ਨਿੰਬੂ ਦਾ ਰਸ ਬਹੁਤ ਹੀ ਫਾਇਦੇਮੰਦ ਹੈ, ਇਨ੍ਹਾਂ ਸਰੀਰਕ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਸ ਤਰ੍ਹਾਂ ਕਰੋ ਵਰਤੋਂ

Global Team
2 Min Read

ਸਾਡੀ ਭਾਰਤੀ ਰਸੋਈ ਵਿੱਚ ਕਈ ਅਜਿਹੇ ਭੋਜਨ ਪਦਾਰਥ ਹਨ ਜੋ ਸਿਹਤ ਲਈ ਫਾਇਦੇਮੰਦ ਹਨ। ਇਨ੍ਹਾਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਕਈ ਬੀਮਾਰੀਆਂ ਦਾ ਖਤਰਾ ਵੀ ਘੱਟ ਕੀਤਾ ਜਾ ਸਕਦਾ ਹੈ। ਇਨ੍ਹਾਂ ਭੋਜਨ ਪਦਾਰਥਾਂ ਵਿੱਚੋਂ ਇੱਕ ਹੈ ਨਿੰਬੂ। ਨਿੰਬੂ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਚਿਹਰੇ ਦੇ ਦਾਗ-ਧੱਬੇ ਅਤੇ ਮੁਹਾਸੇ ਤੋਂ ਲੈ ਕੇ ਸਿਹਤ ਨਾਲ ਜੁੜੀਆਂ ਹੋਰ ਸਮੱਸਿਆਵਾਂ ਵਿੱਚ ਤੁਸੀਂ ਨਿੰਬੂ ਦੀ ਵਰਤੋਂ ਕਰ ਸਕਦੇ ਹੋ। ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ। ਨਿੰਬੂ ਨੂੰ ਆਯੁਰਵੇਦ ਵਿੱਚ ਇੱਕ ਮਹੱਤਵਪੂਰਨ ਫਲ ਮੰਨਿਆ ਜਾਂਦਾ ਹੈ, ਜਿਸ ਨੂੰ ਮਾਹਿਰਾਂ ਦੁਆਰਾ ਸਭ ਤੋਂ ਵਧੀਆ ਰੋਗਾਂ ਨੂੰ ਮਾਰਨ ਵਾਲਾ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲਾ ਫਲ ਮੰਨਿਆ ਜਾਂਦਾ ਹੈ। ਨਿੰਬੂ ਦੀ ਵਰਤੋਂ ਘਰੇਲੂ ਉਪਚਾਰ ਅਤੇ ਦਵਾਈ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਪੋਸ਼ਕ ਤੱਤਾਂ ਨਾਲ ਭਰਪੂਰ ਨਿੰਬੂ ਦੇ ਕਈ ਫਾਇਦੇ ਹਨ। ਆਓ ਜਾਣਦੇ ਹਾਂ ਨਿੰਬੂ ਦੇ ਨਿਯਮਤ ਸੇਵਨ ਦੇ ਸਿਹਤ ਲਾਭ ਅਤੇ ਫਾਇਦਿਆਂ ਬਾਰੇ।

ਕਬਜ਼— ਜੇਕਰ ਤੁਹਾਨੂੰ ਪਾਚਨ ਜਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਹਨ ਤਾਂ ਤੁਸੀਂ ਨਿੰਬੂ ਦੇ ਰਸ ਦਾ ਸੇਵਨ ਕਰ ਸਕਦੇ ਹੋ। ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਦੋ ਗਲਾਸ ਪਾਣੀ ਵਿਚ ਇਕ ਨਿੰਬੂ ਅਤੇ ਥੋੜ੍ਹਾ ਜਿਹਾ ਨਮਕ ਮਿਲਾ ਕੇ ਪੀਓ। ਸ਼ਾਮ ਨੂੰ ਨਿੰਬੂ ਨਮਕ ਵਾਲਾ ਪਾਣੀ ਵੀ ਪੀਓ। ਅਜਿਹਾ ਕਰਨ ਨਾਲ ਤੁਹਾਨੂੰ ਕਬਜ਼ ਤੋਂ ਰਾਹਤ ਮਿਲੇਗੀ।

 

ਉਲਟੀ- ਇਸ ਤੋਂ ਇਲਾਵਾ ਜੇਕਰ ਤੁਹਾਨੂੰ ਉਲਟੀ ਆ ਰਹੀ ਹੈ ਤਾਂ ਅੱਧਾ ਕੱਪ ਪਾਣੀ ‘ਚ ਨਿੰਬੂ ਦਾ ਰਸ, ਜੀਰਾ ਅਤੇ ਇਕ ਇਲਾਇਚੀ ਦੇ ਦਾਣੇ ਨੂੰ ਮਿਲਾ ਕੇ ਪੀਓ। ਦੋ ਘੰਟੇ ਦੇ ਵਕਫ਼ੇ ‘ਤੇ ਇਸ ਨੂੰ ਪੀਣ ਨਾਲ ਉਲਟੀਆਂ ਬੰਦ ਹੋ ਜਾਂਦੀਆਂ ਹਨ।

- Advertisement -

 

ਖੱਟਾ ਡਕਾਰ ਆਉਣਾ- ਖਾਣ-ਪੀਣ ਦੀਆਂ ਸਹੀ ਆਦਤਾਂ ਨਾ ਹੋਣ ਕਾਰਨ ਖਾਣਾ ਪਚ ਨਹੀਂ ਪਾਉਂਦਾ, ਜਿਸ ਕਾਰਨ ਸਰੀਰ ਵਿੱਚ ਐਸੀਡਿਟੀ ਵਧ ਜਾਂਦੀ ਹੈ ਅਤੇ ਖੱਟਾ ਡਕਾਰ ਆਉਣ ਲੱਗਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਡ੍ਰਿੰਕ ‘ਚ ਨਿੰਬੂ ਦਾ ਰਸ, ਚੀਨੀ ਅਤੇ ਥੋੜ੍ਹਾ ਜਿਹਾ ਨਮਕ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ।

 

Share this Article
Leave a comment