7 ਮਹੀਨਿਆਂ ਤੋਂ ਸੈਲਰੀ ਨਾ ਮਿਲਣ ‘ਤੇ ਕਰਮਚਾਰੀਆਂ ਨੇ ਬੌਸ ਨੂੰ ਕੀਤਾ ਅਗਵਾ, 4 ਗ੍ਰਿਫਤਾਰ

TeamGlobalPunjab
2 Min Read

ਬੈਂਗਲੋਰ: ਮਹੀਨੇ ਦੇ ਅੰਤ ‘ਚ ਸੈਲਰੀ ਦੀ ਉਡੀਕ ਤਾਂ ਹਰ ਕਿਸੇ ਨੂੰ ਰਹਿੰਦੀ ਹੈ। ਇੱਕ-ਦੋ ਮਹੀਨੇ ਤਾਂ ਕਿਸੇ ਤਰ੍ਹਾਂ ਕਟ ਜਾਂਦੇ ਹਨ ਪਰ ਜਦੋਂ ਮਹੀਨਿਆਂ ਤੱਕ ਤਨਖਾਹ ਨਾ ਮਿਲੇ ਤਾਂ ਕਈ ਵਾਰ ਮਾੜੇ ਨਤੀਜੇ ਵੀ ਸਾਹਮਣੇ ਆਉਂਦੇ ਹਨ। ਕਰਨਾਟਕ ਵਿੱਚ ਅਜਿਹਾ ਹੀ ਕੁੱਝ ਹੋਇਆ ਹੈ ਬੈਂਗਲੋਰ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਉਡੀਕ ਕੁੱਝ ਜ਼ਿਆਦਾ ਹੀ ਲੰਬੀ ਹੋ ਗਈ। ਜਦੋਂ ਕਈ ਮਹੀਨਿਆਂ ਤੱਕ ਕੰਪਨੀ ਦੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਤਾਂ ਉਨ੍ਹਾਂ ਨੇ ਆਪਣੇ ਬੌਸ ਨੂੰ ਹੀ ਅਗਵਾ ਕਰ ਲਿਆ। ਇਹੀ ਨਹੀਂ ਦੋਸ਼ੀਆਂ ਨੇ ਇਸ ਦੌਰਾਨ ਬੌਸ ਨੂੰ ਟਾਰਚਰ ਵੀ ਕੀਤਾ।

ਬੈਂਗਲੋਰ ਪੁਲਿਸ ਨੇ ਇੱਕ ਕੰਪਨੀ ਦੇ ਕੁੱਝ ਕਰਮਚਾਰੀਆਂ ਨੂੰ ਆਪਣੇ ਬੌਸ ਨੂੰ ਅਗਵਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਸੁਜੈ( 23 ) ਹਲਾਸੁਰੁ ਇਲਾਕੇ ਵਿੱਚ ਇੱਕ ਨਿਜੀ ਕੰਪਨੀ ਚਲਾਉਂਦੇ ਹਨ। ਦੋਸ਼ ਹੈ ਕਿ ਉਨ੍ਹਾਂ ਨੇ ਆਪਣੀ ਕੰਪਨੀ ਦੇ ਕਰਮਚਾਰੀਆਂ ਨੂੰ ਸੱਤ ਮਹੀਨਿਆਂ ਤੋਂ ਸੈਲਰੀ ਨਹੀਂ ਦਿੱਤੀ ਸੀ। 21 ਮਾਰਚ ਨੂੰ ਕੰਪਨੀ ਦੇ ਸੱਤ ਕਰਮਚਾਰੀਆਂ ਨੇ ਸੁਜੈ ਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ ਸੁਜੈ ਨੂੰ ਉਹ ਲੋਕ ਆਪਣੇ ਇੱਕ ਦੋਸਤ ਦੇ ਕਮਰੇ ‘ਚ ਲੈ ਗਏ ਤੇ ਕਰਮਚਾਰੀਆਂ ਨੇ ਉਸ ਨਾਲ ਮਾਰ ਕੁੱਟਮਾਰ ਵੀ ਕੀਤੀ। ਇਸ ਦੌਰਾਨ ਦੋਸ਼ੀ ਕਰਮਚਾਰੀਆਂ ਨੇ ਉਨ੍ਹਾਂ ਨੂੰ ਆਪਣੀ ਤਨਖਾਹ ਦੀ ਡਿਮਾਂਡ ਕੀਤੀ ।

ਕਰਮਚਾਰੀਆਂ ਨੇ ਆਪਣੇ ਬੌਸ ਨੂੰ ਉਦੋਂ ਛੱਡਿਆ ਜਦੋਂ ਉਨ੍ਹਾਂ ਨੇ ਬਾਕੀ ਸੱਤ ਮਹੀਨਿਆਂ ਦੀ ਸੈਲਰੀ ਜਲਦੀ ਤੋਂ ਜਲਦੀ ਦੇਣ ਦਾ ਵਾਅਦਾ ਕੀਤਾ। ਇਸ ਤੋਂ ਬਾਅਦ ਸੁਜੈ ਨੇ ਹਲਾਸੁਰੁ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਾਈ । ਪੁਲਿਸ ਨੇ ਇਸ ਮਾਮਲੇ ਵਿੱਚ ਸੱਤ ‘ਚੋਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਬਾਕੀ ਤਿੰਨ ਦੋਸ਼ੀਆਂ ਦੀ ਪੁਲਿਸ ਹਾਲੇ ਭਾਲ ਕਰ ਰਹੀ ਹੈ ।

Share this Article
Leave a comment