ਨਿਊਜ਼ ਡੈਸਕ : ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਤੇ ਦਫਤਰ ਦੇ ਕੰਮਾਂ ਦੇ ਵਧੇਰੇ ਬੋਝ ਕਾਰਨ ਜ਼ਿਆਦਾਤਰ ਲੋਕ ਸਰੀਰਕ ਤੇ ਮਾਨਸਿਕ ਤਣਾਅ ਦੀ ਸਮੱਸਿਆ ਨਾਲ ਜੂਝ ਰਹੇ ਹਨ। ਦੂਜੇ ਪਾਸੇ ਦੁਨੀਆ ਵਿੱਚ ਜਾਨਲੇਵਾ ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆ ਵਿੱਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਜ਼ਿਆਦਾਤਰ ਕਰਮਚਾਰੀਆਂ ਵੱਲੋਂ ਵਰਕ ਫਰੌਮ ਹੌਮ (Work from Home) ਭਾਵ ਘਰ ਤੋਂ ਹੀ ਕੰਮ ਕੀਤਾ ਜਾ ਰਿਹਾ ਹੈ। ਜਿਸ ਕਾਰਨ ਤਣਾਅ ਵੱਧ ਸਕਦਾ ਹੈ। ਇਸ ਸਥਿਤੀ ਵਿੱਚ ਤਣਾਅ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਪਣੇ ਹੀ ਘਰ ਵਿੱਚ ਇੱਕ ਡ੍ਰਿੰਕ ਤਿਆਰ ਕਰ ਸਕਦੇ ਹੋ, ਜਿਸ ਦੇ ਸੇਵਨ ਨਾਲ ਮਾਨਸਿਕ ਤੇ ਸਰੀਰਕ ਤਣਾਅ ਤੋਂ ਰਾਹਤ ਮਿਲੇਗੀ। ਆਓ ਵਿਸਥਾਰ ਨਾਲ ਜਾਣਦੇ ਹਾਂ ਇਸ ਡ੍ਰਿੰਕ ਦੀ ਸਮੱਗਰੀ ਤੇ ਵਿਧੀ ਬਾਰੇ :
ਦੁੱਧ ਅਤੇ ਸ਼ਹਿਦ ਦੀ ਡ੍ਰਿੰਕ ਦਾ ਸੇਵਨ ਤਣਾਅ ਤੋਂ ਛੁਟਕਾਰਾ ਪਾਉਣ ਲਈ ਬਹੁਤ ਫਾਇਦੇਮੰਦ ਹੋ ਸਾਬਤ ਹੋ ਸਕਦਾ ਹੈ। ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੌਜੀ ਇਨਫਰਮੇਸ਼ਨ (ਐਨਸੀਬੀਆਈ) ਦੁਆਰਾ ਕੀਤੀ ਗਈ ਖੋਜ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸ਼ਹਿਦ ਵਿਚ ਅਜਿਹੇ ਵਿਸ਼ੇਸ਼ ਚਿਕਿਤਸਕ ਗੁਣ ਪਾਏ ਜਾਂਦੇ ਹਨ। ਇਸ ਲਈ ਸ਼ਹਿਦ ਦਾ ਸੇਵਨ ਕਰਨ ਨਾਲ ਕਈ ਪ੍ਰਕਾਰ ਦੀਆਂ ਮਾਨਸਿਕ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਅਧਿਐਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸ਼ਹਿਦ ਵਿਚ ਦਿਮਾਗ ਦੀ ਕਿਰਿਆ ਪ੍ਰਣਾਲੀ ਨੂੰ ਕਿਰਿਆਸ਼ੀਲ ਰੂਪ ਵਿੱਚ ਕੰਮ ਕਰਨ ਦੇ ਲਈ ਪ੍ਰੇਰਿਤ ਕਰਨ ਦਾ ਗੁਣ ਮੌਜੂਦ ਪਾਇਆ ਜਾਂਦਾ ਹੈ। ਇਸਦੇ ਨਾਲ ਹੀ ਸ਼ਹਿਦ ਤਣਾਅ ਨੂੰ ਦੂਰ ਕਰਨ ਵਿੱਚ ਵੀ ਸਹਾਇਤਾ ਕਰ ਸਕਦਾ ਹੈ। ਇਸ ਲਈ ਸ਼ਹਿਦ ਤੇ ਦੁੱਧ ਨੂੰ ਮਿਲਾ ਕੇ ਤਿਆਰ ਡ੍ਰਿੰਕ ਦੇ ਸੇਵਨ ਨਾਲ ਤਣਾਅ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਦੱਸ ਦਈਏ ਕਿ ਤੁਹਾਨੂੰ ਇਸ ਡ੍ਰਿੰਕ ਨੂੰ ਬਣਾਉਣ ਵਿਚ ਕੋਈ ਮੁਸ਼ਕਲ ਨਹੀਂ ਹੋਏਗੀ ਕਿਉਂਕਿ ਦੁੱਧ ਅਤੇ ਸ਼ਹਿਦ ਆਮ ਤੌਰ ‘ਤੇ ਘਰਾਂ ਵਿੱਚ ਜਾਂ ਬਜ਼ਾਰ ਵਿੱਚ ਅਸਾਨੀ ਨਾਲ ਮਿਲ ਜਾਂਦਾ ਹੈ।
ਸਮੱਗਰੀ
ਇੱਕ ਗਲਾਸ ਦੁੱਧ
ਇੱਕ ਚਮਚ ਸ਼ਹਿਦ
ਵਿਧੀ
ਇਸ ਡ੍ਰਿੰਕ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ। ਇਸ ਤੋਂ ਬਾਅਦ ਦੁੱਧ ਵਿੱਚ ਸ਼ਹਿਦ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ। ਹੁਣ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਕੁਝ ਦਿਨਾਂ ਵਿੱਚ ਹੀ ਇਸ ਦੇ ਫਾਇਦੇ ਨਜ਼ਰ ਆਉਣਗੇ ਤੇ ਤੁਸੀਂ ਮਾਨਸਿਕ ਤੇ ਸਰੀਰਿਕ ਤਣਾਅ ਤੋਂ ਛੁਟਕਾਰਾ ਪਾ ਸਕਦੇ ਹੋ।
Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.