ਅੰਬ ਹੀ ਨਹੀਂ ਇਸ ਦੇ ਛਿਲਕੇ ਵੀ ਹਨ ਫਾਇਦੇਮੰਦ

TeamGlobalPunjab
2 Min Read

ਨਿਊਜ਼ ਡੈਸਕ: ਫਲਾਂ ਦਾ ਰਾਜਾ ਕਹੇ ਜਾਣ ਵਾਲੇ ਅੰਬ ਕਿਸ ਨੂੰ ਪਸੰਦ ਨਹੀਂ ਹਨ। ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਇਹ ਫਲ ਬਾਜ਼ਾਰ ਵਿੱਚ ਦਿਖਾਈ ਦੇਣ ਲੱਗ ਪੈਂਦਾ ਹੈ। ਇਸ ਫਲ ਨੂੰ ਹਰ ਕੋਈ ਬੜੇ ਚਾਅ ਨਾਲ ਖਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਛਿਲਕੇ ਵੀ ਤੁਹਾਡੀ ਸਿਹਤ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ। ਜੇਕਰ ਤੁਸੀਂ ਅੰਬ ਖਾਣ ਤੋਂ ਬਾਅਦ ਇਸ ਦਾ ਛਿਲਕਾ ਸੁੱਟ ਦਿੰਦੇ ਹੋ ਤਾਂ ਇਹ ਗਲਤੀ ਕਦੇ ਨਾ ਕਰੋ। ਤਾਂ ਆਓ ਜਾਣਦੇ ਹਾਂ ਅੰਬ ਦੇ ਛਿਲਕੇ ਸਾਡੇ ਲਈ ਕਿਵੇਂ ਫਾਇਦੇਮੰਦ ਹੋ ਸਕਦੇ ਹਨ।

ਮਿੱਠੇ ਅਤੇ ਰਸੀਲੇ ਫਲ ‘ਅੰਬ ਦਾ ਸੇਵਨ ਕਰਦੇ ਸਮੇਂ ਜ਼ਿਆਦਾਤਰ ਲੋਕ ਇਸ ਦਾ ਛਿਲਕਾ ਸੁੱਟ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨੂੰ ਖਾਣ ਨਾਲ ਅੰਬ ਦਾ ਸਵਾਦ ਖਰਾਬ ਹੋ ਜਾਂਦਾ ਹੈ ਪਰ ਤੁਸੀਂ ਇਸ ਨੂੰ ਖਾ ਸਕਦੇ ਹੋ। ਇਸ ਨੂੰ ਖਾਣ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੋਵੇਗੀ।

ਰਿਪੋਰਟ ਮੁਤਾਬਕ ਅੰਬ ਦੇ ਛਿਲਕੇ ‘ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਸਾਨੂੰ ਕੈਂਸਰ ਤੋਂ ਬਚਾਉਂਦੇ ਹਨ, ਅੰਬ ਦਾ ਛਿਲਕਾ ਫੇਫੜਿਆਂ ਦੇ ਕੈਂਸਰ, ਕੋਲਨ ਕੈਂਸਰ, ਬ੍ਰੇਨ ਕੈਂਸਰ ਅਤੇ ਬ੍ਰੈਸਟ ਕੈਂਸਰ ਤੋਂ ਬਚਾਉਣ ‘ਚ ਵੀ ਫਾਇਦੇਮੰਦ ਹੁੰਦਾ ਹੈ। ਦੱਸ ਦੇਈਏ ਕਿ ਅੰਬ ਦੇ ਛਿਲਕੇ ਵਿੱਚ ਪੌਦਿਆਂ ਵਿੱਚ ਪਾਏ ਜਾਣ ਵਾਲੇ ਫਾਈਟੋਨਿਊਟ੍ਰੀਐਂਟਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ।

ਇਸ ਤੋਂ ਇਲਾਵਾ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਅੰਬ ਦੇ ਛਿਲਕਿਆਂ ਨੂੰ ਵੀ ਖਾ ਸਕਦੇ ਹੋ। ਮੰਨਿਆ ਜਾਂਦਾ ਹੈ ਕਿ ਇਸ ਦੇ ਛਿਲਕੇ ਵੀ ਭਾਰ ਘਟਾਉਣ ‘ਚ ਬਹੁਤ ਫਾਇਦੇਮੰਦ ਹੁੰਦੇ ਹਨ।

- Advertisement -

Share this Article
Leave a comment