾਂਸਿਆਂ ਤੋਂ ਵੀ ਛੁਟਕਾਰਾ ਪਾਇਆ ਜਾਂਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment