ਮਾਹਵਾਰੀ ’ਚ ਫ਼ਾਇਦੇਮੰਦ ਹੋ ਸਕਦੈ ਬਾਦਾਮ ਖਾਣਾ

TeamGlobalPunjab
1 Min Read

ਨਿਊਜ਼ ਡੈਸਕ :- ਬਦਾਮ ਖਾਣ ਦਾ ਇਕ ਨਵਾਂ ਫ਼ਾਇਦਾ ਸਾਹਮਣੇ ਆਇਆ ਹੈ। ਇਕ ਨਵੇਂ ਅਧਿਐਨ ਦਾ ਦਾਅਵਾ ਹੈ ਕਿ ਮਾਹਵਾਰੀ ਵਾਲੀਆਂ ਔਰਤਾਂ ਲਈ ਰੋਜ਼ਾਨਾ ਬਦਾਮ ਖਾਣਾ ਫ਼ਾਇਦੇਮੰਦ ਹੋ ਸਕਦਾ ਹੈ। ਇਸ ਨਾਲ ਚਿਹਰੇ ਦੀਆਂ ਝੁਰੀਆਂ ਨੂੰ ਘੱਟ ਕਰਨ ’ਚ ਮਦਦ ਮਿਲ ਸਕਦੀ ਹੈ।

ਦੱਸ ਦਈਏ ਇੱਕ ਖੋਜ ’ਚ ਪਤਾ ਲੱਗਾ ਹੈ ਕਿ ਰੋਜ਼ਾਨਾ ਬਦਾਮ ਖਾਣ ਨਾਲ ਝੁਰੀਆਂ ’ਚ ਸੁਧਾਰ ਕੀਤਾ ਜਾ ਸਕਦਾ ਹੈ। ਇਹ ਅਧਿਐਨ 2019 ਦੀ ਖੋਜ ਦਾ ਵਿਸਥਾਰ ਹੈ। ਇਸ ’ਚ ਉਨ੍ਹਾਂ 40 ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਚਮੜੀ ਸਬੰਧੀ ਸਮੱਸਿਆ ਤੋਂ ਪੀੜਤ ਸਨ। ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਹਿੱਸਾ ਲੈਣ ਵਾਲੀਆਂ ਔਰਤਾਂ ਨੂੰ ਦੋ ਹਿੱਸਿਆਂ ’ਚ ਵੰਡ ਕੇ ਇਹ ਅਧਿਐਨ ਕੀਤਾ।

Share This Article
Leave a Comment